ਜਾਣੋ, ਕੌਣ ਐ ਬੁਰਕੇ 'ਚ ਸ਼ਾਹੀਨ ਬਾਗ਼ ਪੁੱਜੀ ਹਿੰਦੂ ਲੜਕੀ, ਮੋਦੀ ਵੀ ਕਰਦੇ ਨੇ ਫਾਲੋ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਸ ਦਈਏ ਕਿ ਗੁੰਜਾ ਕਪੂਰ ਰਾਇਟ ਨੈਰੇਟਿਵ ਨਾਮ ਨਾਲ...

Who is gunja kapoor pm narendra modi follow in twitter know about her

ਨਵੀਂ ਦਿੱਲੀ: ਬੁੱਧਵਾਰ ਨੂੰ ਸ਼ਾਹੀਨ ਬਾਗ਼ ਵਿਚ ਬੁਰਕੇ ਵਿਚ ਮਿਲੀ ਹਿੰਦੂ ਔਰਤ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਬਵਾਲ ਮਚਿਆ ਹੋਇਆ ਹੈ। ਇਸ ਦੌਰਾਨ ਇਕ ਨਾਮ ਜਿਹਨਾਂ ਤੇ ਬੁਰਕੇ ਵਿਚ ਕੈਮਰਾ ਲਗਾਤਾਰ ਸ਼ਾਹੀਨ ਬਾਗ਼ ਦਾ ਆਰੋਪ ਲਗ ਰਿਹਾ ਹੈ ਉਹ ਹੈ ਗੁੰਜਾ ਕਪੂਰ। ਯੂਟਿਊਬ ਤੇ ਅਪਣਾ ਚੈਨਲ ਚਲਾਉਣ ਵਾਲੀ ਗੂੰਜਾ ਕਪੂਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟਵਿਟਰ ਤੇ ਫੋਲੋ ਕਰਦੇ ਹਨ।

ਦਸ ਦਈਏ ਕਿ ਗੁੰਜਾ ਕਪੂਰ ਰਾਇਟ ਨੈਰੇਟਿਵ ਨਾਮ ਨਾਲ ਇਕ ਯੂਟਿਊਬ ਚੈਨਲ ਚਲਾਉਂਦੀ ਹੈ। ਅਪਣੇ ਇਸ ਚੈਨਲ ਤੇ ਉਹਨਾਂ ਨੇ ਕੱਲ੍ਹ ਸ਼ਾਹੀਨ ਬਾਗ਼ ਤੇ ਇਕ ਵੀਡੀਉ ਚਲਾਈ ਸੀ ਜਿਸ ਵਿਚ ਉਹਨਾਂ ਨੇ ਸ਼ਾਹੀਨ ਬਾਗ਼ ਪ੍ਰੋਟੈਸਟ ਵਿਚ ਆਉਣ ਵਾਲੀ ਇਕ ਔਰਤ ਦੇ ਬੱਚੇ ਦੀ ਮੌਤ ਦੀ ਪੂਰੀ ਵੀਡੀਉ ਬਣਾਈ ਸੀ। ਪ੍ਰਦਰਸ਼ਨ ਕਰਦੇ ਸਮੇਂ ਠੰਡ ਲੱਗਣ ਕਾਰਨ ਮਾਸੂਮ ਬੱਚੇ ਦੀ ਮੌਤ ਨੂੰ ਮਾਂ ਦੀ ਲਾਪਰਵਾਹੀ ਦਸਿਆ ਹੈ।

ਉਹਨਾਂ ਦੀ ਇਸ ਵੀਡੀਉ ਨੂੰ ਸੋਸ਼ਲ ਮੀਡੀਆ ਤੇ ਕਾਫੀ ਰਿਸਪਾਨਸ ਮਿਲਿਆ ਹੈ। ਦਸ ਦਈਏ ਕਿ ਗੁੰਜਾ ਕਪੂਰ ਮੂਲ ਰੂਪ ਤੋਂ ਲਖਨਊ ਦੀ ਰਹਿਣ ਵਾਲੀ ਹੈ। ਉਹਨਾਂ ਨੇ ਲਖਨਊ ਦੇ ਹੀ ਲਾ ਮਾਰਟੀਨੀਅਰ ਸਕੂਲ ਤੋਂ ਅਪਣੀ ਪੜ੍ਹਾਈ ਪੂਰੀ ਕੀਤੀ ਹੈ। ਯੂਟਿਊਬ ਵਿਚ ਉਹਨਾਂ ਦੇ ਚੈਨਲ ਦੇ 5000 ਦੋਸਤ ਹਨ। ਦਸ ਦਈਏ ਕਿ ਟਵਿਟਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਫੋਲੋ ਕਰਦੇ ਹਨ।

ਟਵਿਟਰ ਤੇ ਗੁੰਜਾ ਕਪੂਰ ਦੇ 22 ਹਜ਼ਾਰ ਤੋਂ ਜ਼ਿਆਦਾ ਫੋਲੋਅਰ ਹਨ ਤੇ ਫੇਸਬੁੱਕ ਤੇ 2000 ਤੋਂ ਵਧ ਲੋਕ ਫੋਲੋ ਕਰਦੇ ਹਨ। ਦਸ ਦਈਏ ਕਿ ਦਿੱਲੀ ਦੇ ਸ਼ਾਹੀਨ ਬਾਗ਼ ਵਿਚ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਲੰਬੇ ਸਮੇਂ ਤੋਂ ਧਰਨਾ-ਪ੍ਰਦਰਸ਼ਨ ਚਲ ਰਿਹਾ ਹੈ। ਬੁੱਧਵਾਰ ਨੂੰ ਧਰਨੇ ਵਾਲੇ ਸਥਾਨ ਤੇ ਇਕ ਸ਼ੱਕੀ ਔਰਤ ਬੁਰਕੇ ਵਿਚ ਵੀਡੀਉ ਬਣਾ ਰਹੀ ਸੀ ਉਦੋਂ ਉੱਥੇ ਔਰਤਾਂ ਨੇ ਉਸ ਨੂੰ ਫੜ੍ਹ ਲਿਆ।

ਬੁਰਕੇ ਵਿਚ ਬੈਠੀ ਔਰਤ ਪ੍ਰਦਰਸ਼ਨਕਾਰੀ ਔਰਤਾਂ ਵਿਚ ਬੈਠ ਕੇ ਉਹਨਾਂ ਤੋਂ ਸਵਾਲ ਕਰ ਰਹੀ ਸੀ। ਉਦੋਂ ਹੀ ਪ੍ਰਦਰਸ਼ਨਕਾਰੀ ਔਰਤਾਂ ਨੂੰ ਉਸ ਤੇ ਸ਼ੱਕ ਹੋਇਆ ਅਤੇ ਉਹਨਾਂ ਦੀ ਤਲਾਸ਼ੀ ਲਈ ਗਈ। ਤਲਾਸ਼ੀ ਵਿਚ ਉਸ ਕੋਲੋਂ ਕੈਮਰਾ ਮਿਲਿਆ ਤੇ ਫਿਰ ਹੰਗਾਮਾ ਹੋ ਗਿਆ।

ਸੋਸ਼ਲ ਮੀਡੀਆ ਤੇ ਗੁੰਜਾ ਕਪੂਰ ਨੇ ਅਪਣੇ ਬਾਰੇ ਜੋ ਜਾਣਕਾਰੀ ਦਿੱਤੀ ਹੈ ਉਸ ਅਨੁਸਾਰ ਉਹ ਇਕ ਯੂਟਿਊਬ ਚੈਨਲ ਵਿਚ ਕਿਊਰੇਟਰ ਹਨ। ਇਸ ਤੋਂ ਇਲਾਵਾ ਉਹ ਇਕ ਮਾਹਿਰ ਲੇਖਕ ਹੈ ਅਤੇ ਉਸ ਨੂੰ ਉੜਿਆ ਤੇ ਮਰਾਠੀ ਭਾਸ਼ਾ ਦਾ ਵੀ ਗਿਆਨ ਹੈ। ਫਿਲਹਾਲ ਸੋਸ਼ਲ ਮੀਡੀਆ ਤੇ ਉਹਨਾਂ ਦੇ ਨਾਮ ਨੂੰ ਲੈ ਕੇ ਲਗਾਤਾਰ ਚਰਚਾ ਹੋ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ।