ਸਮੁੰਦਰ 'ਚ ਵਿਅਕਤੀ ਨੂੰ ਮਿਲੀ ਕਰੋੜਾਂ ਦੀ ਕੀਮਤ ਵਾਲੀ ਮੱਛੀ, ਪਰ ਸਮੁੰਦਰ ਵਿਚ ਹੀ ਭੇਜੀ ਵਾਪਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਆਇਰਲੈਂਡ ਦੇ ਸਮੁੰਦਰੀ ਕਿਨਾਰੇ ‘ਤੇ ਇਕ ਵਿਅਕਤੀ ਨੂੰ ਲਗਭਗ 23 ਕਰੋੜ ਤੋਂ ਜ਼ਿਆਦਾ ਕੀਮਤ ਵਾਲੀ ਟੂਨਾ ਮੱਛੀ (Tuna Fish) ਦਿਖਾਈ ਦਿੱਤੀ।

Man Caught Giant Tuna Worth 3 Million Euros

ਆਇਰਲੈਂਡ: ਆਇਰਲੈਂਡ ਦੇ ਸਮੁੰਦਰੀ ਕਿਨਾਰੇ ‘ਤੇ ਇਕ ਵਿਅਕਤੀ ਨੂੰ ਲਗਭਗ 23 ਕਰੋੜ ਤੋਂ ਜ਼ਿਆਦਾ ਕੀਮਤ ਵਾਲੀ ਟੂਨਾ ਮੱਛੀ (Tuna Fish) ਦਿਖਾਈ ਦਿੱਤੀ। ਪਰ ਵਿਅਕਤੀ ਨੇ ਇਸ ਮੱਛੀ ਨੂੰ ਫੜ੍ਹਨ ਤੋਂ ਬਾਅਦ ਅਪਣੇ ਕੋਲ ਰੱਖਣ ਦੀ ਬਜਾਏ ਕੁੱਝ ਦੇਰ ਬਾਅਦ ਪਾਣੀ ਵਿਚ ਵਾਪਸ ਭੇਜ ਦਿੱਤਾ। ਵੈਸਟ ਕਾਰਕ ਚਾਰਟਡ ਕੰਪਨੀ ਦੇ ਡੇਵ ਐਡਵਰਡ ਨੂੰ ਸਮੁੰਦਰ ਵਿਚ 8.5 ਫੁੱਟ ਲੰਬੀ ਬਲੂਫਿਨ ਟੂਨਾ (Bluefin Tuna) ਮੱਛੀ ਮਿਲੀ।

ਖ਼ਬਰਾਂ ਮੁਤਾਬਕ ਇਸ ਸਾਲ ਇੱਥੋਂ ਫੜੀ ਗਈ ਇਹ ਸਭ ਤੋਂ ਵੱਡੀ ਮੱਛੀ ਹੈ। ਇਸ ਮੱਛੀ ਦੀ ਜਪਾਨ ਵਿਚ ਕੀਮਤ ਕਰੀਬ 3 ਮਿਲੀਅਨ ਯੂਰੋ ਡਾਲਰ (ਲਗਭਗ 23 ਕਰੋੜ ) ਤੋਂ ਜ਼ਿਆਦਾ ਹੋ ਸਕਦੀ ਹੈ। ਹਾਲਾਂਕਿ ਡੇਵ ਐਡਵਰਡ ਅਤੇ ਉਹਨਾਂ ਦੀ ਟੀਮ ਦੇ ਲੋਕਾਂ ਮੁਤਾਬਕ ਉਹ ਵਪਾਰਕ ਵਰਤੋਂ ਲਈ ਫਿਸ਼ਿੰਗ ਨਹੀਂ ਕਰ ਰਹੇ ਸਨ। ਇਸ ਲਈ ਉਹਨਾਂ ਨੇ ਇਸ ਮੱਛੀ ਨੂੰ ਛੱਡ ਦਿੱਤਾ। ਇਸ ਮੱਛੀ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ।

ਡੇਵ ਐਡਵਰਡ ਅਤੇ ਉਹਨਾਂ ਦੀ ਟੀਮ ਨੇ 15 ਅਕਤੂਬਰ ਤੱਕ ਸਮੁੰਦਰ ਵਿਚ ਕੈਚ ਐਂਡ ਰੀਲੀਜ਼ ਪ੍ਰੋਗਰਾਮ ਵਿਚ ਹਿੱਸਾ ਲਿਆ ਹੈ। ਇਸ ਪ੍ਰੋਗਰਾਮ ਦੌਰਾਨ ਉਹਨਾਂ ਦੀਆਂ 15 ਕਿਸ਼ਤੀਆਂ ਸਮੁੰਦਰ ਵਿਚ ਘੁੰਮ ਰਹੀਆਂ ਹਨ, ਡੇਵ ਨੇ ਜਿਸ ਮੱਛੀ ਨੂੰ ਫੜਿਆ, ਉਸ ਦਾ ਵਜ਼ਨ 270 ਕਿਲੋ ਸੀ। ਇਸ ਤੋਂ ਪਹਿਲਾਂ ਵੀ ਨਾਰਵੇ ਦੇ ਸਮੁੰਦਰ ਕੰਢੇ ਪਾਈ ਗਈ ਇਕ ਅਜੀਬ ਮੱਛੀ ਦੀ ਫੋਟੋ ਵੀ ਵਾਇਰਲ ਹੋਈ ਸੀ। 19 ਸਾਲ ਦੇ ਆਸਕਰ ਨੇ ਇਸ ਮੱਛੀ ਨੂੰ ਫੜਿਆ ਸੀ ਅਤੇ ਦੱਸਿਆ ਸੀ ਕਿ ਇਹ ਮੱਛੀ ਡਾਇਨਾਸੋਰ ਦੀ ਤਰ੍ਹਾਂ ਦਿਖਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।