ਆਖਿਰ ਕਦੋਂ ਮਿਲੇਗੀ ਕੋਰੋਨਾ ਦੀ ਵੈਕਸੀਨ, ਸਿਹਤ ਮੰਤਰੀ ਸੰਡੇ ਪ੍ਰੋਗਰਾਮ 'ਚ ਦੇਣਗੇ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

2021 ਦੀ ਦੂਜੀ ਤਿਮਾਹੀ 'ਚ ਲਈ ਸਰਕਾਰ ਕੋਲ ਕੋਰੋਨਾ ਟੀਕਾਕਰਨ ਨੂੰ ਲੈ ਕੇ ਕੀ ਟੀਚਾ ਹੈ

Corona vaccine

corona

 ਨਵੀਂ ਦਿੱਲੀ- ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਬਹੁਤ ਸਾਰੇ ਡਾਕਟਰ ਅਤੇ ਕਈ ਵਿਗਿਆਨਿਕ ਕੋਰੋਨਾ ਵੈਕਸੀਨ ਤੇ ਕੰਮ ਕਰ ਕਰ ਰਹੇ ਹਨ। ਪਰ ਅਜੇ ਤੱਕ  ਕੋਰੋਨਾ ਦੀ ਵੈਕਸੀਨ 'ਤੇ ਕੰਮ ਚੱਲ ਰਿਹਾ ਹੈ।  ਸਭ ਦੇਸ਼ਵਾਸੀ ਸੋਚ ਰਹੇ ਹਨ ਤੇ ਸਵਾਲ ਕਰ ਰਹੇ ਹਨ ਕਿ ਕਦੋਂ ਤਕ ਕੋਰੋਨਾ ਵੈਕਸੀਨ ਦਾ ਤਿਆਰ ਕੀਤੀ ਜਾਵੇਗੀ। ਅਜਿਹੇ ਹੀ ਕੁਝ ਸਵਾਲ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਅੱਜ ਪ੍ਰੋਗਰਾਮ 'ਚ ਕਰਨਗੇ। ਸਿਹਤ ਮੰਤਰੀ ਨੇ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

ਗੌਰਤਲਬ ਹੈ ਕਿ ਦੇਸ਼ 'ਚ ਪਹਿਲਾ ਵੀ ਕੋਰੋਨਾ ਵੈਕਸੀਨ ਨੂੰ ਲੈ ਕੇ ਕਈ ਟਰਾਇਲ ਕੀਤੇ ਗਏ ਸੀ। ਦੱਸ ਦੇਈਏ ਕਿ ਦੇਸ਼ 'ਚ ਫਿਲਹਾਲ ਤਿੰਨ ਕੋਰੋਨਾ ਵੈਕਸੀਨ 'ਤੇ ਕੰਮ ਬਾਓਟੇਕ-ਆਈਸੀਐੱਮਆਰ ਦੀ ਕੋਵੈਕਸਿਨ, ਜਾਏਡਸ ਕੈਡਿਲਾ ਦੀ ਜਾਈਕੋਵ-ਡੀ ਤੇ ਆਕਸਫੋਰਡ ਕੀਤੀ ਕੋਰੋਨਾ ਵੈਕਸੀਨ ਹੈ। ਸੀਰਮ ਇੰਸਟੀਚਿਊਟ ਆਫ ਇੰਡੀਆ ਆਕਸਫੋਰਡ ਯੂਨੀਵਰਸਿਟੀ ਦੁਆਰਾ ਗਈ ਹੈ ਵੈਕਸੀਨ ਦਾ ਫੇਜ 3 ਟਰਾਇਲ ਚੱਲ ਰਿਹਾ ਹੈ।