Amul ਦੇ ਸੰਕੇਤ ਅਨੁਸਾਰ ਦੁੱਧ ਹੋ ਸਕਦਾ ਹੈ 4-5 ਰੁਪਏ ਪ੍ਰਤੀ ਲੀਟਰ ਮਹਿੰਗਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਆਮ ਲੋਕਾਂ 'ਤੇ ਮਹਿੰਗਾਈ ਦੀ ਇਕ ਹੋਰ ਮਾਰ ਪੈਣ ਵਾਲੀ ਹੈ ਭਾਰਤ ਦੀ ਮਸ਼ਹੂਰ ਕੰਪਨੀ ਅਮੂਲ ਦੁਬਾਰਾ ਦੁੱਧ ਦੀ ਕੀਮਤ ਵਧਾਉਣ ਦੀ ਤਿਆਰੀ ਕਰ ਰਹੀ ਹੈ

File photo

ਨਵੀਂ ਦਿੱਲੀ: ਆਮ ਲੋਕਾਂ 'ਤੇ ਮਹਿੰਗਾਈ ਦੀ ਇਕ ਹੋਰ ਮਾਰ ਪੈਣ ਵਾਲੀ ਹੈ ਭਾਰਤ ਦੀ ਮਸ਼ਹੂਰ ਕੰਪਨੀ ਅਮੂਲ ਦੁਬਾਰਾ ਦੁੱਧ ਦੀ ਕੀਮਤ ਵਧਾਉਣ ਦੀ ਤਿਆਰੀ   ਕੀਤੀ ਜਾ ਰਹੀ ਹੈ। ਅਮੂਲ ਦੇ ਮੈਨੇਜਿੰਗ ਡਾਇਰੈਕਟਰ ਆਰ ਐਸ ਸੋਡੀ ਨੇ ਸੀਐਨਬੀਸੀ ਟੀ ਵੀ -18 ਨੂੰ ਇਕ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਦੁੱਧ ਦੀਆਂ ਕੀਮਤਾਂ ਜਲਦੀ ਹੀ 4-5 ਰੁਪਏ ਪ੍ਰਤੀ ਲੀਟਰ ਵੱਧ ਜਾਣ ਅਤੇ ਦੁੱਧ ਉਤਪਾਦਾਂ ਵਿਚ 7-8 ਰੁਪਏ ਪ੍ਰਤੀ ਲੀਟਰ ਦੇ ਵਾਧੇ ਦੀ ਉਮੀਦ ਹੈ।                                                

 

ਉਹ ਦੱਸਿਆਂ  ਕਿ ਜਿਹੜੀਆਂ ਕੰਪਨੀਆਂ ਦੁੱਧ ਦੀ ਸਪਲਾਈ ਦੀ ਵਧੇਰੇ ਸਮਰੱਥਾ ਰੱਖਦੀਆਂ ਹਨ, ਉਨ੍ਹਾਂ ਨੂੰ ਸਾਲ 2020 ਵਿੱਚ ਵਧੇਰੇ ਲਾਭ ਮਿਲੇਗਾ।ਡੇਅਰੀ ਕੰਪਨੀਆਂ ਨੇਪਿਛਲੇ ਤਿੰਨ ਸਾਲਾਂ ਵਿਚ ਦੋ ਵਾਰ ਦੁੱਧ ਦੀਆਂ ਕੀਮਤਾਂ ਵਿਚ ਵਾਧਾ ਕੀਤਾ। ਜਿਸ ਕਾਰਨ ਡੇਅਰੀ ਉਤਪਾਦਕਾਂ ਦੀ ਆਮਦਨ 2018 ਦੇ ਮੁਕਾਬਲੇ 20ਤੋਂ 25 ਪ੍ਰਤੀਸ਼ਤ ਵਧੀ ਹੈਦਸੰਬਰ 2019 ਵਿੱਚ ਮਦਰ ਡੇਅਰੀ ਨੇ ਆਪਣੇ ਦੁੱਧ ਦੀ ਕੀਮਤ ਵਿੱਚ 3 ਰੁਪਏ ਪ੍ਰਤੀ ਲੀਟਰ ਅਤੇ ਅਮੂਲ ਨੇ ਆਪਣੇ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਵਾਧਾਕਰਨ ਦਾ ਐਲਾਨ ਕੀਤਾ ਸੀ।

 

ਅਮੂਲ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਉਸਨੇ ਪੈਕਟਾਂ ਵਾਲੇ ਦੁੱਧ ਦੀ ਕੀਮਤ ਵਿੱਚ ਸਿਰਫ ਦੋ ਵਾਰ ਤਬਦੀਲੀ ਕੀਤੀ ਹੈ। ਪਸ਼ੂਆਂ ਦੀਆਂ ਖੁਰਾਕਾਂ ਦੀਆਂ ਕੀਮਤਾਂ ਵਿੱਚ 35 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਣ ਕਾਰਨ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਹ ਕਦਮ ਚਾਰੇ ਦੀ ਕੀਮਤ ਵਿੱਚ ਹੋਏ ਵਾਧੇ ਅਤੇ ਹੋਰ ਖਰਚਿਆਂ ਨੂੰ ਧਿਆਨ ਵਿੱਚ ਰੱਖਦਿਆਂ ਚੁੱਕੇ ਗਏ ਸਨ।

ਬਜਟ ਘੋਸ਼ਣਾਵਾਂ ਤੇ ਬੋਲਦਿਆਂ ਆਰ ਐਸ ਸੋਡੀ ਨੇ ਕਿਹਾ ਹੈ ਕਿ ਬਜਟ ਵਿੱਚ ਡੇਅਰੀ ਸੈਕਟਰ ਨੂੰ ਉਤਸ਼ਾਹਤ ਕਰਨ ਲਈ ਕਈ ਘੋਸ਼ਣਾਵਾਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਦਾ ਟੀਚਾ ਹੈ ਕਿ 2025 ਤਕ ਦੇਸ਼ ਵਿਚ ਦੁੱਧ ਪ੍ਰੋਸੈਸਿੰਗ ਦੇ ਅੰਕੜਿਆਂ ਨੂੰ 53.5 ਮਿਲੀਅਨ ਮੀਟ੍ਰਿਕ ਟਨ ਤੋਂ ਵਧਾ ਕੇ 108 ਮਿਲੀਅਨ ਮੀਟ੍ਰਿਕ ਟਨ ਕਰਨਾ। ਸੋਡੀ ਦੇ ਅਨੁਸਾਰ, ਇਸ ਲਈ 40,000 ਤੋਂ 50,000 ਕਰੋੜ ਰੁਪਏ ਦੇ ਨਿਵੇਸ਼ ਦੀ ਜ਼ਰੂਰਤ ਹੋਵੇਗੀ

ਕਿਸਾਨਾਂ ਲਈ ਨਵੀਂ ਉੜਾਨ ਯੋਜਨਾ ਸ਼ੁਰੂ-

 ਸਰਕਾਰ ਨੇ ਦੁੱਧ ਸਮੇਤ ਕਈ ਹੋਰ ਖੇਤੀਬਾੜੀ ਉਤਪਾਦਾਂ ਨੂੰ ਇਕ ਜਗ੍ਹਾ ਤੋਂ ਦੂਜੀ ਥਾਂ ਲਿਜਾਣ ਲਈ ਕ੍ਰਿਸ਼ੀ ਉੜਾਨ ਅਤੇ ਕਿਸਾਨ ਰੇਲ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸਰਕਾਰ ਦਾ ਉਦੇਸ਼ ਖੇਤੀਬਾੜੀ ਉਤਪਾਦਾਂ ਦੀ ਸਟੋਰੇਜ ਅਤੇ ਆਵਾਜਾਈ ਨੂੰ ਬਿਹਤਰ ਬਣਾਉਣਾ ਹੈ। ਬਜਟ 2020 ਵਿਚ ਕੀਤੀਆਂ ਘੋਸ਼ਣਾਵਾਂ 'ਤੇ ਆਰ ਐਸ ਸੋਡੀ ਨੇ ਕਿਹਾ ਕਿ ਸਰਕਾਰ ਮੇਕ ਇਨ ਇੰਡੀਆ ਨੂੰ ਉਤਸ਼ਾਹਿਤ ਕਰ ਰਹੀ ਹੈ।