ਅੰਬਾਨੀ ਦੇ ਘਰ ਦੇ ਬਾਹਰ ਮਿਲੀ ਇੱਕ ਕਾਰ ਦੇ ਮਾਲਕ ਮਨਸੁਖ ਹੀਰੇਨ ਨੇ ਕੀਤੀ ਖੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਸਦੀ ਕਾਰ ਵਿਚੋਂ 20 ਜੈਲੇਟਿਨ ਦੀਆਂ ਪੇਟੀਆਂ ਬਰਾਮਦ ਹੋਈਆਂ, ਜਿਸ ਕਾਰਨ ਹਲਚਲ ਮਚ ਗਈ ਸੀ।

Photo

ਮੁੰਬਈ:ਹਾਲ ਹੀ ਵਿਚ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਘਰ (ਐਂਟੀਲੀਆ) ਦੇ ਬਾਹਰ ਇਕ ਸ਼ੱਕੀ ਕਾਰ ਮਿਲੀ ਸੀ। ਇਸ ਦੇ ਨਾਲ ਹੀ ਅੱਜ ਕਾਰ ਦੇ ਮਾਲਕ ਮਨਸੁਖ ਹੀਰੇਨ ਨੇ ਖੁਦਕੁਸ਼ੀ ਕਰ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਮਾਲਕ ਮਨਸੁਖ ਨੇ ਕਲਾਵਾ ਬ੍ਰਿਜ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਥਾਣੇ ਦੇ ਡੀਸੀਪੀ ਨੇ ਦੱਸਿਆ ਕਿ ਮਨਸੁਖ ਹੀਰੇਨ, ਜਿਸਦੀ ਕਾਰ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਮਿਲੀ ਸੀ, ਨੇ ਖੁਦਕੁਸ਼ੀ ਕਰ ਲਈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।