ਨਵਜੋਤ ਸਿੰਘ ਸਿੱਧੂ ਨੇ ਜੁਰਮਾਨੇ ਸਮੇਤ ਭਰਿਆ 8.67 ਲੱਖ ਬਿਜਲੀ ਦਾ ਬਿੱਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਪੰਜਾਬ ਵਿਚ ਬਿਜਲੀ ਦੇ ਰੇਟ ਕਾਫ਼ੀ ਮਹਿੰਗੇ ਹਨ'

Navjot Singh Sidhu pays 8.67 lakh electricity bill including penalty

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿੱਚ ਬਿਜਲੀ ਦੇ ਗੰਭੀਰ ਸੰਕਟ ਬਾਰੇ ਸਲਾਹ ਦੇਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਖ਼ੁਦ ਆਪਣਾ ਬਿਜਲੀ ਬਿੱਲ ਅਦਾ ਨਹੀਂ ਕੀਤਾ। ਦੋ ਦਿਨਾਂ ਦੀ ਮੁਸ਼ੱਕਤ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਨੇ ਜੁਰਮਾਨੇ ਦੀ ਰਕਮ ਸਮੇਤ ਆਪਣੇ ਘਰ ਦਾ ਬਿਜਲੀ ਦਾ ਬਿੱਲ ਜਮ੍ਹਾ ਕਰਵਾਇਆ।

ਹੋਰ ਪੜ੍ਹੋ: ਰਾਫੇਲ ਸੌਦੇ ’ਤੇ ਮਾਇਆਵਤੀ ਦਾ ਬਿਆਨ, ਵਿਵਾਦ ਦਾ ਤਸੱਲੀਬਖਸ਼ ਨਿਪਟਾਰਾ ਕਰੇ ਸਰਕਾਰ

ਹੋਰ ਪੜ੍ਹੋ: 5ਵੇਂ ਪਾਤਸ਼ਾਹ ਦਾ ਵਰਦਾਨ ਪ੍ਰਾਪਤ ਪਰਵਾਰ ‘ਸਬ ਸੇ ਪਹਿਲੋ ਭਾਈ ਬਹਿਲੋ’

ਉਸ ਦੇ ਘਰ ਦਾ ਬਿਜਲੀ ਬਿੱਲ 8 ਲੱਖ 67 ਹਜ਼ਾਰ 450 ਰੁਪਏ ਬਕਾਇਆ ਸੀ, ਜਿਸ ਨੂੰ ਉਸਨੇ ਸ਼ਨੀਵਾਰ ਨੂੰ ਜੁਰਮਾਨਾ ਰਾਸ਼ੀ ਦੇ ਨਾਲ ਪਾਵਰਕਾਮ ਨੂੰ ਆਨਲਾਈਨ ਅਦਾ ਕੀਤਾ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਕਾਂਗਰਸ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਖਪਤਕਾਰਾਂ ਨੂੰ 300 ਯੂਨਿਟ ਬਿਜਲੀ ਮੁਫਤ ਦਿੱਤੀ ਜਾਣੀ ਚਾਹੀਦੀ ਹੈ।

ਇੰਨਾ ਹੀ ਨਹੀਂ ਸਿੱਧੂ ਨੇ 24 ਘੰਟੇ ਬਿਜਲੀ ਸਪਲਾਈ ਦਾ ਮੁੱਦਾ ਵੀ ਚੁੱਕਿਆ ਹੈ। ਪੰਜਾਬ ਵਿਚ ਬਿਜਲੀ ਦੇ ਰੇਟ ਕਾਫ਼ੀ ਮਹਿੰਗੇ ਹਨ। ਮਹਿੰਗੀ ਬਿਜਲੀ ਵੀ ਰਾਜ ਵਿੱਚ ਇੱਕ ਮੁੱਦਾ ਹੈ। ਉਹਨਾਂ ਕਿਹਾ ਕਿ ਘਰੇਲੂ ਅਤੇ ਸਨਅਤੀ ਖਪਤਕਾਰਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ।

 

ਹੋਰ ਪੜ੍ਹੋ:  ਖ਼ੁਦ ਨੂੰ ਵਿਸ਼ਣੂ ਦਾ ਅਵਤਾਰ ਦੱਸਣ ਵਾਲੇ ਕਰਮਚਾਰੀ ਦੀ ਧਮਕੀ, 'Gratuity ਦਿਓ ਨਹੀਂ ਤਾਂ ਸੋਕਾ ਲਿਆ ਦੇਵਾਂਗਾ'