ਹੜ੍ਹ ਤੋਂ ਬਾਅਦ ਹੁਣ ਕੇਰਲ 'ਚ ਬੁਖ਼ਾਰ ਦਾ ਕਹਿਰ, 13800 ਲੋਕ ਬਿਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਰਲ ਦੇ ਜ਼ਿਆਦਾਤਰ ਹਿੱਸਿਆਂ ਵਿਚ ਹੜ੍ਹ ਦਾ ਪਾਣੀ ਉਤਰਨ ਤੋਂ ਬਾਅਦ ਹੁਣ ਉਥੇ ਲੋਕਾਂ ਨੂੰ ਬੁਖ਼ਾਰ ਦੇ ਕਹਿਰ ਨਾਲ ਜੂਝਣਾ ਪੈ ਰਿਹਾ ਹੈ। ਲੇਪਟੋਸਪਾਇਰੋਸਿਸ...

Kerala Fever Doctors Team

ਤਿਰੂਵੰਤਪੁਰਮ : ਕੇਰਲ ਦੇ ਜ਼ਿਆਦਾਤਰ ਹਿੱਸਿਆਂ ਵਿਚ ਹੜ੍ਹ ਦਾ ਪਾਣੀ ਉਤਰਨ ਤੋਂ ਬਾਅਦ ਹੁਣ ਉਥੇ ਲੋਕਾਂ ਨੂੰ ਬੁਖ਼ਾਰ ਦੇ ਕਹਿਰ ਨਾਲ ਜੂਝਣਾ ਪੈ ਰਿਹਾ ਹੈ। ਲੇਪਟੋਸਪਾਇਰੋਸਿਸ ਸਮੇਤ ਹੋਰ ਬੁਖ਼ਾਰ ਦੇ ਕਾਰਨ 29 ਅਗੱਸਤ ਤੋਂ ਹੁਣ ਤਕ ਨੌਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਸੇਵਾ ਨਿਦੇਸ਼ਾਲਿਆ ਦੇ ਅਨੁਸਾਰ ਸੋਮਵਾਰ ਨੂੰ ਪਲੱਕੜ ਅਤੇ ਕੋਝੀਕੋਡ ਜ਼ਿਲ੍ਹਿਆਂ ਵਿਚ ਲੇਪਟੋਸਪਾਇਰੋਸਿਸ ਦੇ ਕਾਰਨ ਬੀਤੇ ਦਿਨ ਸੋਮਵਾਰ ਨੂੰ ਇਕ-ਇਕ ਵਿਅਕਤੀ ਦੀ ਮੌਤ ਹੋ ਗਈ।

ਅਧਿਕਾਰੀਆਂ ਨੇ ਦਸਿਆ ਕਿ ਰਾਜ ਦੇ ਵੱਖ-ਵੱਖ ਹਸਪਤਾਲਾਂ ਵਿਚ 71 ਲੋਕ ਲੇਪਟੋਸਪਾਇਰੋਸਿਸ (ਰੈਟ ਫੀਵਰ) ਤੋਂ ਪੀੜਤ ਪਾਏ ਗਏ ਹਨ, ਜਦਕਿ 123 ਲੋਕਾਂ ਵਿਚ ਇਸ ਬਿਮਾਰੀ ਦੇ ਲੱਛਣ ਮਿਲੇ ਹਨ। ਉਨ੍ਹਾਂ ਦਸਿਆ ਕਿ ਬੀਤੇ ਦਿਨ ਸੋਮਵਾਰ ਨੂੰ 13800 ਤੋਂ ਜ਼ਿਆਦਾ ਲੋਕਾਂ ਨੇ ਹਸਪਤਾਲਾਂ ਵਿਚ ਵੱਖ-ਵੱਖ ਬੁਖ਼ਾਰਾਂ ਲਈ ਅਪਣਾ ਇਲਾਜ ਕਰਵਾਇਆ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਇਨ੍ਹਾਂ ਵਿਚੋਂ ਡੇਂਗੂ ਦੇ 11 ਮਾਮਲੇ ਨਿਕਲੇ ਜਦਕਿ 21 ਸ਼ੱਕੀ ਮਾਮਲੇ ਸਨ। 

ਇਹ ਵੀ ਪੜ੍ਹੋ : 'ਖ਼ਾਲਸਾ ਏਡ' ਸੰਸਥਾ ਦੇ ਮੈਂਬਰਾਂ ਨੇ ਕੋਈ ਵੀ ਅਜਿਹਾ ਦਿਨ ਖ਼ਾਲੀ ਨਹੀਂ ਜਾਣ ਦਿਤਾ ਜਦੋਂ ਦੁਨੀਆ ਦੇ ਕਿਸੇ ਕੋਨੇ ਵਿਚ ਕੋਈ ਆਫ਼ਤ ਟੁੱਟੀ ਹੋਵੇ ਅਤੇ ਉਨ੍ਹਾਂ ਨੇ ਪੀੜਤਾਂ ਦੀ ਬਾਹ ਨਾ ਫੜੀ ਹੋਵੇ। ਹੜ੍ਹ ਦਾ ਸਾਹਮਣੇ ਕਰ ਰਹੇ ਕੇਰਲ ਨਿਵਾਸੀਆਂ ਲਈ ਸੰਸਾਰ ਪ੍ਰਸਿੱਧ ਖ਼ਾਲਸਾ ਏਡ ਸੰਸਥਾ ਮਦਦ ਲਈ ਹਮੇਸ਼ਾ ਵਾਂਗੂ ਫਿਰ ਅੱਗੇ ਆਈ ਹੈ। 'ਖ਼ਾਲਸਾ ਏਡ' ਦੇ ਮੈਂਬਰਾਂ ਵਲੋਂ ਹੜ੍ਹ ਵਿਚ ਫਸੇ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। 'ਖ਼ਾਲਸਾ ਏਡ' ਏਸ਼ੀਆ ਦੇ ਸੀ.ਈ.ਓ. ਅਮਰਪ੍ਰੀਤ ਸਿੰਘ ਨੇ ਦਸਿਆ ਕਿ ਪੰਜਾਬ ਤੋਂ 4 ਅਤੇ ਸਥਾਨਕ 7 ਮੈਂਬਰਾਂ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਕਾਰਜ ਸ਼ੁਰੂ ਕੀਤਾ ਹੈ।

ਅਮਰਪ੍ਰੀਤ ਨੇ ਦਸਿਆ ਕਿ ਕੋਚੀ ਦੇ ਗੁਰਦੁਆਰੇ ਸ੍ਰੀ ਗੁਰੂ ਸਿੰਘ ਸਭਾ ਵਿਚ ਰੋਜ਼ ਦਾ ਲੰਗਰ ਤਿਆਰ ਕਰ ਕੇ ਜ਼ਰੂਰਤਮੰਦ ਲੋਕਾਂ ਤਕ ਪਹੁੰਚਾਇਆ ਜਾ ਰਿਹਾ ਹੈ। ਇਸ ਕੰਮ ਵਿਚ ਗੁਰਦਵਾਰਾ ਸਾਹਿਬ ਦੀ ਕਮੇਟੀ ਵਲੋਂ ਵੀ ਪੂਰਾ ਸਹਿਯੋਗ ਦਿਤਾ ਜਾ ਰਿਹਾ ਹੈ। ਅਮਰਪ੍ਰੀਤ ਨੇ ਦਸਿਆ ਕਿ ਖ਼ਾਲਸਾ ਏਡ ਵਲੋਂ ਲਗਭਗ ਦੋ ਮਹੀਨੇ ਤਕ ਉਥੇ ਰਹਿ ਕੇ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾਵੇਗੀ। 100 ਸਾਲ ਵਿਚ ਪਹਿਲੀ ਵਾਰ ਕੇਰਲ ਵਿਚ ਲਗਾਤਾਰ ਅਜਿਹਾ ਭਿਆਨਕ ਮੀਂਹ ਪਿਆ ਹੈ ਜਿਸ ਕਾਰਨ ਹੁਣ ਤਕ 324 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ 2,857 ਲੋਕ ਬੇਘਰ ਹੋ ਗਏ ਹਨ।