ਮਲ੍ਹਬੇ ਵਿਚ ਦੱਬੇ ਅਪਣੇ ਬੱਚਿਆਂ ਨੂੰ ਬਚਾਉਣ ਵਿਚ ਜੁਟੀ ਇਹ ਮਾਂ
ਪਸ਼ੂਆਂ ਲਈ ਕੰਮ ਕਰਨ ਵਾਲੇ ਸੰਗਠਨ ਐਨੀਮਲ ਐਡ ਅਨਲਿਮਿਟੇਡ ਨੇ ਇਹ ਵੀਡੀਓ ਯੂਟਿਊਬ ਤੇ ਸਾਂਝੀ ਕੀਤੀ ਹੈ
ਨਵੀਂ ਦਿੱਲੀ: ਬੱਚਿਆਂ ਲਈ ਮਾਂ ਦੇ ਪਿਆਰ ਨੂੰ ਸ਼ਬਦ ਦੇਣਾ ਹੀ ਮੁਸ਼ਕਲ ਹੈ। ਕੋਈ ਵੀ ਮਾਂ ਅਪਣੇ ਬੱਚਿਆਂ ਨੂੰ ਇਕ ਪੱਲ ਲਈ ਵੀ ਨਜ਼ਰਾਂ ਤੋਂ ਦੂਰ ਨਹੀਂ ਕਰ ਸਕਦੀ। ਇਨਸਾਨ ਹੋਵੇ ਜਾਂ ਜਾਨਵਰ ਮਾਂ ਦੀ ਮਮਤਾ ਸਭ ਵਿਚ ਇਕ ਬਰਾਬਰ ਹੀ ਹੁੰਦੀ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਕ ਵੀਡੀਓ ਗੁਝ ਅਜਿਹੀ ਕਹਾਣੀ ਹੀ ਕਹਿ ਰਹੀ ਹੈ। ਜੀ ਹਾਂ ਬਾਰਿਸ਼ ਦੇ ਕਾਰਨ ਢਹੀ ਦੀਵਾਰ ਦੇ ਹੇਠਾਂ ਦੱਬੇ ਕੁਤੇ ਦੇ ਬੱਚਿਆਂ ਦੀ ਇਹ ਵੀਡੀਓ ਕਾਫੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।
ਪਸ਼ੂਆਂ ਲਈ ਕੰਮ ਕਰਨ ਵਾਲੇ ਸੰਗਠਨ ਐਨੀਮਲ ਐਡ ਅਨਲਿਮਿਟੇਡ ਨੇ ਇਹ ਵੀਡੀਓ ਯੂਟਿਊਬ ਤੇ ਸਾਂਝੀ ਕੀਤੀ ਹੈ। ਵੀਡੀਉ ਵਿਚ ਇਕ ਰੈਸਕਿਊ ਟੀਮ ਨੂੰ ਦੀਵਾਰ ਦੇ ਮਲ੍ਹਬੇ ਹੇਠੋਂ ਕੱਢ ਰਹੀ ਹੈ ਜਿਸ ਵਿਚ ਕੁੱਤਿਆਂ ਦੀ ਮਾਂ ਵੀ ਮਦਦ ਕਰ ਰਹੀ ਹੈ। ਇਸ ਵੀਡੀਉ ਦੀ ਪਾਪੁਲੈਰਿਟੀ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਸਕਦਾ ਹੈ ਕਿ ਇਸ ਨੂੰ 18 ਲੱਖ ਤੋਂ ਜ਼ਿਆਦਾ ਲੋਕ ਹੁਣ ਤਕ ਦੇਖ ਚੁੱਕੇ ਹਨ।
ਇਸ ਟੀਮ ਮੁਤਾਬਕ ਬਾਰਿਸ਼ ਕਾਰਨ ਢਹੀ ਦੀਵਾਰ ਹੇਠ ਮਲ੍ਹਬੇ ਵਿਚ ਦੱਬੇ ਕੁੱਤੇ ਦੇ ਬੱਚਿਆਂ ਦੀ ਸੂਚਨਾ ਮਿਲਣ ਤੋਂ ਬਾਅਦ ਉਹਨਾਂ ਦੀ ਟੀਮ ਮੌਕੇ ਤੇ ਪਹੁੰਚੀ। ਉੱਥੇ ਉਹਨਾਂ ਪਪੀਜ਼ ਦੀ ਮਾਂ ਬੇਹੱਦ ਭੌਂਕ ਰਹੀ ਸੀ। ਰੈਸਕਿਊ ਟੀਮ ਦੇ ਆਉਂਦੇ ਦੇਖ ਉਹ ਉਹਨਾਂ ਕੋਲ ਪਹੁੰਚੀ ਅਤੇ ਉਹਨਾਂ ਨੂੰ ਉਸ ਸਥਾਨ ਤੇ ਲੈ ਗਈ ਜਿੱਥੇ ਪਪੀਜ਼ ਦੱਬੇ ਹੋਏ ਸਨ।
ਇਸ ਤੋਂ ਬਾਅਦ ਟੀਮ ਨੇ ਉਸ ਸਥਾਨ ਤੋਂ ਮਲ੍ਹਬਾ ਹਟਾਉਣਾ ਸ਼ੁਰੂ ਕਰ ਦਿੱਤਾ। ਬਾਅਦ ਵਿਚ ਰੈਸਕਿਊ ਟੀਮ ਪਪੀਜ਼ ਨੂੰ ਸੁਰੱਖਿਅਤ ਸਥਾਨ ਤੇ ਲੈ ਗਈ ਅਤੇ ਉੱਥੇ ਟੀਮ ਨੇ ਕੁੱਤਿਆਂ ਨੂੰ ਵੀ ਬਿਸਕਿਟ ਖਾਣ ਨੂੰ ਦਿੱਤੇ। ਸੋਸ਼ਲ ਮੀਡੀਆ ਤੇ ਵਾਇਰਲ ਹੋਈ ਰਹੀ ਇਸ ਵੀਡੀਉ ਨੂੰ ਦੇਖ ਇੰਟਰਨੈਟ ਯੂਜ਼ਰਸ ਕਾਫੀ ਇਮੋਸ਼ਨਲ ਰਿਐਕਸ਼ਨ ਦੇ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।