ਮੱਛੀ ਦੇ ਪੇਟ 'ਤੇ ਲਿਖਿਆ ਮਿਲਿਆ ਕੁਝ ਅਜਿਹਾ, ਦੇਖਣ ਲਈ ਲੋਕਾਂ ਦੀ ਲੱਗੀ ਭੀੜ
ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੇ ਕੈਰਾਨਾ ‘ਚ ਇਕ ਮੱਛੀ ਲੋਕਾਂ ਦੇ ਅਕਰਸ਼ਨ ਦਾ ਕੇਂਦਰ ਬਣ...
ਸ਼ਾਮਲੀ: ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੇ ਕੈਰਾਨਾ ‘ਚ ਇਕ ਮੱਛੀ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਗਈ ਹੈ ਅਤੇ ਵੱਡੀ ਗਿਣਤੀ ਵਿਚ ਲੋਕ ਇਸ ਨੂੰ ਦੇਖਣ ਦੇ ਲਈ ਪਹੁੰਚ ਰਹੇ ਹਨ। ਆਲਮ ਇਹ ਹੈ ਕਿ ਇਸ ਮੱਛੀ ਦੇ ਲਈ ਲੋਕ 5 ਲੱਖ ਦੇਣ ਨੂੰ ਵੀ ਤਿਆਰ ਹਨ। ਦਰਅਸਲ, ਇਸ ਮੱਛੀ ਦੇ ਪੇਟ ਉਤੇ ‘ਅੱਲ੍ਹਾ’ ਲਿਖਿਆ ਹੋਇਆ ਹੈ ਅਤੇ ਇਸ ਵਜ੍ਹਾ ਨਾਲ ਇਹ ਅਨੋਖੀ ਮੱਛੀ ਚਰਚਾ ਦਾ ਵਿਸ਼ਾ ਬਣ ਗਈ ਹੈ।
ਕੈਰਾਨਾ ਵਿਚ ਮੱਛੀ ਦਾ ਪਾਲਣ ਕਰਨ ਵਾਲੇ ਸ਼ਬਾਬ ਅਹਿਮਦ ਇਸ ਨੂੰ ਅਪਣੇ ਏਕਵੇਰਿਅਮ ਵਿਚ ਪਾਲ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਕਰੀਬ 8 ਮਹੀਨੇ ਪਹਿਲੇ ਉਹ ਇਸ ਮੱਛੀ ਨੂੰ ਲੈ ਆਏ ਸੀ। ਏਕਵੇਰਿਅਮ ਵਿਚ ਜਿਵੇਂ-ਜਿਵੇਂ ਇਹ ਮੱਛੀ ਵੱਡੀ ਹੋ ਰਹੀ ਹੈ, ਉਸਦੇ ਪੇਟ ਉਤੇ ਪੀਲੇ ਰੰਗ ਵਿਚ ‘ਅੱਲ੍ਹਾ’ ਲਿਖਿਆ ਨਜ਼ਰ ਆਉਣ ਲੱਗਿਆ ਹੈ। ਸ਼ਬਾਬ ਨੇ ਦੱਸਿਆ ਕਿ ਜਦੋਂ ਤੋਂ ਇਹ ਮੱਛੀ ਉਨ੍ਹਾਂ ਦੇ ਘਰ ਵਿਚ ਆਈ ਹੈ, ਉਦੋਂ ਤੋਂ ਉਨ੍ਹਾਂ ਦੇ ਪਰਵਾਰ ਵਿਚ ਕਾਫ਼ੀ ਤਰੱਕੀ ਹੋਈ ਹੈ।
ਅਨੋਖੀ ਮੱਛੀ ਦੇਖਣ ਲਈ ਲੋਕਾਂ ਦੀ ਲੱਗੀ ਭਾਰੀ ਭੀੜ
ਸ਼ਬਾਬ ਨੇ ਦੱਸਿਆ ਕਿ ਹੁਣ ਇਸ ਮੱਛੀ ਦੀ ਲੱਖਾਂ ਵਿਚ ਲੱਗਣ ਲੱਗੀ ਹੈ। ਉਨ੍ਹਾਂ ਨੇ ਕਿਹਾ, ਸ਼ਾਮਲੀ ਦੇ ਹਾਜੀ ਰਾਸ਼ਿਦ ਖ਼ਾਨ ਨੇ ਇਸ ਮੱਛੀ ਦੀ 5 ਲੱਖ ਰੁਪਏ ਕੀਮਤ ਲਗਾਈ ਹੈ। ਹਾਲਾਂਕਿ ਮੈਂ ਹਲੇ ਹੋਰ ਜ਼ਿਆਦਾ ਕੀਮਤ ਲਗਾਏ ਜਾਣ ਦਾ ਇੰਤਜ਼ਾਰ ਕਰ ਰਿਹਾ ਹਾਂ। ਸ਼ਬਾਬ ਕੈਰਾਨਾ ਦੇ ਮੁਹੱਲਾ ਆਲਕਲਾ ਵਿਚ ਰਹਿੰਦੇ ਹਨ ਅਤੇ ਇਸ ਅਨੌਖੀ ਮੱਛੀ ਨੂੰ ਦੇਖਣ ਦੇ ਲਈ ਲੋਕਾਂ ਦੀ ਭੀੜ ਜੁਟ ਰਹੀ ਹੈ।
ਦੂਰ-ਦੂਰ ਤੋਂ ਲੋਕ ਇਸ ਨੂੰ ਦੇਖਣ ਆ ਰਹੇ ਹਨ। ਸ਼ਬਾਬ ਅਹਿਮਦ ਨੇ ਇਸ ਮੱਛੀ ਦੇ ਨਾਲ ਏਕਵੇਰਿਅਮ ਵਿਚ 10 ਹੋਰ ਮੱਛੀਆਂ ਨੂੰ ਵੀ ਰੱਖਿਆ ਹੋਇਆ ਹੈ। ਇਸ ਅਨੌਖੀ ਮੱਛੀ ਨਾਲ ਹੋਰ ਮੱਛੀਆਂ ਕਾਫ਼ੀ ਛੋਟੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅੱਲ੍ਹਾ ਲਿਖੀ ਮੱਛੀ ਕੁਦਰਤ ਦਾ ਕਰਿਸ਼ਮਾ ਹੈ। ਅਸੀਂ ਇਸਨੂੰ ਹੋਰ ਚੰਗੇ ਭਾਅ ਮਿਲਣ ‘ਤੇ ਹੀ ਵੇਚਾਂਗੇ।