BJP IT Cell ਦੇ ਫਰਜ਼ੀ ID ਟਵਿਟਰ ਹੈਂਡਲ ਤੋਂ ਮੇਰੇ 'ਤੇ ਬੋਲਿਆ ਜਾ ਰਿਹਾ ਹਮਲਾ- ਸੁਬਰਾਮਨੀਅਮ ਸਵਾਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਬਰਾਮਨੀਅਮ ਸਵਾਮੀ ਨੇ ਟਵੀਟ ਜ਼ਰੀਏ ਭਾਜਪਾ ’ਤੇ ਲਾਏ ਦੋਸ਼

Subramanian Swamy

ਨਵੀਂ ਦਿੱਲੀ: ਭਾਜਪਾ ਨੇਤਾ ਅਤੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਭਾਜਪਾ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਭਾਜਪਾ ਆਈਟੀ ਸੈੱਲ ਦੇ ਫਰਜ਼ੀ ਆਈਡੀ ਟਵਿਟਰ ਹੈਂਡਲ ਤੋਂ ਪਿਛਲੇ ਇਕ ਸਾਲ ਤੋਂ ਉਹਨਾਂ 'ਤੇ ਹਮਲਾ ਬੋਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਇਹਨਾਂ ਟਵੀਟਸ ਨੂੰ ਦਸਤਾਵੇਜ਼ ਬਣਾਇਆ ਅਤੇ ਪ੍ਰਧਾਨ ਮੰਤਰੀ ਨੂੰ ਵੀ ਭੇਜਿਆ ਸੀ।

ਸੁਬਰਾਮਨੀਅਮ ਸਵਾਮੀ ਨੇ ਟਵੀਟ ਨੇ ਟਵੀਟ ਕੀਤਾ, ‘ਮੇਰਾ ਮਕਸਦ ਹੁੰਦਾ ਹੈ ਕਿ ਜਿੰਨਾ ਵਧੀਆ ਮੈਨੂੰ ਮਿਲਦਾ ਹੈ ਓਨਾ ਹੀ ਵਧੀਆ ਮੈਂ ਹੋਰਾਂ ਨੂੰ ਦੇਵਾਂ। ਪੀਐਮਓ ਦੇ ਅਧਿਕਾਰੀ ਹੀਰੇਨ ਜੋਸ਼ੀ ਦੇ ਨਿਰਦੇਸ਼ਾਂ ਤਹਿਤ ਭਾਜਪਾ ਆਈਟੀ ਸੈੱਲ ਦੇ ਫਰਜ਼ੀ ਆਈਡੀ ਟਵਿਟਰ ਹੈਂਡਲ ਤੋਂ ਪਿਛਲੇ ਇਕ ਸਾਲ ਤੋਂ ਮੇਰੇ 'ਤੇ ਹਮਲਾ ਬੋਲਿਆ ਜਾ ਰਿਹਾ ਹੈ। ਮੈਂ ਇਹਨਾਂ ਟਵੀਟਸ ਨੂੰ ਦਸਤਾਵੇਜ਼ ਬਣਾਇਆ ਅਤੇ ਪ੍ਰਧਾਨ ਮੰਤਰੀ ਨੂੰ ਭੇਜਿਆ ਪਰ ਇਹ ਟਵਿਟਰ ਹੈਂਡਲ ਅਜੇ ਵੀ ਮੇਰੇ ’ਤੇ ਹਮਲਾ ਕਰ ਰਹੇ ਹਨ’।