ਯੂਟਿਊਬ ਵੇਖ ਔਰਤ ਨੇ ਲੱਭਿਆ 80 ਲੱਖ ਦਾ ਹੀਰਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਜਦੋਂ ਬਦਲਦੀ ਹੈ ਕਿਸਮਤ ਤਾਂ ਇੰਝ ਹੁੰਦਾ ਹੈ...

3.72-carat diamond found at Arkansas State Park

ਟੈਕਸਾਸ : 27 ਸਾਲਾ ਇਕ ਔਰਤ ਆਪਣੇ ਪਰਵਾਰ ਨਾਲ ਅਰਕਾਂਸਿਸ ਕ੍ਰੇਟਰ ਆਫ਼ ਡਾਇਮੰਡ ਸਟੇਟ ਪਾਰਕ ਘੁੰਮਣ ਲਈ ਆਈ ਸੀ। ਇਸ ਦੌਰਾਨ ਜਦੋਂ ਇਹ ਔਰਤ ਸਟੇਟਸ ਪਾਰਕ ਘੁੰਮ ਰਹੀ ਸੀ ਤਾਂ ਉਹ ਯੂਟਿਊਬ 'ਤੇ 'ਹੀਰਾ ਕਿਵੇਂ ਲੱਭੀਏ' ਦੀ ਵੀਡੀਓ ਵੇਖਣ ਲੱਗੀ। ਉਹ ਵੀਡੀਓ ਵੇਖ ਹੀ ਰਹੀ ਸੀ ਕਿ ਉਸ ਦੀ ਕਿਸਮਤ ਨੇ ਸਾਥ ਦਿੱਤਾ। ਅਚਾਨਕ ਹੀ ਉਸ ਦੇ ਹੱਥ ਪੀਲੇ ਰੰਗ ਦਾ ਅਸਲੀ ਹੀਰਾ ਲੱਗ ਗਿਆ। ਪਹਿਲਾਂ ਤਾਂ ਉਸ ਨੂੰ ਭਰੋਸਾ ਹੀ ਨਾ ਹੋਇਆ, ਪਰ ਜਦੋਂ ਉਸ ਨੇ ਸਟੇਟਸ ਪਾਰਕ ਦੇ ਅਧਿਕਾਰੀਆਂ ਨੂੰ ਇਹ ਚੀਜ਼ ਵਿਖਾਈ ਤਾਂ ਉਸ ਨੂੰ ਪਤਾ ਲੱਗਾ ਕਿ ਇਹ ਹੀਰਾ ਲਗਭਗ 3.72 ਕੈਰੇਟ ਦਾ ਹੈ। ਇਸ ਹੀਰੇ ਦੀ ਕੀਮਤ ਲਗਭਗ 80 ਲੱਖ ਰੁਪਏ ਹੈ।

ਅਰਕਾਂਸਿਸ ਸਟੇਟ ਪਾਰਕ ਦੀ ਵੈਬਸਾਈਟ 'ਚ ਛਪੀ ਰਿਪੋਰਟ ਮੁਤਾਬਕ ਟੈਕਸਾਸ ਦੀ ਰਹਿਣ ਵਾਲੀ 27 ਸਾਲਾ ਮਿਰਾਂਡਾ ਹਾਲਿੰਗਸ਼ੀਡ ਆਪਣੇ ਪਰਵਾਰ ਨਾਲ ਛੁੱਟੀਆਂ ਮਨਾਉਣ ਲਈ ਸਟੇਟਸ ਪਾਰਕ ਪੁੱਜੀ ਸੀ। ਇਸ ਦੌਰਾਨ ਜਦੋਂ ਉਹ ਘੁੰਮ ਰਹੀ ਸੀ ਤਾਂ ਉਸ ਦੇ ਹੱਥ 3.72 ਕੈਰੇਟ ਦਾ ਹੀਰਾ ਲੱਗ ਗਿਆ। ਇਹ ਹੀਰਾ ਉਸ ਨੂੰ ਉਦੋਂ ਮਿਲਿਆ ਜਦੋਂ ਉਹ ਯੂਟਿਊਬ 'ਤੇ 'ਹੀਰਾ ਕਿਵੇਂ ਲੱਭੀਏ' ਦੀ ਵੀਡੀਓ ਵੇਖ ਰਹੀ ਸੀ। ਲਗਭਗ ਇਕ ਘੰਟੇ ਤਕ ਉਸ ਨੇ ਯੂਟਿਊਬ 'ਤੇ ਹੀਰਾ ਲੱਭਣ ਦੀ ਵੀਡੀਓ ਵੇਖੀ ਅਤੇ ਸ਼ਾਇਦ ਉਸ ਨੂੰ ਉਮੀਦ ਰਹੀ ਹੋਵੇਗੀ ਕਿ ਉਸ ਨੂੰ ਹੀਰਾ ਮਿਲ ਜਾਵੇ। ਆਖਰ ਇੰਜ ਹੋਇਆ ਵੀ ਅਤੇ ਉਸ ਦੇ ਹੱਖ ਪੀਲੇ ਰੰਗ ਦਾ ਹੀਰਾ ਲੱਗ ਗਿਆ।

ਰਿਪੋਰਟ ਮੁਤਾਬਕ ਮਿਰਾਂਡਾ ਹਾਲਿੰਗਸ਼ੀਡ ਨੇ ਦੱਸਿਆ ਕਿ ਉਹ ਇਕ ਦਰੱਖਤ ਦੀ ਛਾਂ 'ਚ ਬੈਠੀ ਸੀ ਅਤੇ ਹੀਰਾ ਲੱਭਣ ਬਾਰੇ ਯੂਟਿਊਬ 'ਤੇ ਵੀਡੀਓ ਵੇਖ ਰਹੀ ਸੀ। ਇਸ ਦੌਰਾਨ ਉਹ ਨਾਲ ਬੈਠੇ ਆਪਣੇ ਬੱਚੇ ਨੂੰ ਵੇਖਣ ਲੱਗੀ। ਉਸ ਦੀ ਨਜ਼ਰ ਇਕੋ ਦਮ ਹੇਠਾਂ ਪਏ ਪੱਥਰਾਂ ਵਿਚਕਾਰ ਇਸ ਹੀਰੇ 'ਤੇ ਪਈ। ਜਦੋਂ ਮਿਰਾਂਡਾ ਨੂੰ ਇਹ ਹੀਰਾ ਮਿਲਿਆ ਤਾਂ ਉਸ ਨੂੰ ਪਹਿਲਾਂ ਤਾਂ ਯਕੀਨ ਨਹੀਂ ਹੋਇਆ। ਉਹ ਇਸ ਨੂੰ ਲੈ ਕੇ ਸਟੇਟਸ ਪਾਰਕ ਦੇ ਡਾਇਮੰਡ ਡਿਸਕਵਰੀ ਸੈਂਟਰ 'ਚ ਗਈ। ਜਿਥੇ ਮੁਲਾਜ਼ਮਾਂ ਨੇ ਇਸ ਹੀਰੇ ਦੀ ਜਾਂਚ ਤੋਂ ਬਾਅਦ ਦੱਸਿਆ ਕਿ ਇਹ 3.72 ਕੈਰੇਟ ਦਾ ਅਸਲੀ ਪੀਲਾ ਹੀਰਾ ਹੈ। ਫਿਲਹਾਲ ਮਿਰਾਂਡਾ ਨੂੰ ਮਿਲੇ ਹੀਰੇ ਦੀ ਕੀਮਤ 70 ਤੋਂ 80 ਲੱਖ ਰੁਪਏ ਦੇ ਵਿਚਕਾਰ ਦੱਸੀ ਗਈ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਰਕਾਂਸਿਸ ਕ੍ਰੇਟਰ ਆਫ਼ ਡਾਇਮੰਡ ਸਟੇਟ ਪਾਰਕ ਘੁੰਮਣ ਆਏ ਇਕ ਸੈਲਾਨੀ ਨੂੰ ਇਸੇ ਤਰ੍ਹਾਂ ਹੀਰਾ ਮਿਲਿਆ ਸੀ। ਉਦੋਂ 2.12 ਕੈਰੇਟ ਦਾ ਹੀਰਾ 36 ਸਾਲਾ ਇਕ ਸਕੂਲ ਅਧਿਆਪਕ ਨੂੰ ਮਿਲਿਆ ਸੀ। ਅਰਕਾਂਸਿਸ ਮਿਸਿਸੀਪੀ ਨਦੀ ਦੀ ਹੱਦ 'ਤੇ ਸਥਿਤ ਇਕ ਦਖਣੀ ਅਮਰੀਕੀ ਸੂਬਾ ਹੈ।