12ਵੀਂ ਪਾਸ ਲਈ ਸਰਕਾਰੀ ਨੌਕਰੀ ਦਾ ਸੁਨਹਿਰੀ ਮੌਕਾ, ਇਸ ਵਿਭਾਗ ਵਿਚ ਨਿਕਲੀਆਂ ਹਨ ਆਸਾਮੀਆਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਰਤੀ ਹੋਣ ਵਾਲਿਆ ਨੂੰ 21,700 ਰੁਪਏ ਤਨਖਾਹ ਦਿੱਤੀ ਜਾਵੇਗੀ

File Photo

ਨਵੀਂ ਦਿੱਲੀ : ਇੰਡੀਅਨ ਕੋਸਟ ਗਾਰਡ ਵਿਚ ਜਲ ਸੈਨਿਕ ਦੇ ਅਹੁਦਿਆਂ ਲਈ ਆਸਾਮੀਆਂ ਨਿਕਲੀਆਂ ਹਨ। ਇਸ ਦੇ ਅਧੀਨ ਕੁੱਲ 260 ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾਣਗੀਆਂ। ਯੋਗਤਾ ਅਤੇ ਇੱਛਾ ਰੱਖਣ ਵਾਲੇ ਉਮੀਦਵਾਰ ਅਧਿਕਾਰਿਕ ਵੈਬਸਾਇਟ jionindiancoastguard.gov.in 'ਤੇ ਅਪਲਾਈ ਕਰ ਸਕਦੇ ਹਨ।

ਅਪਲਾਈ ਦੀ ਪ੍ਰਕਿਰਿਆ 26 ਜਨਵਰੀ ਤੋਂ ਸ਼ੁਰੂ ਹੋ ਕੇ 2 ਫਰਵਰੀ 2020 ਤੱਕ ਚੱਲੇਗੀ। ਇਸ ਲਈ ਜੋ ਵੀ ਇੱਛੁਕ ਉਮੀਦਵਾਰ ਅਪਲਾਈ ਕਰਨਾ ਚਾਹੁੰਦਾ ਹੈ ਉਹ ਅਧਿਕਾਰਿਕ ਵੈਬਸਾਇਟ 'ਤੇ ਜਾ ਕੇ ਇਸ ਲਈ ਅਪਲਾਈ ਕਰ ਸਕਦਾ ਹੈ। ਇਨ੍ਹਾਂ ਪੋਸਟਾ 'ਤੇ ਅਪਲਾਈ ਕਰਨ ਦੇ ਲਈ ਉਮੀਦਵਾਰ ਦੀ ਉਮਰ ਘੱਟ ਤੋਂ ਘੱਟ 18 ਸਾਲ ਜਦਕਿ ਵੱਧ ਤੋਂ ਵੱਧ 22 ਸਾਲ ਹੋਣੀ ਚਾਹੀਦੀ ਹੈ।

ਇਸ ਤੋਂ ਇਲਾਵਾ ਅਨੁਸੂਚਿਤ ਜਾਤੀਆਂ ਦੇ ਉਮੀਦਵਾਰਾ ਨੂੰ ਵੱਧ ਤੋਂ ਵੱਧ ਉਮਰ ਪੰਜ ਸਾਲ ਦਿੱਤੀ ਜਾਵੇਗੀ। ਨਾਲ ਹੀ ਓਬੀਸੀ ਸ਼੍ਰੇਣੀ ਨਾਲ ਸਬੰਧਕ ਲੋਕਾਂ ਨੂੰ ਤਿਨ ਸਾਲ ਦੀ ਛੂਟ ਮਿਲੇਗੀ। ਨਵਿਕ ਦੇ ਅਹੁਦਿਆ ਲਈ ਅਪਲਾਈ ਕਰਨ ਵਾਲੇ ਬਿਨੈਕਾਰਾ ਨੂੰ 12ਵੀਂ ਸ਼੍ਰੇਣੀ ਵਿਚ ਗਣਿਤ ਅਤੇ ਸਿਹਤ ਸਿੱਖਿਆ ਵਿਸ਼ੇ ਦੇ ਨਾਲ 50 ਫ਼ੀਸਦੀ ਅੰਕਾਂ ਨਾਲ ਪਾਸ ਹੋਣਾ ਚਾਹੀਦਾ ਹੈ।

ਉੱਥੇ ਹੀ ਰਾਖਵੇ ਕੋਟੇ ਦੇ ਉਮੀਦਵਾਰਾਂ ਦੇ ਲਈ ਘੱਟ ਤੋਂ ਘੱਟ 5 ਫ਼ੀਸਦੀ(45%) ਅੰਕਾਂ ਦੀ ਛੂਟ ਦਿੱਤੀ ਜਾਵੇਗੀ। ਇਨ੍ਹਾਂ ਪਦਾ ਦੇ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ 12ਵੀਂ ਵਿਚ ਪ੍ਰਾਪਤ ਅੰਕਾਂ ਦੇ ਅਧਾਰ 'ਤੇ ਸ਼ਾਰਟਲਿਸਟ ਕੀਤਾ ਜਾਵੇਗਾ ਜਿਸ ਤੋਂ ਬਾਅਦ ਇਨ੍ਹਾਂ ਦੀ ਲਿਖਿਤ ਪ੍ਰੀਖਿਆ ਹੋਵੇਗੀ। ਲਿਖਿਤ ਪ੍ਰੀਖਿਆ ਵਿਚ ਪਾਸ ਹੋਣ ਵਾਲੇ ਉਮੀਦਵਾਰਾਂ ਨੂੰ ਸਰੀਰਕ ਪ੍ਰੀਖਿਆ ਅਤੇ ਮੈਡੀਕਲ ਟੈਸਟ 'ਚੋਂ ਗੁਜਰਨਾ ਹੋਵੇਗਾ। ਇਸ ਤੋਂ ਬਾਅਦ ਹੀ ਅੰਤ ਵਿਚ ਚੁਣੇ ਗਏ ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਜਾਵੇਗਾ।ਜਲ ਸੈਨਿਕ ਦੀਆਂ ਆਸਾਮੀਆਂ ਦੇ ਲਈ ਚੁਣੇ ਹੋਣ ਵਾਲੇ ਉਮੀਦਵਾਰਾਂ ਨੂੰ 21,700 ਰੁਪਏ ਤਨਖਾਹ ਦਿੱਤੀ ਜਾਵੇਗੀ।