ਨਾਸਾ ਨੇ ਜਾਰੀ ਕੀਤੀ ਕੇਰਲ ਦੀ ਤਬਾਹੀ ਦੀ ਤਸਵੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਰਲ ਸਦੀ ਦੇ ਸਭ ਤੋਂ ਭਿਆਨਕ ਹੜ੍ਹ ਨਾਲ ਜੂਝ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 1924 ਵਿਚ ਅਜਿਹਾ ਹੜ੍ਹ ਇੱਥੇ ਆਇਆ ਸੀ। ਹੁਣ ਨਾਸਾ ਨੇ ਕੇਰਲ ਵਿਚ ਹੜ੍ਹ ਆਉਣ ਦੀ ...

NASA releases before and after images of Kerala floods

ਤਿਰੂਵਨੰਤਪੁਰਮ :- ਕੇਰਲ ਸਦੀ ਦੇ ਸਭ ਤੋਂ ਭਿਆਨਕ ਹੜ੍ਹ ਨਾਲ ਜੂਝ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 1924 ਵਿਚ ਅਜਿਹਾ ਹੜ੍ਹ ਇੱਥੇ ਆਇਆ ਸੀ। ਹੁਣ ਨਾਸਾ ਨੇ ਕੇਰਲ ਵਿਚ ਹੜ੍ਹ ਆਉਣ ਦੀ ਵਜ੍ਹਾ ਦੱਸੀ ਹੈ। ਨਾਸਾ ਨੇ ਕੇਰਲ ਵਿਚ ਹੜ੍ਹ ਤੋਂ ਪਹਿਲਾਂ ਅਤੇ ਬਾਅਦ ਦੀ ਸੈਟੇਲਾਈਟ ਤਸਵੀਰਾਂ ਜਾਰੀ ਕੀਤੀਆਂ ਹਨ। ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਕੇਰਲ ਦਾ 70 ਫੀ ਸਦੀ ਹਿੱਸਾ ਪਾਣੀ ਵਿਚ ਡੁੱਬਿਆ ਹੋਇਆ ਹੈ। ਜੋ ਤਸਵੀਰਾਂ ਨਾਸਾ ਨੇ ਜਾਰੀ ਕੀਤੀਆਂ ਹਨ ਉਨ੍ਹਾਂ ਵਿਚੋਂ ਇਕ 6 ਫਰਵਰੀ ਦੀ ਹੈ ਜਦੋਂ ਕਿ ਦੂਜੀ 22 ਅਗਸਤ ਦੀ ਹੈ। ਨਾਸਾ ਦਾ ਕਹਿਣਾ ਹੈ ਕਿ ਕੇਰਲ ਵਿਚ ਬੰਨ੍ਹ ਤੋਂ ਜੋ ਪਾਣੀ ਛੱਡਿਆ ਗਿਆ ਹੈ ਉਹੀ ਉੱਥੇ ਆਏ ਹੜ੍ਹ ਦਾ ਕਾਰਨ ਹੈ।

ਇਸ ਦਾ ਸਹੀ ਤਰੀਕੇ ਨਾਲ ਪ੍ਰਬੰਧ ਨਹੀਂ ਕੀਤਾ ਗਿਆ ਸੀ। ਜੇਕਰ ਠੀਕ ਤਰ੍ਹਾਂ ਪਰਬੰਧਨ ਹੁੰਦਾ ਤਾਂ ਇਹ ਤਬਾਹੀ ਨਾ ਆਉਂਦੀ ਅਤੇ ਨਾ ਹੀ 50 ਹਜਾਰ ਘਰ ਬਰਬਾਦ ਹੁੰਦੇ। ਨਾਸਾ ਦੇ ਵਿਗਿਆਨੀ ਸੁਜੈ ਕੁਮਾਰ ਨੇ ਦੱਸਿਆ ਕਿ ਭਾਰੀ ਮੀਂਹ ਦੇ ਵਿਚ ਬੰਨ੍ਹ ਤੋਂ ਪਾਣੀ ਛੱਡਣਾ ਬਹੁਤ ਗਲਤ ਸੀ। ਪਾਣੀ ਨੂੰ ਕਾਫ਼ੀ ਦੇਰ ਤੋਂ ਛੱਡਿਆ ਗਿਆ। ਇੱਥੇ 20 ਜੁਲਾਈ ਤੋਂ ਤੇਜ ਮੀਂਹ ਪਿਆ ਸੀ ਜਦੋਂ ਕਿ ਹੜ੍ਹ 8 ਅਗਸਤ ਤੋਂ।

ਜੂਨ ਅਤੇ ਜੁਲਾਈ ਤੱਕ ਹਾਲਾਤ ਓਨੇ ਖ਼ਰਾਬ ਨਹੀਂ ਸਨ। ਭਾਰੀ ਮੀਂਹ ਤੋਂ ਬਾਅਦ ਰਾਜ ਦੇ ਕਰੀਬ 80 ਫੀ ਸਦੀ ਬੰਨ੍ਹ ਪੂਰੀ ਤਰ੍ਹਾਂ ਨਾਲ ਭਰ ਚੁੱਕੇ ਸਨ। ਜਿਸ ਤੋਂ ਬਾਅਦ ਪਾਣੀ ਨੂੰ ਕੱਢਣ ਲਈ ਇਡੁੱਕੀ ਬੰਨ੍ਹ ਦੇ 35 ਗੇਟਾਂ ਨੂੰ ਇਕੱਠੇ ਖੋਲਿਆ ਗਿਆ। ਇਸ ਦਾ ਸਹੀ ਤਰੀਕੇ ਨਾਲ ਪ੍ਰਬੰਧ ਨਹੀਂ ਕੀਤਾ ਗਿਆ ਸੀ। 

ਦੇਸ਼ ਵਿਚ ਇੱਥੇ ਹੋਈ ਸਭ ਤੋਂ ਜ਼ਿਆਦਾ ਬਾਰਿਸ਼ - ਦੇਸ਼ ਦੇ ਵੱਖ -ਵੱਖ ਹਿਸਿਆਂ ਵਿਚ ਭਾਰੀ ਮੀਂਹ ਪਿਆ। ਦਿੱਲੀ ਦੇ ਨਜਫਗੜ ਵਿਚ 148 ਮਿਮੀ, ਮਹਾਰਾਸ਼ਟਰ ਦੇ ਮਹਾਬਲੇਸ਼ਵਰ ਵਿਚ 107 ਮਿਮੀ, ਦਿੱਲੀ  ਦੇ ਪਾਲਮ ਵਿਚ 101 ਮਿਮੀ, ਅਸਮ ਦੇ ਲਖੀਮਪੁਰ ਵਿਚ 97 ਮਿਮੀ, ਅਸਮ ਦੇ ਗੁਵਾਹਾਟੀ ਵਿਚ 95 ਮਿਮੀ ਅਤੇ ਮੱਧ ਪ੍ਰਦੇਸ਼ ਦੇ ਜਬਲਪੁਰ ਵਿਚ 90 ਮਿਮੀ ਬਾਰਿਸ਼ ਹੋਈ ਹੈ।  

22 ਹਜ਼ਾਰ ਪਸ਼ੂ ਅਤੇ 4 ਲੱਖ ਪੰਛੀ ਮਾਰੇ ਗਏ - ਕੇਰਲ ਵਿਚ ਆਏ ਭਾਰੀ ਹੜ੍ਹ ਨਾਲ 443 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ 3.42 ਲੱਖ ਲੋਕ ਅਜਿਹੇ ਵੀ ਹਨ ਜੋ ਰਾਹਤ ਕੈਂਪ ਵਿਚ ਰਹਿ ਰਹੇ ਹਨ। ਇਸ ਹੜ੍ਹ ਨੇ ਨਾ ਕੇਵਲ ਇਨਸਾਨਾਂ ਦੀ ਸਗੋਂ ਪਸ਼ੂ ਪੰਛੀਆਂ ਦੀ ਵੀ ਜਾਨ ਲਈ ਹੈ। ਹੜ੍ਹ ਦੇ ਕਾਰਨ ਕਰੀਬ 4 ਲੱਖ ਪੰਛੀਆਂ ਅਤੇ 22 ਹਜਾਰ ਤੋਂ ਜ਼ਿਆਦਾ ਛੋਟੇ ਅਤੇ ਵੱਡੇ ਪਸ਼ੂਆਂ ਦੀ ਮੌਤ ਹੋਈ ਹੈ।

ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜੈਨ ਦਾ ਕਹਿਣਾ ਹੈ ਕਿ ਹੜ੍ਹ ਨੇ ਉਨ੍ਹਾਂ ਨੂੰ ਮੌਕਾ ਦਿੱਤਾ ਹੈ ਕਿ ਉਹ ਨਵਾਂ ਕੇਰਲ ਬਣਾ ਸਕਣ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਕੇਂਦਰ ਸਰਕਾਰ ਕੇਰਲ ਨੂੰ ਬਣਾਉਣ ਵਿਚ ਉਨ੍ਹਾਂ ਦੀ ਮਦਦ ਕਰੇਗੀ। ਉਥੇ ਹੀ ਜੇਕਰ ਪੂਰੇ ਦੇਸ਼ ਦੀ ਗੱਲ ਕੀਤੀ ਜਾਵੇ ਤਾਂ 43 ਫੀਸਦੀ ਹਿੱਸਾ ਅਜਿਹਾ ਹੈ ਜਿੱਥੇ ਮਾਨਸੂਨ ਆਮ ਰਿਹਾ ਅਤੇ 39 ਫੀਸਦੀ ਹਿੱਸਾ ਅਜਿਹਾ ਹੈ ਜਿੱਥੇ ਘੱਟ ਮੀਂਹ ਹੋਇਆ। ਪੂਰੇ ਦੇਸ਼ ਵਿਚ 7 ਫੀਸਦੀ ਘੱਟ ਮੀਂਹ ਹੋਇਆ ਹੈ। 11 ਰਾਜਾਂ ਵਿਚ ਘੱਟ ਮੀਂਹ ਹੋਇਆ ਹੈ। 

8 ਰਾਜਾਂ ਵਿਚ 1276 ਲੋਕਾਂ ਦੀ ਮੌਤ - ਦੇਸ਼ ਵਿਚ ਇਸ ਵਾਰ ਆਏ ਮਾਨਸੂਨ ਨੇ 1276 ਲੋਕਾਂ ਦੀ ਜਾਨ ਲੈ ਲਈ ਹੈ। ਇਹ ਮੌਤਾਂ ਦੇਸ਼ ਦੇ 8 ਰਾਜਾਂ ਵਿਚ ਹੋਈਆਂ ਹਨ। ਇਹਨਾਂ ਵਿਚ ਸਭ ਤੋਂ ਜ਼ਿਆਦਾ ਲੋਕ ਕੇਰਲ ਦੇ ਹਨ। ਇਸ ਰਾਜ ਵਿਚ 443 ਲੋਕ ਮਾਰੇ ਗਏ ਹਨ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਵਿਚ 218, ਪੱਛਮ ਬੰਗਾਲ ਵਿਚ 198, ਕਰਨਾਟਰ ਵਿਚ 166, ਮਹਾਰਾਸ਼ਟਰ ਵਿਚ 139, ਗੁਜਰਾਤ ਵਿਚ 52, ਅਸਮ ਵਿਚ 49 ਅਤੇ ਨਾਗਾਲੈਂਡ ਵਿਚ 11 ਲੋਕ ਮਾਰੇ ਗਏ ਹਨ। ਉਥੇ ਹੀ ਰਾਜਾਂ ਵਿਚ ਜੋ ਲੋਕ ਲਾਪਤਾ ਹੋਏ ਹਨ ਉਨ੍ਹਾਂ ਦੀ ਗਿਣਤੀ 37 ਦੱਸੀ ਜਾ ਰਹੀ ਹੈ।