ਪਾਕਿਸਤਾਨ ਵਲੋਂ ਰਿਹਾਅ ਕੀਤੇ ਗਏ 200 ਤੋਂ ਵੱਧ ਭਾਰਤੀ ਮਛੇਰੇ ਗੁਜਰਾਤ ਪਹੁੰਚੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਛੇਰਿਆਂ ਨੂੰ ਅਟਾਰੀ-ਵਾਹਘਾ ਸਰਹੱਦ ’ਤੇ ਮੌਜੂਦ ਸੰਯੁਕਤ ਜਾਂਚ ਚੌਕੀ ’ਤੇ ਬੀ.ਐਸ.ਐਫ਼. ਅਧਿਕਾਰੀਆਂ ਦੇ ਹਵਾਲੇ ਕੀਤਾ ਗਿਆ ਸੀ।

200 fishermen released from Pakistan reach Gujarat

 

ਵਡੋਦਰਾ: ਪਾਕਿਸਤਾਨ ਵਲੋਂ ਰਿਹਾਅ ਕੀਤੇ ਗਏ 200 ਤੋਂ ਵੱਧ ਭਾਰਤੀ ਮਛੇਰੇ ਸੋਮਵਾਰ ਨੂੰ ਪੰਜਾਬ ਤੋਂ ਇਕ ਵਿਸ਼ੇਸ਼ ਟਰੇਨ ਜ਼ਰੀਏ ਗੁਜਰਾਤ ਦੇ ਵਡੋਦਰਾ ਪਹੁੰਚੇ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ ਹੈ। ਉਨ੍ਹਾਂ ਦਸਿਆ ਕਿ ਇਹ ਮਛੇਰੇ ਸਵੇਰ ਸਮੇਂ ਵਡੋਦਰਾ ਰੇਲਵੇ ਸਟੇਸ਼ਨ ਪਹੁੰਚੇ। ਪਾਕਿਸਤਾਨ ਸਮੁੰਦਰੀ ਸੁਰੱਖਿਆ ਏਜੰਸੀ ਨੇ ਇਨ੍ਹਾਂ ਮਛੇਰਿਆਂ ਨੂੰ 2019 ਅਤੇ 2022 ਵਿਚ ਅਰਬ ਸਾਗਰ ਵਿਚ ਗੁਜਰਾਤ ਤੱਟ ਤੋਂ ਕੌਮਾਂਤਰੀ ਸਮੁੰਦਰੀ ਸੁਰੱਖਿਆ ਰੇਖਾਂ ਨੇੜਿਉਂ ਗ੍ਰਿਫ਼ਤਾਰ ਕੀਤਾ ਸੀ।

ਇਹ ਵੀ ਪੜ੍ਹੋ: ਪਟਰੌਲ, ਡੀਜ਼ਲ ਸਸਤਾ ਹੋਣ ਦੀਆਂ ਉਮੀਦਾਂ ’ਤੇ ਪਾਣੀ ਫਿਰਿਆ ਪਾਣੀ, ਜਾਣੋ ਕੀ ਹੈ ਕਾਰਨ  

ਉਨ੍ਹਾਂ ਦਾ ਦਾਅਵਾ ਸੀ ਕਿ ਇਹ ਮਛੇਰੇ ਪਾਕਿਸਤਾਨੀ ਸਮੁੰਦਰੀ ਖੇਤਰ ਵਿਚ ਦਾਖਲ ਕਰ ਗਏ ਸੀ। ਇਸ ਤੋਂ ਪਹਿਲਾਂ ਇਕ ਅਧਿਕਾਰੀ ਨੇ ਦਸਿਆ ਸੀ ਕਿ ਪਾਕਿਸਤਾਨ ਨੇ ਪਿਛਲੇ ਹਫ਼ਤੇ 200 ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿਤਾ ਸੀ। ਮਛੇਰਿਆਂ ਨੂੰ ਅਟਾਰੀ-ਵਾਹਘਾ ਸਰਹੱਦ ’ਤੇ ਮੌਜੂਦ ਸੰਯੁਕਤ ਜਾਂਚ ਚੌਕੀ ’ਤੇ ਬੀ.ਐਸ.ਐਫ਼. ਅਧਿਕਾਰੀਆਂ ਦੇ ਹਵਾਲੇ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਵਿਆਹੁਤਾ ਨੇ ਲਿਵ-ਇਨ ਪਾਰਟਨਰ ਦਾ ਕੀਤਾ ਕਤਲ: ਝਗੜੇ ਤੋਂ ਬਾਅਦ ਚਾਕੂ ਨਾਲ ਹਮਲਾ, ਖੂਨ ਨਾਲ ਲੱਥਪੱਥ ਔਰਤ ਦੀ ਲਾਸ਼ ਮਿਲੀ

ਗੁਜਰਾਤ ਦੇ ਮੱਛੀ ਪਾਲਣ ਵਿਭਾਗ ਦੇ ਇਕ ਅਧਿਕਾਰੀ ਨੇ ਦਸਿਆ ਕਿ 200 ਮਛੇਰਿਆਂ ਵਿਚੋਂ 171 ਗੁਜਰਾਤ ਦੇ ਹਨ ਅਤੇ ਬਾਕੀ ਦੀਊ, ਮਹਾਰਾਸ਼ਟਰ, ਉਤਰ ਪ੍ਰਦੇਸ਼ ਅਤੇ ਬਿਹਾਰ ਦੇ ਹਨ। ਉਨ੍ਹਾਂ ਦਸਿਆ ਕਿ ਗੁਜਰਾਤ ਦੇ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਦੀ ਟੀਮ 200 ਮਛੇਰਿਆਂ ਨੂੰ ਲੈਣ ਲਈ ਅੰਮ੍ਰਿਤਸਰ ਦੇ ਵਾਹਗਾ ਬਾਰਡਰ 'ਤੇ ਪਹੁੰਚੀ। ਉਨ੍ਹਾਂ ਨੂੰ ਟਰੇਨ ਰਾਹੀਂ ਵਡੋਦਰਾ ਲਿਆਂਦਾ ਗਿਆ।

ਇਹ ਵੀ ਪੜ੍ਹੋ: ਭੈਣ ਨਾਲ ਛੇੜਛਾੜ ਦਾ ਵਿਰੋਧ ਕਰਨ 'ਤੇ ਬਦਮਾਸ਼ਾਂ ਨੇ ਭਰਾਵਾਂ 'ਤੇ ਕੀਤਾ ਜਾਨਲੇਵਾ ਹਮਲਾ

ਇਕ ਅਧਿਕਾਰਤ ਬਿਆਨ ਅਨੁਸਾਰ, ਉਨ੍ਹਾਂ ਨੂੰ ਵਡੋਦਰਾ ਤੋਂ ਉਨ੍ਹਾਂ ਦੇ ਸੂਬਿਆਂ ਵਿਚ ਭੇਜਿਆ ਜਾਵੇਗਾ। ਪਾਕਿਸਤਾਨ ਨੇ ਪਿਛਲੇ ਹਫ਼ਤੇ ਮਨੁੱਖੀ ਆਧਾਰ 'ਤੇ 200 ਭਾਰਤੀ ਮਛੇਰਿਆਂ ਅਤੇ ਤਿੰਨ ਨਾਗਰਿਕ ਕੈਦੀਆਂ ਨੂੰ ਰਿਹਾਅ ਕੀਤਾ ਸੀ। ਪਾਕਿਸਤਾਨੀ ਅਧਿਕਾਰੀਆਂ ਨੇ ਪਿਛਲੇ ਮਹੀਨੇ ਵੀ ਗੁਜਰਾਤ ਦੇ 184 ਮਛੇਰਿਆਂ ਨੂੰ ਰਿਹਾਅ ਕੀਤਾ ਸੀ।