ਗੈਸ ਏਜੰਸੀ ਮੈਨੇਜਰ ਤੋਂ 37 ਲੱਖ ਕੈਸ਼ ਲੁੱਟਣ ਵਾਲਾ ਦੋਸ਼ੀ ਕੀਤਾ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੈਸ ਏਜੰਸੀ ਮੈਨੇਜਰ ਤੋਂ ਕੈਸ਼ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕ੍ਰਾਈਮ ਬ੍ਰਾਂਚ ਦੀ....

Cash

ਗੁੜਗਾਂਓ (ਭਾਸ਼ਾ) : ਗੈਸ ਏਜੰਸੀ ਮੈਨੇਜਰ ਤੋਂ ਕੈਸ਼ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਜਿਨ੍ਹਾਂ ਵਿਚ ਇਕ ਏਜੰਸੀ ਦਾ ਕਰਮਚਾਰੀ ਵੀ ਸ਼ਾਮਲ ਹੈ। ਪਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਦਾ ਐਲਾਨ ਪੁਲਿਸ ਨਹੀਂ ਕਰ ਰਹੀ ਹੈ। ਕ੍ਰਾਈਮ ਬ੍ਰਾਂਚ ਸੂਤਰਾਂ ਦੀ ਮੰਨੀਏ ਤਾਂ ਮੁੱਖ ਦੋਸ਼ੀ ਹਲੇ ਤਕ ਫਰਾਰ ਹੈ। ਉਸ ਨੂੰ ਫੜ੍ਹਨ ਲਈ ਕ੍ਰਾਈਮ ਬ੍ਰਾਂਚ ਮਾਮਲੇ ਦਾ ਖ਼ੁਲਾਸਾ ਨਹੀਂ ਕਰ ਰਹੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਕਿਤੇ ਖ਼ੁਲਾਸਾ ਹੋਣ ‘ਤੇ ਦੋਸ਼ੀ ਨੂੰ ਪਤਾ ਚੱਲਣ ‘ਤੇ ਕਿਤੇ ਦੂਰ ਨਾ ਚਲਾ ਜਾਵੇ।

ਵਾਰਦਾਤ ਸੋਮਵਾਰ 26 ਨਵੰਬਰ ਨੂੰ ਸਵੇਰੇ ਸਾਊਥ ਸਿਟੀ ਏਰੀਆ ਵਿਚ ਹੋਈ ਸੀ। ਸਾਊਥ ਸਿਟੀ -1 ਨਿਵਾਸੀ ਮਹਿੰਦਰ ਸਿੰਘ ਦੀ ਸੁਸ਼ਾਂਤ ਲੋਕ ‘ਚ ਉਰਵਸ਼ੀ ਗੈਸ ਏਜੰਸੀ ਹੈ। ਬੀਤੇ 3-4 ਦਿਨ ਤੋਂ ਬੈਂਕਾਂ ਦੀਆਂ ਛੁੱਟੀਆਂ ਹੋਣ ‘ਤੇ ਹਰ ਦਿਨ ਆਉਣ ਵਾਲਾ ਕੈਸ਼ ਘਰ ‘ਤੇ ਹੀ ਰੱਖਦਾ ਸੀ। ਸੋਮਵਾਰ ਸਵੇਰੇ ਗੈਸ ਏਜੰਸੀ ਦਾ ਮੈਨੇਜਰ ਸੁਸ਼ੀਲ ਕੁਮਾਰ ਮਲਿਕ ਸਿੰਘ ਦੇ ਘਰ ਸਾਉਥ ਸਿਟੀ -1 ਪਹੁੰਚਿਆ। ਜਿਥੇ ਮਾਲਕ ਨੇ ਉਸ ਨੂੰ 37 ਲੱਖ ਰੁਪਏ ਕੈਸ਼ ਜਮ੍ਹਾਂ ਕਰਾਉਣ ਲਈ ਕਿਹਾ। ਅਤੇ ਉਤੋਂ ਹੀ ਬਾਈਕ ਸਵਾਰ ਬਦਮਾਸ਼ ਆਏ ਅਤੇ ਗਨ ਪੁਆਇੰਟ ਉਤ ਕੈਸ਼ ਲੁਟ ਕੇ ਫਰਾਰ ਹੋ ਗਏ।

ਸੈਕਟਰ -40 ਥਾਣਾ ‘ਚ ਇਸ ਘਟਨਾ ਦੀ ਐਫ਼ਆਈਆਰ ਦਰਜ ਕੀਤੀ। ਮਾਮਲੇ ਦੀ ਜਾਂਚ ‘ਚ ਥਾਣਾ ਪੁਲਿਸ ਤੋਂ ਇਲਾਵਾ ਸੈਕਟਰ -31, 39 ਅਤੇ 40 ਕ੍ਰਾਈਮ ਬ੍ਰਾਂਚ ਨੂੰ ਵੀ ਲਗਾਇਆ ਗਿਆ ਹੈ। ਵਾਰਦਾਤ ਵਿਚ ਸ਼ਾਮਲ ਤਿੰਨ ਲੋਕਾਂ ਨੂੰ ਕਾਬੂ ਕਰ ਲਿਆ ਹੈ।