ਜੰਮੂ ਕਸ਼ਮੀਰ: ਪੁਲਿਸ ਹਿਰਾਸਤ 'ਚੋਂ ਦੋ ਅੱਤਵਾਦੀ ਫਰਾਰ, ਜਾਰੀ ਹੋਇਆ ਅਲਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹ ਦੋਵੇਂ ਅੱਤਵਾਦੀ ਲਸ਼ਕਰ-ਏ-ਤੋਇਬਾ ਲਈ ਕੰਮ ਕਰਦੇ ਸਨ

Image: For representation purpose only

 

ਸ੍ਰੀਨਗਰ: ਉੱਤਰੀ ਕਸ਼ਮੀਰ ਦੇ ਬਾਰਾਮੁੱਲਾ 'ਚ ਪੁਲਿਸ ਹਿਰਾਸਤ 'ਚੋਂ ਦੋ ਅੱਤਵਾਦੀਆਂ ਦੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਤਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਬਾਰਾਮੁੱਲਾ 'ਚ ਮੁੱਖ ਚੌਕ-ਚੌਰਾਹਾ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਵਾਧੂ ਨਾਕੇ ਲਗਾ ਕੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਸੁਪਰੀਮ ਕੋਰਟ ਨੇ ਮਲਿਆਲਮ ਨਿਊਜ਼ ਚੈਨਲ 'ਤੇ ਕੇਂਦਰ ਵਲੋਂ ਲਗਾਈ ਪਾਬੰਦੀ ਹਟਾਈ

ਬਾਰਾਮੁੱਲਾ ਜ਼ਿਲ੍ਹਾ ਪੁਲਿਸ ਮੀਡੀਆ ਸੈੱਲ ਨੇ ਦੱਸਿਆ ਕਿ ਅੱਜ ਸਵੇਰੇ ਬਾਰਾਮੁੱਲਾ ਪੁਲਿਸ ਸਟੇਸ਼ਨ ਤੋਂ ਹਿਰਾਸਤ 'ਚ ਲਏ ਗਏ ਦੋ ਦੋਸ਼ੀ ਫਰਾਰ ਹੋ ਗਏ ਹਨ। ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ। ਫਰਾਰ ਅੱਤਵਾਦੀਆਂ ਦੇ ਨਾਂ ਮਾਰੂਫ ਨਜ਼ੀਰ ਸੋਲੇਹ ਅਤੇ ਸ਼ਾਹਿਦ ਸ਼ੌਕਤ ਬਾਲਾ ਹਨ। ਦੱਸ ਦੇਈਏ ਕਿ ਇਹ ਦੋਵੇਂ ਅੱਤਵਾਦੀ ਬਾਰਾਮੂਲਾ 'ਚ ਸ਼ਰਾਬ ਦੀ ਦੁਕਾਨ 'ਤੇ ਹਮਲੇ ਦੀ ਘਟਨਾ 'ਚ ਸ਼ਾਮਲ ਸਨ।

ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਹੋ ਸਕਦਾ ਹੈ ਮਹਿੰਗਾ! ਸਾਊਦੀ ਤੇ ਓਪੇਕ ਨੇ 23 ਦੇਸ਼ਾਂ ਦੇ ਤੇਲ ਉਤਪਾਦਨ 'ਚ ਕਟੌਤੀ ਦਾ ਕੀਤਾ ਐਲਾਨ

ਪੁਲਿਸ ਨੇ ਇਹਨਾਂ ਦੋਹਾਂ ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਜਾਂਚ 'ਚ ਪਤਾ ਲੱਗਿਆ ਕਿ ਇਹ ਦੋਵੇਂ ਅੱਤਵਾਦੀ ਲਸ਼ਕਰ-ਏ-ਤੋਇਬਾ ਲਈ ਕੰਮ ਕਰਦੇ ਸਨ। ਮਾਮਲੇ ਦੀ ਗੰਭੀਰਤਾ ਅਤੇ ਪੁਲਿਸ ਦੀ ਅਣਗਹਿਲੀ ਨੂੰ ਦੇਖਦੇ ਹੋਏ ਵੀ ਕਾਰਵਾਈ ਕੀਤੀ ਗਈ ਹੈ। ਖ਼ਬਰਾਂ ਅਨੁਸਾਰ ਪੁਲਿਸ ਪ੍ਰਸ਼ਾਸਨ ਨੇ ਚਾਰ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।