ਸ਼ਹਿਰ ‘ਚ ਆਵਾਰਾ ਪਸ਼ੂਆਂ ਨੇ ਮਚਾਈ ਤਬਾਹੀ !

ਏਜੰਸੀ

ਖ਼ਬਰਾਂ, ਰਾਸ਼ਟਰੀ

ਗਊਆਂ ਦੀ ਰਾਖੀ ਕਰਨ ਵਾਲੇ ਪਏ ਨੇ ਸੁੱਤੇ !

Stray animals should be taken care of

ਨਵੀਂ ਦਿੱਲੀ: ਅਵਾਰਾ ਪਸ਼ੂਆਂ ਦੀ ਇਸ ਸਮੇਂ ਇੰਨੀ ਕੁ ਦਹਿਸ਼ਤ ਪੈਦਾ ਹੋ ਚੁੱਕੀ ਹੈ ਕਿ ਲੋਕ ਘਰਾਂ ਵਿਚੋਂ ਡਰਦੇ ਬਾਹਰ ਨਹੀਂ ਨਿਕਲ ਰਹੇ ਕਿਉਂਕਿ ਇਹ ਅਵਾਰਾ ਪਸ਼ੂਆਂ ਯਮਰਾਜ ਦਾ ਰੂਪ ਧਾਰ ਚੁੱਕੇ ਨੇ ਤੇ ਅਨੇਕਾਂ ਲੋਕਾਂ ਦੀ ਜਾਨ ਲੈ ਰਹੇ ਹਨ ਪਰ ਉਥੇ ਹੀ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਇਕ ਭੁਤਰੇ ਸਾਨ੍ਹ ਨੇ ਲੋਕਾਂ ਨੂੰ ਭਾਜੜਾਂ ਪਾ ਦਿੱਤੀਆਂ। ਇਸ ਤੋਂ ਬਚਣ ਲਈ ਲੋਕ ਖੰਭਿਆਂ ਉੱਤੇ ਚੜ੍ਹਨ ਨੂੰ ਮਜ਼ਬੂਰ ਹੋ ਚੁੱਕੇ ਹਨ।

ਤਸਵੀਰਾਂ ਵਿਚ ਨਜ਼ਰ ਆ ਰਿਹਾ ਹੈ ਕਿ ਸਾਨ੍ਹ ਭੁਤਰਿਆ ਪਿਆ ਹੈ ਤੇ ਲੋਕ ਉਸ ਤੋਂ ਬਚਣ ਲਈ ਇਧਰ-ਉਧਰ ਭੱਜਦੇ ਦਿਖਾਈ ਦੇ ਰਹੇ ਹਨ। ਸਿਰਫ ਇੰਨਾਂ ਹੀ ਨਹੀਂ ਜਦੋਂ ਇਹ ਸਾਨ੍ਹ ਇਕ ਵਿਅਕਤੀ ਦੇ ਮਗਰ ਪੈਂਦਾ ਹੈ ਤਾਂ ਵਿਅਕਤੀ ਜਾਨ ਬਚਾਉਂਣ ਲਈ ਖੰਭੇ ਉੱਤੇ ਚੜ੍ਹ ਜਾਂਦਾ ਹੈ। ਜਿਸ ਤੋਂ ਬਾਅਦ ਸਾਨ੍ਹ ਖੰਭੇ ਨੂੰ ਹੀ ਟੱਕਰਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਜਿਵੇਂ ਹੀ ਸੜਕ ਉੱਤੇ ਇਕ ਟੈਂਪੂ ਵਾਲਾ ਲੱਗਦਾ ਹੈ ਤਾਂ ਸਾਨ੍ਹ ਟੈਂਪੂ ਨੂੰ ਟੱਕਰ ਮਾਰਦਾ ਹੈ ਤੇ ਲੋਕਾਂ ਪਿਛੇ ਗਲੀ ਵਿਚ ਭੱਜ ਜਾਂਦਾ ਹੈ।

ਰਾਤ ਨੂੰ ਬਲਦਾਂ ਦੀ ਲੜਾਈ, ਚੋਂਕਾ ਵਿਚ ਝੁੰਡ ਬਣਾ ਕੇ ਖੜਨਾ, ਆਮ ਸਮੱਸਿਆਵਾਂ ਹਨ। ਜਿਸ ਕਾਰਨ ਲੋਕ ਬਹੁਤ ਹੀ ਪਰੇਸ਼ਾਨ ਹਨ। ਕਈ ਵਾਰ ਜ਼ਿਆਦਾ ਆਬਾਦੀ ਵਾਲੇ ਇਲਾਕਿਆਂ ਵਿਚ ਟ੍ਰੈਫਿਕ ਜਾਮ ਵੀ ਇਹਨਾਂ ਪਸ਼ੂਆਂ ਦੀ ਮੌਜੂਦਗੀ ਕਾਰਨ ਲੱਗ ਜਾਂਦੇ ਹਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।