ਰਾਜਸਥਾਨ 'ਚ ਵਿਧਾਇਕਾਂ ਲਈ ਬਣ ਰਹੇ ਫਲੈਟਾਂ ਨੂੰ ਲੇ ਕਾਂਗਰਸ ਨੇ ਚੁੱਕੇ ਸਵਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੈਪੁਰ 'ਚ ਵਿਧਾਇਕਾਂ ਲਈ 160 ਫਲੈਟ ਬਣਾਏ ਜਾ ਰਹੇ

Flat

ਨਵੀਂ ਦਿੱਲੀ-ਰਾਜਸਥਾਨ ਸਰਕਾਰ ਵਿਧਾਇਕਾਂ ਲਈ ਜੈਪੁਰ 'ਚ ਸ਼ਾਨਦਾਰ ਫਲੈਟ ਤਿਆਰ ਕਰਵਾ ਰਹੀ ਹੈ। ਜੈਪੁਰ 'ਚ ਵਿਧਾਇਕਾਂ ਲਈ 160 ਫਲੈਟ ਬਣਾਏ ਜਾ ਰਹੇ ਹਨ। ਜਿਸ ਦੀ ਕੁੱਲ ਲਾਗਤ ਲਗਭਗ 265 ਕਰੋੜ ਰੁਪਏ ਹੈ। ਇਸ ਸ਼ਾਨਦਾਰ ਇਮਾਰਤ ਨੂੰ ਵਿਧਾਨ ਸਭਾ ਭਵਨ ਦੇ ਨੇੜੇ ਹੀ ਬਣਾਇਆ ਜਾ ਰਿਹਾ ਹੈ। ਅੱਠ ਮੰਜ਼ਿਲਾਂ ਇਸ ਇਮਾਰਤ ਦੀ ਉੱਚਾਈ 28 ਮੀਟਰ ਹੋਵੇਗੀ।

ਇਹ ਵੀ ਪੜ੍ਹੋ-IPL ਨੂੰ ਲੈ ਕੇ ਸਾਹਮਣੇ ਆਈ ਵੱਡੀ ਜਾਣਕਾਰੀ, ਜਾਣੋਂ ਹੁਣ ਕਿਥੇ ਖੇਡੇ ਜਾ ਸਕਦੇ ਹਨ ਇਹ ਮੈਚ

ਦੱਸ ਦੇਈਏ ਕਿ ਪਹਿਲਾਂ ਇਥੇ 176 ਫਲੈਟ ਬਣਾਏ ਜਾਣੇ ਸਨ ਪਰ ਸੈਂਟਰਲ ਲੋਨ ਦੇ ਖੇਤਰਫਲ 'ਤੇ ਕੋਈ ਅਸਰ ਨਾ ਪਵੇ ਇਸ ਲਈ ਫਿਰ ਫਲੈਟ ਦੀ ਗਿਣਤੀ ਘਟਾ ਕੇ 160 ਕਰ ਦਿੱਤੀ ਗਈ। ਸ਼ਾਨਦਾਰ ਇਮਾਰਤ ਦੇ ਸਾਹਮਣੇ ਇਸ ਨੂੰ ਬਹੁਤ ਖੂਬਸੂਰਤੀ ਨਾਲ ਬਣਾਇਆ ਜਾਵੇਗਾ ਜੋ 36 ਹਜ਼ਾਰ ਵਰਗ ਫੁੱਟ ਏਰੀਆ 'ਚ ਫੈਲਿਆ ਹੋਵੇਗਾ।

ਇਹ ਵੀ ਪੜ੍ਹੋ-'ਮੇਹੁਲ ਚੋਕਸੀ ਨੂੰ ਡੋਮੀਨਿਕਾ ਲੈਣ ਗਈ ਭਾਰਤੀ ਟੀਮ ਪਰਤੀ ਖਾਲ੍ਹੀ ਹੱਥ

ਦੱਸ ਦੇਈਏ ਕਿ ਕਾਂਗਰਸ ਸਰਕਾਰ ਦਿੱਲ਼ੀ 'ਚ ਸੈਂਟਰਲ ਵਿਸਟਾ ਪ੍ਰੋਜੈਕਟ ਡਿਵੈੱਲਪਮੈਂਟ ਪਲਾਨ ਦਾ ਲਗਾਤਾਰ ਵਿਰੋਧ ਕਰ ਰਹੀ ਹੈ। ਕਾਂਗਰਸ ਦਾ ਕਹਿਣਾ ਹੈ ਕਿ ਇਕ ਪਾਸੇ ਕੋਵਿਡ-19 ਮਹਾਮਾਰੀ ਫੈਲੀ ਹੈ ਤਾਂ ਉਥੇ ਹੀ ਦੂਜੇ ਪਾਸੇ ਕੇਂਦਰ ਸਰਕਾਰ ਅਜਿਹੇ ਕੰਮਾਂ 'ਤੇ ਪੈਸੇ ਖਰਚ ਕਰ ਰਹੀ ਹੈ।

ਇਹ ਵੀ ਪੜ੍ਹੋ-'ਅੱਲ੍ਹਾ ਮੁਆਫ਼ ਕਰ ਦੇਵੇ ਤਾਂ ਖ਼ਤਮ ਹੋ ਜਾਵੇਗਾ ਕੋਰੋਨਾ'

ਦੱਸ ਦੇਈਏ ਕਿ ਵਿਧਾਇਕਾਂ ਲਈ ਬਣਨ ਵਾਲੇ ਇਹ ਫਲੈਟ ਆਧੁਨਿਕ ਸੇਵਾਵਾਂ ਨਾਲ ਲੈਸ ਹੋਣਗੇ। ਇਥੇ ਸਵੀਮਿੰਗ ਪੁੱਲ, ਗੈਸਟ ਹਾਊਸ, ਕਲੱਬ ਹਾਊਸ, ਇੰਡੋਰ ਅਤੇ ਆਊਟ ਡੋਰ ਗੇਮਸ, ਮੀਡੀਆ ਹਾਊਸ ਵਰਗੀਆਂ ਤਮਾਮ ਸੁਵਿਧਾਵਾਂ ਉਪਲੱਬਧ ਕਰਵਾਈਆਂ ਜਾਣਗੀਆਂ।

ਇਹ ਵੀ ਪੜ੍ਹੋ-'PM ਕੇਅਰਸ ਫੰਡ ਤੋਂ ਖਰੀਦੇ ਗਏ ਇਸ ਕੰਪਨੀ ਦੇ ਵੈਂਟੀਲੇਟਰਾਂ 'ਚ ਆਈ ਦਿੱਕਤ

ਹਰ ਫਲੈਟ 'ਚ ਚਾਰ ਬੈੱਡਰੂਮ ਇਕ ਡਰਾਇੰਗ ਰੂਮ, ਕਿਚਨ ਅਤੇ ਘਰ 'ਚ ਕੰਮ ਕਰਨ ਵਾਲੇ ਸਟਾਫ ਲਈ ਇਕ ਕਮਰਾ ਮੌਜੂਦ ਹੋਵੇਗਾ। ਦੱਸ ਦੇਈਏ ਕਿ ਇਸ ਥਾਂ 'ਤੇ ਬਣੇ ਪੁਰਾਣੇ ਘਰਾਂ ਨੂੰ ਤੋੜ ਕੇ ਸਫਾਈ ਅਤੇ ਬੇਰੀਕੇਡਿੰਗ ਦਾ ਕੰਮ ਕੀਤਾ ਜਾ ਰਿਹਾ ਹੈ।