ਸ਼੍ਰੀਨਗਰ ‘ਚ ਲਾਲ ਚੌਂਕ ਨੇੜੇ ਗ੍ਰਨੇਡ ਹਮਲਾ, ਇਕ ਦੀ ਮੌਤ, 15 ਜ਼ਖ਼ਮੀ
ਸ਼੍ਰੀਨਗਰ ਵਿਚ ਅਤਿਵਾਦੀਆਂ ਨੇ ਇਕ ਵਾਰ ਫਿਰ ਸੁਰੱਖਿਆ ਬਲਾਂ ਨੂੰ ਨਿਸ਼ਾਨਾਂ ਬਣਾ...
ਜੰਮੂ-ਕਸ਼ਮੀਰ: ਸ਼੍ਰੀਨਗਰ ਵਿਚ ਅਤਿਵਾਦੀਆਂ ਨੇ ਇਕ ਵਾਰ ਫਿਰ ਸੁਰੱਖਿਆ ਬਲਾਂ ਨੂੰ ਨਿਸ਼ਾਨਾਂ ਬਣਾ ਕੇ ਹਮਲਾ ਕੀਤਾ ਹੈ। ਸ਼੍ਰੀਨਗਰ ਦੇ ਲਾਲ ਚੌਂਕ ਦੇ ਨੇੜੇ ਮੌਲਾਨਾ ਆਜਾਦ ਰੋਡ ਉਤੇ ਸਥਿਤ ਮਾਰਕਿਟ ਵਿਚ ਅਤਿਵਾਦੀਆਂ ਨੇ ਗ੍ਰਨੇਡ ਸੁੱਟਿਆ ਜਿਸ ਵਿਚ 1 ਵਿਅਕਤੀ ਦੀ ਮੌਤ ਹੋ ਗਈ ਜਦਕਿ 15 ਲੋਕ ਗੰਭੀਰ ਜਖ਼ਮੀ ਹੋ ਗਏ ਹਨ। ਫਿਲਹਾਲ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਅਤਿਵਾਦੀਆਂ ਨੇ ਬੀਤੇ 15 ਦਿਨਾਂ ਵਿਚ ਦੂਜੀ ਵਾਰ ਗ੍ਰਨੇਡ ਹਮਲਾ ਕੀਤਾ ਹੈ। ਕਸ਼ਮੀਰ ‘ਚ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਦਾ ਸਿਲਸਿਲਾ ਜਾਰੀ ਹੈ।
ਸੁਰੱਖਿਆ ਬਲਾਂ ਉਤੇ ਇਹ ਹਮਲਾ ਜੰਮੂ-ਕਸ਼ਮੀਰ ਨੂੰ ਦੋ ਹਿੱਸਿਆਂ ਵਿਚ ਵੰਡੇ ਜਾਣ ਦਾ ਫ਼ੈਸਲਾ ਲਾਗੂ ਕੀਤੇ ਜਾਣ ਤੋਂ ਚਾਰ ਦਿਨ ਬਾਅਦ ਕੀਤਾ ਗਿਆ ਹੈ। ਜ਼ਖ਼ਮੀਆਂ ਨੂੰ ਨੇੜੇ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ। ਜਿੱਥੇ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਅਤਿਵਾਦੀਆਂ ਨੇ ਗ੍ਰਨੇਡ ਸੁੱਟਿਆ ਪਰ ਉਹ ਸੜਕ ਦੇ ਇਕ ਕੰਡੇ ਜਾ ਕੇ ਡਿੱਗਿਆ। ਗ੍ਰਨੇਡ ਵਿਸਫੋਟ ਦੀ ਟਪੇਟ ਵਿਚ ਆਮ ਨਾਗਰਿਕ ਆ ਗਏ ਜਿਸ ਵਿਚ 15 ਲੋਕ ਜਖ਼ਮੀ ਹੋ ਗਏ। ਪੁਲਿਸ ਅਤੇ ਸੁਰੱਖਿਆ ਬਲਾ ਜਾਂਚ-ਪੜਤਾਲ ਵਿਚ ਜੁੱਟ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸ਼੍ਰੀਨਗਰ ਸਥਿਤ ਹਰ ਸਿੰਘ ਸਟ੍ਰੀਟ ਭੀੜਭਾੜ ਵਾਲਾ ਖੇਤਰ ਹੈ।
ਹਮਲੇ ਦਾ ਸਿਲਸਿਲਾ ਜਾਰੀ
ਇਸ ਤੋਂ ਪਹਿਲਾ, 29 ਅਕਤੂਬਰ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਸੀਆਰਪੀਐਫ਼ ਦੀ ਇਕ ਪਟਰੌਲ ਪਾਰਟੀ ‘ਤੇ ਅਤਿਵਾਦੀਆਂ ਨੇ ਹਮਲਾ ਕਰ ਦਿੱਤਾ ਸੀ। ਹਮਲਾ ਇਕ ਸਿੱਖਿਆ ਸੈਂਟਰ ਦੇ ਕੋਲ ਹੋਇਆ। ਪੁਲਵਾਮਾ ਦੇ ਦਰਬਗਾਮ ਵਿਚ ਸਥਿਤ ਸਿੱਖਿਆ ਸੈਂਟਰ ਦੇ ਨੇੜੇ ਅਤਿਵਾਦੀਆਂ ਨੇ ਫਾਇਰਿੰਗ ਕੀਤੀ, ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਕਿ ਹਮਲੇ ਵਿਚ ਕੋਈ ਜਖ਼ਮੀ ਨਹੀਂ ਹੋਇਆ। ਇਸ ਹਮਲੇ ਦੇ ਕਾਰਨ ਐਨਕਾਉਂਟਰ ਦੀ ਥਾਂ ਉਤੇ 5 ਸਟੂਡੈਂਟਸ ਵੀ ਫਸ ਗਏ ਸੀ ਜਿਨ੍ਹਾਂ ਕਾਫ਼ੀ ਮੁਸ਼ਕਿਲ ਤੋਂ ਬਾਅਦ ਸਹੀ ਸਲਾਮਤ ਕੱਢ ਲਿਆ ਗਿਆ।
ਦਿਵਾਲੀ ਤੋਂ ਪਹਿਲਾ ਹਮਲਾ
ਦਿਵਾਲੀ ਤੋਂ ਇਕ ਦਿਨ ਪਹਿਲਾ ਯਾਨੀ 26 ਅਕਤੂਬਰ ਨੂੰ ਵੀ ਸ਼੍ਰੀਨਗਰ ਦੇ ਕਾਕਾਸਰਾਏ ਵਿਚ ਸੀਆਰਪੀਐਫ਼ ਜਵਾਨਾਂ ਤੇ ਅਤਿਵਾਦੀ ਗ੍ਰਨੇਡ ਨਾਲ ਹਮਲਾ ਕਰਕੇ ਫਰਾਰ ਹੋ ਗਏ ਸੀ। ਉਥੇ 24 ਅਕਤੂਬਰ ਨੂੰ ਵੀ ਅਤਿਵਾਦੀਆਂ ਨੇ ਕੁਲਗਾਮ ਸਥਿਤ ਸੀਆਰਪੀਐਫ਼ ਕੈਂਪ ਉਤੇ ਗ੍ਰਨੇਡ ਨਾਲ ਹਮਲਾ ਕੀਤਾ ਸੀ। ਇਸ ਹਮਲੇ ਵਿਚ ਸੀਆਰਪੀਐਫ਼ ਦਾ ਇਕ ਜਵਾਨ ਜਖ਼ਮੀ ਹੋ ਗਿਆ ਸੀ। 7 ਅਕਤੂਬਰ ਨੂੰ ਵੀ ਸ਼੍ਰੀਨਗਰ ਵਿਚ ਹਰ ਸਿੰਘ ਹਾਈਟ ਸਟ੍ਰੀਟ ਦੇ ਕੋਲ ਅਤਿਵਾਦੀਆਂ ਦੇ ਗ੍ਰਨੇਡ ਹਮਲੇ ਵਿਚ 7 ਜਖ਼ਮੀ ਹੋ ਗਏ ਸੀ।