7 ਸਾਲਾਂ ਰਿਆਨ ਬਣਿਆ ਯੂਟਿਊਬ ਦਾ ਹੀਰੋ, ਕਮਾਈ ਜਾਣ ਕੇ ਰਹਿ ਜਾਓਗੇ ਹੈਰਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਡਿਜ਼ੀਟਲ ਮੀਡੀਆ ਸਿਰਫ਼ ਸੈਲਫ਼ ਬਰੈਂਡਿੰਗ ਦਾ ਮਾਧਿਅਮ ਨਹੀਂ ਹੈ, ਸਗੋਂ ਇਹ ਕਮਾਈ ਦਾ ਵੀ ਵੱਡਾ ਜ਼ਰੀਆ ਹੋ ਸਕਦਾ ਹੈ। ਸੋਸ਼ਲ ਮੀਡੀਆ ਦੇ ਯੂਟਿਊਬ...

7-year-old Ryan became hero of YouTube

ਨਵੀਂ ਦਿੱਲੀ (ਭਾਸ਼ਾ) : ਡਿਜ਼ੀਟਲ ਮੀਡੀਆ ਸਿਰਫ਼ ਸੈਲਫ਼ ਬਰੈਂਡਿੰਗ ਦਾ ਮਾਧਿਅਮ ਨਹੀਂ ਹੈ, ਸਗੋਂ ਇਹ ਕਮਾਈ ਦਾ ਵੀ ਵੱਡਾ ਜ਼ਰੀਆ ਹੋ ਸਕਦਾ ਹੈ। ਸੋਸ਼ਲ ਮੀਡੀਆ ਦੇ ਯੂਟਿਊਬ ਪਲੇਟਫਾਰਮ ਨੇ ਕਈਆਂ ਨੂੰ ਨਾ ਸਿਰਫ਼ ਸੁਪਰ ਸਟਾਰ ਬਣਾਇਆ ਹੈ, ਸਗੋਂ ਚੰਗੇ ਪੈਸੇ ਕਮਾਉਣ ਦਾ ਰਸਤਾ ਵੀ ਵਿਖਾਇਆ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਬੱਚੇ ਦੇ ਬਾਰੇ ਦੱਸਾਂਗੇ, ਜਿਸ ਦਾ ਨਾਮ ਰਿਆਨ ਹੈ। ਸੱਤ ਸਾਲ ਦਾ ਰਿਆਨ ਯੂਟਿਊਬ ਉਤੇ ਸਭ ਤੋਂ ਘੱਟ ਉਮਰ ਦਾ ਲੋਕਾਂ ਨੂੰ ਪਿਆਰਾ ਸਟਾਰ ਹੈ।

ਯੂਟਿਊਬ ਉਤੇ ਇਹ ਚੈਨਲ ਰਿਆਨ ਦੀ ਫ਼ੈਮਿਲੀ ਚਲਾਉਂਦੀ ਹੈ, ਜਿਸ ਉਤੇ ਰਿਆਨ ਖਿਡੌਣਿਆਂ ਦਾ ਨਿਰੀਖਣ ਕਰਦਾ ਹੈ। ਚੈਨਲ ਦੀ ਸ਼ੁਰੂਆਤ ਵਿਚ ਉਹ ਕੇਵਲ ਖਿਡੌਣਿਆਂ ਨਾਲ ਖੇਡਦਾ ਹੋਇਆ ਦਿਸਦਾ ਸੀ, ਜਿਵੇਂ-ਜਿਵੇਂ ਉਸ ਦੀਆਂ ਵੀਡੀਓ ਹਿਟ ਹੁੰਦੀਆਂ ਗਈਆਂ, ਉਸ ਨੇ ਉਨ੍ਹਾਂ ਖਿਡੌਣਿਆਂ ਦੇ ਰਿਵਿਊਜ਼ ਦੇਣੇ ਵੀ ਸ਼ੁਰੂ ਕਰ ਦਿਤੇ। ਰਿਆਨ ਦੀ ਮਾਂ ਦਾ ਕਹਿਣਾ ਹੈ ਕਿ ਯੂਟਿਊਬ ਚੈਨਲ ਉਤੇ ਖਿਡੌਣਿਆਂ ਦੇ ਪ੍ਰਤੀ ਉਹ ਸ਼ੁਰੂ ਤੋਂ ਉਤਸ਼ਾਹੀ ਸੀ।

ਰਿਆਨ ਦੀ ਯੂਟਿਊਬ ਉਤੇ ਲਗਨ ਅਤੇ ਉਸ ਤੋਂ ਵੱਡੀ ਕਮਾਈ ਤੋਂ ਬਾਅਦ ਮਾਂ ਨੇ ਸਿੱਖਿਅਕ ਦੀ ਨੌਕਰੀ ਛੱਡ ਦਿਤੀ। ਉਹ ਅਮਰੀਕਾ ਦੇ ਇਕ ਸ‍ਕੂਲ ਵਿਚ ਕਮਿਸ‍ਟਰੀ ਦੀ ਸਿੱਖਿਅਕ ਸੀ। ਹੁਣ ਉਹ ਬੇਟੇ ਰਿਆਨ ਦੇ ਨਾਲ ਯੂਟਿਊਬ ਚੈਨਲ ਨੂੰ ਪੂਰਾ ਸਮਾਂ ਦੇ ਰਹੇ ਹਨ।