ਓਡੀਸ਼ਾ ਵਿਚ ਮਿਲੀ ਇਕ ਅਨੋਖੀ ਮੱਛੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੀਮਤ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ

Unique fish found in odisha price is 2 lakhs

ਭੁਵਨੇਸ਼ਵਰ: ਓਡੀਸ਼ਾ ਦੇ ਰਾਜਨਗਰ ਦੇ ਤਾਲਚੁਆ ਇਲਾਕੇ ਵਿਚ ਇਕ ਅਨੋਖੀ ਮੱਛੀ ਫੜੀ ਗਈ ਹੈ। ਇਸ ਨੂੰ ਦੀਘਾ ਵਿਚ 10000 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਵੇਚਿਆ ਜਾਵੇਗਾ। ਇਸ ਮੱਛੀ ਦੀ ਕੀਮਤ ਲਗਭਗ 2 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਮੱਛੀ ਨੂੰ ਮਿਊਰੀ ਮੱਛੀ ਕਿਹਾ ਜਾਂਦਾ ਹੈ। ਇਸ ਦੁਰਲੱਭ ਪ੍ਰਜਾਤੀ ਦੀ ਮੱਛੀ ਨੂੰ ਦੇਖਣ ਲਈ ਸਥਾਨਕ ਲੋਕ ਭਾਰੀ ਸੰਖਿਆ ਵਿਚ ਇਕੱਤਰ ਹੋਏ ਹਨ। ਵੇਚਣ ਤੋਂ ਪਹਿਲਾਂ ਇਸ ਮੱਛੀ ਨੂੰ ਲੋਕਾਂ ਦੇ ਦੇਖਣ ਲਈ ਰੱਖਿਆ ਗਿਆ ਸੀ।

ਇਸ ਤੋਂ ਪਹਿਲਾਂ ਸਤੰਬਰ ਵਿਚ ਓਡੀਸ਼ਾ ਦੇ ਚੰਦਵਾਲੀ ਇਲਾਕੇ ਵਿਚ ਡ੍ਰੋਨ ਸਾਗਰ ਨਾਮ ਦੀ ਇਕ ਅਨੋਖੀ ਮੱਛੀ ਦੇਖਣ ਨੂੰ ਮਿਲੀ ਸੀ ਜਿਸ ਨੂੰ ਇਕ ਮਛੇਰੇ ਨੇ ਫੜਿਆ ਸੀ। ਬਾਅਦ ਵਿਚ ਇਸ ਨੂੰ ਇਕ ਦਵਾ ਕੰਪਨੀ ਵਿਚ 7 ਲੱਖ 49 ਹਜ਼ਾਰ ਵਿਚ ਖਰੀਦਿਆ ਗਿਆ ਸੀ। ਦਸ ਦਈਏ ਕਿ ਉੱਤਰ ਪ੍ਰਦੇਸ਼ ਚ ਸ਼ਮਲੀ ਜ਼ਿਲ੍ਹੇ ਦੇ ਕੈਰਾਨਾ ਇਲਾਕੇ ਵਿਚ ਇਕ ਮੱਛੀ ਲੋਕਾਂ ਲਈ ਉਸ ਸਮੇਂ ਚਰਚਾ ਦਾ ਵਿਸ਼ਾ ਬਣ ਗਈ ਜਦੋਂ ਉਸ ਦੇ ਪੇਟ ਤੇ ‘ਅੱਲਾਹ’ ਸ਼ਬਦ ਲਿਖਿਆ ਦੇਖਿਆ ਗਿਆ।

ਕਈ ਲੋਕ ਉਸ ਨੂੰ ਦੇਖਣ ਲਈ ਪਹੁੰਚੇ ਸਨ। ਉਸ ਸਮੇਂ ਉਸ ਮੱਛੀ ਦੀ ਕੀਮਤ 5 ਲੱਖ ਰੁਪਏ ਤਕ ਲੱਗ ਚੁੱਕੀ ਸੀ। ਕੈਰਾਨਾ ਵਿਚ ਮੱਛੀ ਪਾਲਣ ਦਾ ਕੰਮ ਕਰਨ ਵਾਲਾ ਸ਼ਬਾਬ ਅਹਿਮਦ ਇਸ ਨੂੰ ਅਪਣੇ ਐਕੁਵੇਰੀਅਮ ਵਿਚ ਪਾਲ ਰਿਹਾ ਹੈ। ਉਹਨਾਂ ਦਸਿਆ ਕਿ ਲਗਭਗ 8 ਮਹੀਨੇ ਪਹਿਲਾਂ ਉਹ ਇਸ ਮੱਛੀ ਨੂੰ ਲੈ ਕੇ ਆਇਆ ਸੀ।

ਐਕੁਵੇਰੀਅਮ ਵਿਚ ਜਿਵੇਂ-ਜਿਵੇਂ ਇਹ ਮੱਛੀ ਵੱਡੀ ਹੋ ਰਹੀ ਸੀ ਉਸ ਦੇ ਪੇਟ ਤੇ ਲਿਖਿਆ ਪੀਲੇ ਰੰਗ ਦਾ ‘ਅੱਲਾਹ’ ਸ਼ਬਦ ਨਜ਼ਰ ਆਉਣ ਲੱਗ ਪਿਆ ਸੀ। ਉਹਨਾਂ ਨੇ ਇਹ ਵੀ ਦਸਿਆ ਕਿ ਉਹ ਜਦੋਂ ਤੋਂ ਇਹ ਮੱਛੀ ਉਹਨਾਂ ਦੇ ਘਰ ਆਈ ਹੈ ਤਾਂ ਉਸ ਸਮੇਂ ਤੋਂ ਹੀ ਉਹਨਾਂ ਦੇ ਪਰਵਾਰ ਦੀ ਕਾਫੀ ਤਰੱਕੀ ਹੋਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।