ਰੂਸ ਨੇ ਕਰਤਾ ਐਲਾਨ, ਇਸ ਮਹੀਨੇ ਤੋਂ ਦਿੱਤੀ ਜਾਵੇਗੀ Corona Vaccine

ਏਜੰਸੀ

ਖ਼ਬਰਾਂ, ਕੌਮਾਂਤਰੀ

ਹਾਲਾਂਕਿ ਰੂਸ ਨੇ ਸਾਰਿਆਂ ਨੂੰ ਹੈਰਾਨ ਕਰ ਦੇਣ ਵਾਲਾ ਐਲਾਨ...

Russia prepares for mass coronavirus vaccination

ਮਾਸਕੋ: ਦੁਨੀਆ ਵਿਚ ਸੈਂਕੜੇ ਟੀਮਾਂ ਕੋਰੋਨਾ ਵਾਇਰਸ ਦੀ ਵੈਕਸੀਨ ਬਣਾਉਣ ਵਿਚ ਜੁਟੀਆਂ ਹੋਈਆਂ ਹਨ ਪਰ ਰੂਸ, ਬ੍ਰਿਟੇਨ, ਅਮਰੀਕਾ ਅਤੇ ਚੀਨ ਦੀ ਇਕ-ਇਕ ਵੈਕਸੀਨ ਇਸ ਰੇਸ ਵਿਚ ਸਭ ਤੋਂ ਅੱਗੇ ਦੱਸੀ ਜਾ ਰਹੀ ਹੈ। ਵਰਲਡ ਹੈਲਥ ਆਰਗਨਾਈਜੇਸ਼ਨ ਦਾ ਮੰਨਣਾ ਹੈ ਕਿ ਅਗਲੇ ਸਾਲ ਤਕ ਵੈਕਸੀਨ ਬਣ ਜਾਵੇਗੀ ਪਰ ਇਸ ਨੂੰ ਲੋਕਾਂ ਤਕ ਪਹੁੰਚਾਉਣ ਲਈ ਜ਼ਿਆਦਾ ਸਮਾਂ ਲੱਗੇਗਾ।

ਹਾਲਾਂਕਿ ਰੂਸ ਨੇ ਸਾਰਿਆਂ ਨੂੰ ਹੈਰਾਨ ਕਰ ਦੇਣ ਵਾਲਾ ਐਲਾਨ ਕੀਤਾ ਹੈ ਕਿ ਉਹ ਦੇਸ਼ ਵਿਚ ਅਕਤੂਬਰ ਤੋਂ ਹੀ ਮਾਸ ਵੈਕਸੀਨ ਦਾ ਪ੍ਰੋਗਰਾਮ ਸ਼ੁਰੂ ਕਰਨ ਵਾਲਾ ਹੈ। ਇਸ ਦੇ ਤਹਿਤ ਸਭ ਤੋਂ ਪਹਿਲਾਂ ਡਾਕਟਰ ਅਤੇ ਟੀਚਰਸ ਨੂੰ ਵੈਕਸੀਨ ਦਿੱਤੀ ਜਾਵੇਗੀ ਇਸ ਤੋਂ ਬਾਅਦ ਐਮਰਜੈਂਸੀ ਸਰਵੀਸੇਜ਼ ਨਾਲ ਜੁੜੇ ਲੋਕਾਂ ਦਾ ਨੰਬਰ ਆਵੇਗਾ।

ਰੂਸ ਦੇ ਸਿਹਤ ਮੰਤਰੀ ਮਿਖਾਇਲ ਮੁਰਾਸ਼ਕੋ ਨੇ ਐਤਵਾਰ ਨੂੰ ਇਕ ਪ੍ਰੈਸ ਕਾਨਫਰੰਸ ਵਿਚ ਅਕਤੂਬਰ ਤੋਂ ਕੋਰੋਨਾ ਵੈਕਸੀਨ ਦੇ ਮਾਸ ਵੈਕਸੀਨੇਸ਼ਨ ਲਈ ਉਪਲੱਬਧ ਹੋ ਜਾਣ ਦਾ ਐਲਾਨ ਕਰ ਦਿੱਤਾ ਸੀ। ਮਿਖਾਇਲ ਨੇ ਦਸਿਆ ਸੀ ਕਿ ਗਾਮਾਲਿਆ ਇੰਸਟੀਚਿਊਟ ਨੇ ਕੋਰੋਨਾ ਵੈਕਸੀਨ ਤੇ ਸਾਰੇ ਕਲਿਨੀਕਲ ਟ੍ਰਾਇਲ ਪੂਰੇ ਕਰ ਲਏ ਹਨ ਅਤੇ ਨਤੀਜੇ ਵੀ ਕਾਫ਼ੀ ਚੰਗੇ ਰਹੇ ਹਨ। ਫਿਲਹਾਲ ਵੈਕਸੀਨ ਰਜਿਸਟ੍ਰੇਸ਼ਨ ਅਤੇ ਡਿਸਟ੍ਰੀਬਿਊਟ ਦੀ ਪ੍ਰਕਿਰਿਆ ਵਿਚ ਹੈ।

ਮਿਖਾਇਲ ਮੁਤਾਬਕ ਰੂਸ ਦੀ ਇਸ ਵੈਕਸੀਨ ਨੂੰ ਅਗਸਤ ਦੇ ਅੰਤ ਤਕ ਮਨਜ਼ੂਰੀ ਮਿਲ ਜਾਵੇਗੀ। ਕਈ ਦੇਸ਼ਾਂ ਦੇ ਵਿਗਿਆਨੀਆਂ ਨੇ ਰੂਸ ਦੀ ਇਸ ਜਲਦਬਾਜ਼ੀ ਪ੍ਰਤੀ ਚਿੰਤਾ ਵੀ ਜ਼ਾਹਿਰ ਕੀਤੀ ਹੈ। ਉਹਨਾਂ ਦਾ ਮੰਨਣਾ ਹੈ ਕਿ ਦੁਨੀਆ ਵਿਚ ਰੂਸ ਨੂੰ ਸਭ ਤੋਂ ਬਿਹਤਰ ਅਤੇ ਮਜ਼ਬੂਤ ਦੇਸ਼ ਸਥਾਪਿਤ ਕਰਨ ਦੇ ਚੱਕਰ ਵਿਚ ਅਜਿਹਾ ਲਗ ਰਿਹਾ ਹੈ ਕਿ ਵੈਕਸੀਨ ਦੀ ਜਾਂਚ ਕਾਫੀ ਜਲਦਬਾਜ਼ੀ ਵਿਚ ਪੂਰੀ ਕਰ ਦਿੱਤੀ ਗਈ ਹੈ।

ਅਮਰੀਕੀ ਕੋਰੋਨਾ ਐਕਸਪਰਟ ਐਂਥਨੀ ਫਾਸੀ ਨੇ ਕਿਹਾ ਕਿ ਅਮਰੀਕਾ ਰੂਸ ਜਾਂ ਚੀਨ ਵਿਚ ਬਣੀ ਵੈਕਸੀਨ ਨਹੀਂ ਇਸਤੇਮਾਲ ਕਰ ਸਕੇਗਾ ਕਿਉਂ ਕਿ ਉਹਨਾਂ ਦੇ ਨਿਯਮ-ਕਾਨੂੰਨ ਅਤੇ ਖਾਸ ਕਰ ਕੇ ਕਲਿਨੀਕਲ ਟ੍ਰਾਇਲ ਨਾਲ ਜੁੜੇ ਕਾਇਦੇ ਉਹਨਾਂ ਦੋਵਾਂ ਹੀ ਦੇਸ਼ਾਂ ਤੋਂ ਕਾਫੀ ਸਖ਼ਤ ਅਤੇ ਵੱਖਰੇ ਹਨ। ਸ਼ਾਇਦ ਇਹ ਵੈਕਸੀਨ ਉਹਨਾਂ ਦੇ ਸਿਸਟਮ ਵਿਚ ਪਾਸ ਨਾ ਹੋ ਸਕੇ।

ਉਹਨਾਂ ਅੱਗੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਚੀਨ-ਰੂਸ ਇਸ ਵਾਇਰਸ ਦੀ ਗੰਭੀਰਤਾ ਨੂੰ ਸਮਝ ਰਹੇ ਲੋਕਾਂ ਅਤੇ ਕਲਿਨੀਕਲ ਟ੍ਰਾਇਲ ਜਲਦਬਾਜ਼ੀ ਵਿਚ ਨਹੀਂ ਪੂਰੇ ਕੀਤੇ ਗਏ ਹੋਣਗੇ। ਦਸ ਦਈਏ ਕਿ ਇਸ ਤੋਂ ਪਹਿਲਾਂ ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਨੇ ਰੂਸੀ ਹੈਕਰਸ ਤੇ ਕੋਰੋਨਾ ਵੈਕਸੀਨ ਨਾਲ ਜੁੜਿਆ ਡੇਟਾ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਸੀ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।