ਘਰ ’ਚੋਂ ਇੱਕੋ ਪਰਵਾਰ ਦੇ 5 ਮੈਂਬਰਾਂ ਦੀ ਮਿਲੀ ਲਾਸ਼, ਚਾਰਾਂ ਦੇ ਮੂੰਹ ’ਤੇ ਚਿਪਕਾਈ ਹੋਈ ਸੀ ਕਾਲੀ ਟੇਪ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ

Ghaziabad new shatabadipuram family attempted suicide

ਗਾਜ਼ਿਯਾਬਾਦ: ਗਾਜ਼ਿਯਾਬਾਦ ਦੇ ਮਸੂਰੀ ’ਚ ਵੀਰਵਾਰ ਨੂੰ ਇਕ ਹੀ ਪਰਵਾਰ ਦੇ ਪੰਜ ਮੈਬਰਾਂ ਦੀ ਮੌਤ ਹੋਣ ਦੀ ਖ਼ਬਰ ਹੈ। ਪੁਲਿਸ ਦੇ ਮੁਤਾਬਕ, ਸ਼ੁੱਕਰਵਾਰ ਸਵੇਰੇ ਨਿਊ ਸ਼ਤਾਬਦੀਪੁਰਮ ਵਿਚ ਇਕ ਘਰ ਵਿਚੋਂ ਪਤੀ ਅਤੇ ਉਸ ਦੇ ਤਿੰਨ ਬੱਚਿਆਂ ਦੀ ਲਾਸ਼ ਮਿਲੀ, ਚਾਰਾਂ ਦੇ ਮੂੰਹ ’ਤੇ ਕਾਲੀ ਟੇਪ ਲੱਗੀ ਹੋਈ ਸੀ, ਜਦਕਿ ਪਤਨੀ ਜ਼ਖ਼ਮੀ ਹਾਲਤ ਵਿਚ ਤੜਫ਼ਦੀ ਹੋਈ ਮਿਲੀ। ਉਸ ਨੂੰ ਜਲਦੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।

ਪੁਲਿਸ ਨੇ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ 5:40 ਵਜੇ ਦੇ ਲਗਭੱਗ ਇਸ ਘਟਨਾ ਦੀ ਸੂਚਨਾ ਮਿਲੀ ਕਿ ਇਕ ਸ਼ਖਸ ਨੇ ਖ਼ੁਦਕੁਸ਼ੀ ਕਰ ਲਈ ਹੈ। ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਦਰਵਾਜ਼ਾ ਤੋੜਿਆ ਤਾਂ ਘਰ ਦੇ ਅੰਦਰੋਂ 3 ਛੋਟੀਆਂ ਬੱਚੀਆਂ ਦੀਆਂ ਲਾਸ਼ਾਂ ਮਿਲੀਆਂ, ਜਿਨ੍ਹਾਂ ਦੀ ਉਮਰ 3 ਸਾਲ, 5 ਸਾਲ ਅਤੇ 8 ਸਾਲ ਸੀ।  ਜਦਕਿ ਇਕ ਔਰਤ ਸੀ ਜਿਸ ਦੇ ਸਿਰ ਉਤੇ ਵਾਰ ਕੀਤਾ ਗਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਇਕ 37 ਸਾਲ ਦਾ ਵਿਅਕਤੀ ਪ੍ਰਦੀਪ ਹੈ ਜਿਸ ਨੇ ਮੂੰਹ ’ਤੇ ਟੇਪ ਬੰਨ੍ਹ ਕੇ ਅਪਣੇ ਬੱਚਿਆਂ ਦਾ ਕਤਲ ਕੀਤਾ, ਫਿਰ ਅਪਣੀ ਪਤਨੀ ਨੂੰ ਹਥੌੜੇ ਨਾਲ ਮਾਰਿਆ ਅਤੇ ਅਖੀਰ ਖ਼ੁਦ ਵੀ ਕਾਲੀ ਟੇਪ ਮੂੰਹ ’ਤੇ ਲਗਾ ਕੇ ਖ਼ੁਦਕੁਸ਼ੀ ਕਰ ਲਈ। ਗਾਜ਼ਿਯਾਬਾਦ ਦੇ ਐਸਐਸਪੀ ਨੇ ਕਿਹਾ ਕਿ ਮੌਕੇ ’ਤੇ ਇਕ ਸੁਸਾਇਡ ਨੋਟ ਮਿਲਿਆ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਸੁਸਾਇਡ ਨੋਟ ਵਿਚ ਸ਼ੱਕ ਦੀ ਗੱਲ ਕੀਤੀ ਗਈ ਹੈ। ਗੁਆਂਡੀਆਂ ਨੇ ਦੱਸਿਆ ਕਿ ਪ੍ਰਦੀਪ ਸ਼ਰਾਬ ਵੀ ਪੀਂਦਾ ਸੀ ਜਿਸ ਨੂੰ ਲੈ ਕੇ ਲੜਾਈ ਹੁੰਦੀ ਸੀ।

ਕੁਝ ਦਿਨ ਪਹਿਲਾਂ ਪ੍ਰਦੀਪ ਨੇ ਪ੍ਰਾਈਵੇਟ ਨੌਕਰੀ ਸ਼ੁਰੂ ਕੀਤੀ ਸੀ। ਪਤਨੀ ਨਸ਼ਾ ਛੁਡਾਊ ਕੇਂਦਰ ਵਿਚ ਨੌਕਰੀ ਕਰਦੀ ਸੀ। ਹਾਸਲ ਜਾਣਕਾਰੀ ਮੁਤਾਬਕ, 42 ਸਾਲ ਦਾ ਪ੍ਰਦੀਪ ਨਾਮ ਦਾ ਵਿਅਕਤੀ ਅਪਣੇ ਮਾਤਾ-ਪਿਤਾ, ਭੈਣ, ਪਤਨੀ ਅਤੇ ਤਿੰਨ ਬੱਚਿਆਂ ਦੇ ਨਾਲ ਥਾਣਾ ਮਸੂਰੀ ਇਲਾਕੇ ਦੀ ਨਿਊ ਸ਼ਤਾਬਦੀਪੁਰਮ ਕਲੋਨੀ ਵਿਚ ਪਿਛਲੇ ਕਾਫ਼ੀ ਸਮਾਂ ਤੋਂ ਰਹਿ ਰਿਹਾ ਸੀ। ਪ੍ਰਦੀਪ, ਉਸ ਦੀ ਪਤਨੀ ਅਤੇ ਤਿੰਨੇ ਬੱਚੇ ਅਪਣੇ ਕਮਰੇ ਵਿਚ ਸੁੱਤੇ ਹੋਏ ਸਨ।

ਸ਼ੁੱਕਰਵਾਰ ਦੀ ਸਵੇਰੇ ਜਦੋਂ ਉਨ੍ਹਾਂ ਦੇ ਕਮਰੇ ਦਾ ਦਰਵਾਜਾ ਨਹੀਂ ਖੁੱਲ੍ਹਾ ਅਤੇ ਕੋਈ ਹਲਚਲ ਨਹੀਂ ਵਿਖਾਈ ਦਿਤੀ ਤਾਂ ਘਰ ਵਿਚ ਮੌਜੂਦ ਹੋਰ ਲੋਕਾਂ ਨੇ ਉਨ੍ਹਾਂ ਦਾ ਦਰਵਾਜ਼ਾ ਖੜਕਾਇਆ ਪਰ ਉਨ੍ਹਾਂ ਨੂੰ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ। ਘਰ ਵਾਲਿਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਖਿੜਕੀ ਰਾਹੀਂ ਅੰਦਰ ਵੇਖਿਆ ਤਾਂ ਬਿਸਤਰੇ ਉਤੇ ਪ੍ਰਦੀਪ ਅਤੇ ਉਸ ਦੀਆਂ ਤਿੰਨਾਂ ਬੱਚੀਆਂ ਦੀ ਲਾਸ਼ ਪਈ ਵੇਖੀ।

ਪ੍ਰਦੀਪ ਤੇ ਉਸ ਦੀਆਂ ਤਿੰਨਾਂ ਬੱਚੀਆਂ ਦੇ ਮੂੰਹ ਉਤੇ ਲਗਭੱਗ 4 ਇੰਚ ਚੌੜੀ ਕਾਲੇ ਰੰਗ ਦੀ ਟੇਪ ਬੁਰੀ ਤਰ੍ਹਾਂ ਚਿਪਕਾਈ ਹੋਈ ਸੀ ਜਦਕਿ 40 ਸਾਲਾ ਪਤਨੀ ਸੰਗੀਤਾ ਬਿਸਤਰੇ ਤੋਂ ਹੇਠਾਂ ਲਹੂ ਲੁਹਾਨ ਹਾਲਤ ਵਿਚ ਪਈ ਹੋਈ ਸੀ। ਉਸ ਦੇ ਸਿਰ ਵਿਚ ਗੰਭੀਰ ਸੱਟ ਸੀ ਤੇ ਉਹ ਤੜਫ਼ ਰਹੀ ਸੀ। ਕੋਲ ਹੀ ਖ਼ੂਨ ਨਾਲ ਲਿਬੜਿਆ ਇਕ ਹਥੌੜਾ ਪਿਆ ਹੋਇਆ ਸੀ ਅਤੇ ਉਹ ਪੂਰੀ ਤਰ੍ਹਾਂ ਬੇਹੋਸ਼ੀ ਦੀ ਹਾਲਤ ਵਿਚ ਪਈ ਹੋਈ ਸੀ।

ਪੁਲਿਸ ਨੇ ਸੰਗੀਤਾ ਨੂੰ ਤੁਰਤ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਪ੍ਰਦੀਪ ਅਤੇ ਤਿੰਨਾਂ ਬੱਚੀਆਂ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੁਲਿਸ ਨੇ ਪੋਸਟਮਾਰਟਮ ਲਈ ਭੇਜ ਦਿਤਾ ਹੈ।  ਸ਼ੁਰੂਆਤੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਕਮਰੇ ਵਿਚ ਕਿਸੇ ਤਰ੍ਹਾਂ ਦਾ ਕੋਈ ਸੁਸਾਇਡ ਨੋਟ ਵੀ ਨਹੀਂ ਮਿਲਿਆ ਹੈ। ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ ਅਤੇ ਘਰ ਵਿਚ ਮੌਜੂਦ ਹੋਰ ਲੋਕਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।