ਤਿਹਾੜ ਜੇਲ੍ਹ ਵਿਚ ਸੁਸ਼ੀਲ ਕੁਮਾਰ ਨੇ ਦੇਖਿਆ ਰਵੀ ਦਹੀਆ ਦਾ ਮੁਕਾਬਲਾ, ਹਾਰ ਦੇਖ ਕੇ ਹੋਏ ਭਾਵੁਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਸਾਬਕਾ ਉਲੰਪੀਅਨ ਸੁਸ਼ੀਲ ਕੁਮਾਰ ਨੇ ਟੀਵੀ ’ਤੇ ਭਾਰਤੀ ਪਹਿਲਵਾਨ ਰਵੀ ਦਹੀਆ ਦਾ ਮੁਕਾਬਲਾ ਦੇਖਿਆ।

Sushil Kumar gets emotional in jail

ਨਵੀਂ ਦਿੱਲੀ: ਪਹਿਲਵਾਨ ਸਾਗਰ ਧਨਖੜ ਦੀ ਹੱਤਿਆ ਦੇ ਮਾਮਲੇ ਵਿਚ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਸਾਬਕਾ ਉਲੰਪੀਅਨ ਸੁਸ਼ੀਲ ਕੁਮਾਰ ਨੇ ਟੀਵੀ ’ਤੇ ਭਾਰਤੀ ਪਹਿਲਵਾਨ ਰਵੀ ਦਹੀਆ ਦਾ ਮੁਕਾਬਲਾ ਦੇਖਿਆ। ਸੁਸ਼ੀਲ ਕੁਮਾਰ ਨੇ ਟੀਵੀ ’ਤੇ ਪੂਰਾ ਮੈਚ ਦੇਖਿਆ। ਮੁਕਾਬਲੇ ਵਿਚ ਰਵੀ ਦਹੀਆ ਗੋਲਡ ਜਿੱਤਣ ਵਿਚ ਅਸਫਲ ਰਹੇ।

ਹੋਰ ਪੜ੍ਹੋ: ਟੋਕੀਉ ਉਲੰਪਿਕ: ਚਾਂਦੀ ਦਾ ਤਮਗਾ ਜਿੱਤਣ ਵਾਲੇ ਦੂਜੇ ਭਾਰਤੀ ਪਹਿਲਵਾਨ ਬਣੇ ਰਵੀ ਦਹੀਆ

ਇਸ ਦੌਰਾਨ ਸੁਸ਼ੀਲ ਕੁਮਾਰ ਭਾਵੁਕ ਹੋ ਗਏ ਅਤੇ ਉਹਨਾਂ ਦੀਆਂ ਅੱਖਾਂ ਵਿਚੋਂ ਹੰਝੂ ਆ ਗਏ। ਦੱਸ ਦਈਏ ਕਿ ਰਵੀ ਦਹੀਆ ਨੇ ਛਤਰਾਲ ਸਟੇਡੀਅਮ ਵਿਚ ਸੁਸ਼ੀਲ ਕੁਮਾਰ ਦੀ ਦੇਖ-ਰੇਖ ਵਿਚ ਹੀ ਕੁਸ਼ਤੀ ਦੀ ਸਿੱਖਿਆ ਹਾਸਲ ਕੀਤੀ ਸੀ। ਤਿਹਾੜ ਜੇਲ੍ਹ ਵਿਚ ਓਪਨ ਏਰੀਆ ਵਿਚ ਟੀਵੀ ਦੀ ਸਹੂਲਤ ਦਿੱਤੀ ਗਈ ਹੈ।

ਹੋਰ ਪੜ੍ਹੋ: ਸ਼ਹੀਦਾਂ, ਆਜ਼ਾਦੀ ਘੁਲਾਟੀਆਂ ਤੇ ਨਾਮਵਰ ਸ਼ਖਸੀਅਤਾਂ ਦੇ ਨਾਂ 'ਤੇ ਰੱਖੇ ਗਏ 14 ਹੋਰ ਸਕੂਲਾਂ ਦੇ ਨਾਂ

ਜੇਲ੍ਹ ਪ੍ਰਸ਼ਾਸਨ ਨੇ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਹੋਰ ਕੈਦੀਆਂ ਦੇ ਨਾਲ ਉਲੰਪਿਕ ਦੇਖਣ ਦੀ ਮਨਜ਼ੂਰੀ ਦਿੱਤੀ ਹੈ। ਸੁਸ਼ੀਲ ਕੁਮਾਰ ਤਿਹਾੜ ਜੇਲ੍ਹ ਦੀ ਬੈਰਕ ਨੰਬਰ 2 ਵਿਚ ਬੰਦ ਹੈ। ਰਵੀ ਦਹੀਆ ਭਾਰਤ ਦੀ ਝੋਲੀ ਵਿਚ ਚਾਂਦੀ ਦਾ ਤਮਗਾ ਪਾਉਣ ਵਾਲੇ ਦੂਜੇ ਭਾਰਤੀ ਪਹਿਲਵਾਨ ਬਣੇ ਹਨ। ਫਾਈਨਲ ਮੁਕਾਬਲੇ ਵਿਚ ਰਵੀ ਦਹੀਆ ਨੂੰ ਜ਼ਾਵਰ ਉਗੁਏਵ ਨੇ ਮਾਤ ਦਿੱਤੀ ਹੈ।

ਹੋਰ ਪੜ੍ਹੋ: ਪੰਜਾਬ ਸਰਕਾਰ ਨੂੰ ਨੋਟਿਸ, ਸੁਮੇਧ ਸੈਣੀ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ 6 ਅਗਸਤ ਤੱਕ ਟਲੀ

ਜ਼ਾਵਰ ਨੇ 2019 ਵਿਸ਼ਵ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਵੀ ਰਵੀ ਨੂੰ ਹਰਾਇਆ ਸੀ। ਵੀਰਵਾਰ ਨੂੰ 57 ਕਿਲੋ ਫ੍ਰੀਸਟਾਈਲ ਵਰਗ ਦੇ ਫਾਈਨਲ ਵਿਚ ਰਵੀ ਦਹੀਆ ਨੂੰ ਰੂਸ ਉਲੰਪਿਕ ਕਮੇਟੀ ਦੇ ਪਹਿਲਵਾਨ ਜ਼ਾਵਰ ਉਗੁਏਵ ਨੇ 7-4 ਨਾਲ ਮਾਤ ਦਿੱਤੀ। ਟੋਕੀਉ ਖੇਡਾਂ ਵਿਚ ਇਹ ਭਾਰਤ ਦਾ ਪੰਜਵਾਂ ਮੈਡਲ ਹੈ।