Twitter ਨੇ Unverified ਕੀਤਾ ਉਪ ਰਾਸ਼ਟਰਪਤੀ ਦਾ ਨਿੱਜੀ ਅਕਾਊਂਟ, ਹਟਾਇਆ ਨੀਲਾ ਟਿਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਟਵਿਟਰ ਨੇ ਭਾਰਤ ਦੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ (M. Venkaiah Naidu) ਦੇ ਟਵਿਟਰ ਅਕਾਊਂਟ ਨੂੰ ਅਨਵੈਰੀਫਾਈਡ (Unverified) ਕਰ ਦਿੱਤਾ ਹੈ।

Twitter removes blue badge from Vice President's personal verified account

ਨਵੀਂ ਦਿੱਲੀ: ਟਵਿਟਰ ਨੇ ਭਾਰਤ ਦੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ (M. Venkaiah Naidu) ਦੇ ਟਵਿਟਰ ਅਕਾਊਂਟ ਨੂੰ ਅਨਵੈਰੀਫਾਈਡ (Unverified) ਕਰ ਦਿੱਤਾ ਹੈ। ਦਰਅਸਲ ਟਵਿਟਰ ਨੇ ਉਪ ਰਾਸ਼ਟਰਪਤੀ ਦੇ ਨਿੱਜੀ ਟਵਿਟਰ ਹੈਂਡਰ ਤੋਂ ਨੀਲਾ ਟਿਕ (Blue Tick) ਹਟਾ ਦਿੱਤਾ ਹੈ।

ਹਾਲਾਂਕਿ ਉਪ ਰਾਸ਼ਟਰਪਤੀ ਦੇ ਅਧਿਕਾਰਕ ਟਵਿਟਰ ਹੈਂਡਲ (Official Twitter handle) ਉੱਤੇ ਅਜੇ ਵੀ ਨੀਲਾ ਟਿਕ ਹੈ ਅਤੇ ਇਸ ਦੇ 9.3 ਲੱਖ ਫੋਲੋਅਰਜ਼ ਹਨ ਜਦਕਿ ਵੈਂਕਈਆ ਨਾਇਡੂ ਦੇ ਨਿੱਜੀ ਟਵਿਟਰ ਹੈਂਡਲ ਉੱਤੇ 1.3 ਲੱਖ ਫੋਲੋਅਰਜ਼ ਹਨ।

ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਲੋਕ ਟਵਿਟਰ ਦੇ ਇਸ ਕਦਮ ਦਾ ਵਿਰੋਧ ਕਰ ਰਹੇ ਹਨ। ਭਾਜਪਾ ਨੇਤਾ ਸੁਰੇਸ਼ ਨਾਖੁਆ ਨੇ ਕਿਹਾ ਕਿ, ‘ਟਵਿਟਰ ਨੇ ਉਪ ਰਾਸ਼ਟਰਪਤੀ ਦੇ ਅਕਾਊਂਟ ਤੋਂ ਨੀਲਾ ਟਿਕ ਕਿਉਂ ਹਟਾਇਆ? ਇਹ ਭਾਰਤ ਦੇ ਸੰਵਿਧਾਨ ਉੱਤੇ ਹਮਲਾ ਹੈ’।

ਜ਼ਿਕਰਯੋਗ ਹੈ ਕਿ ਟਵਿਟਰ (Twitter) ਦੀਆਂ ਸ਼ਰਤਾਂ ਦੇ ਅਨੁਸਾਰ ਜੇ ਕੋਈ ਅਪਣੇ ਹੈਂਡਲ ਦਾ ਨਾਮ ਬਦਲਦਾ ਹੈ ਜਾਂ ਫਿਰ ਯੂਜ਼ਰ ਆਪਣੇ ਅਕਾਊਂਟ ਨੂੰ ਉਸ ਤਰ੍ਹਾਂ ਨਹੀਂ ਵਰਤ ਰਿਹਾ ਹੁੰਦਾ ਜਿਸ ਅਧਾਰ ’ਤੇ ਉਸ ਨੂੰ ਵੈਰੀਫਾਈ ਕੀਤਾ ਗਿਆ ਸੀ ਤਾਂ ਇਸ ਸਥਿਤੀ ਵਿਚ ਨੀਲਾ ਟਿਕ ਹਟਾ ਦਿੱਤਾ ਜਾਂਦਾ ਹੈ।