ਮੁਸਲਿਮ ਅਧਿਆਪਕਾਂ ਕੋਲੋਂ ਮੰਦਰ ਵਿਚ ਪੜ੍ਹ ਰਹੇ ਹਨ ਬੱਚੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿਚ ਇਕ ਮੰਦਰ ਵਿਚ ਬਣੇ ਸਕੂਲ ਵਿਚ ਹਿੰਦੂ ਬੱਚਿਆਂ ਨੂੰ ਇਕ ਮੁਸਲਿਮ ਔਰਤ ਪੜ੍ਹਾਉਂਦੀ ਹੈ..............

Students during Study

ਕਰਾਚੀ : ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿਚ ਇਕ ਮੰਦਰ ਵਿਚ ਬਣੇ ਸਕੂਲ ਵਿਚ ਹਿੰਦੂ ਬੱਚਿਆਂ ਨੂੰ ਇਕ ਮੁਸਲਿਮ ਔਰਤ ਪੜ੍ਹਾਉਂਦੀ ਹੈ। ਬੱਚਿਆਂ ਨੂੰ ਸਿਖਿਅਤ ਕਰਨ ਦਾ ਬੀੜਾ ਚੁਕਣ ਵਾਲੀ ਮੁਸਲਿਮ ਅਧਿਆਪਕਾ ਅਨਮ ਆਗਾ ਦੇ ਵਿਦਿਆਰਥੀ 'ਜੈ ਸ਼੍ਰੀ ਰਾਮ' ਕਹਿ ਕੇ ਅਪਣੀ ਅਧਿਆਪਕਾ ਦਾ ਸਵਾਗਤ ਕਰਦੇ ਹਨ। ਸ਼ਹਿਰ ਦੇ ਬਸਤੀ ਗੁਰੂ ਖੇਤਰ ਵਿਚ ਅਨਮ ਇਕ ਮੰਦਰ ਦੇ ਅੰਦਰ ਸਕੂਲ ਚਲਾਉਂਦੀ ਹੈ। ਇਹ ਸਕੂਲ ਅਸਥਾਈ ਹਿੰਦੂ ਬਸਤੀ ਵਿਚੋਂ-ਵਿਚ ਬਣਿਆ ਹੋਇਆ ਹੈ। ਇਸ ਬਸਤੀ ਵਿਚ 80 ਤੋਂ 90 ਹਿੰਦੂ ਪਰਵਾਰ ਰਹਿੰਦੇ ਹਨ।

ਅਨਮ ਨੇ ਬੇਹੱਦ ਮੁਸ਼ਕਲ ਹਾਲਾਤ ਵਿਚ ਰਹਿਣ ਵਾਲੇ ਇਨ੍ਹਾਂ ਲੋਕਾਂ ਦੇ ਬੱਚਿਆਂ ਨੂੰ ਪੜ੍ਹਾਉਣ ਦਾ ਬੀੜਾ ਚੁਕਿਆ ਹੈ। ਅਨਮ ਜਦੋਂ ਸਕੂਲ ਆਉਂਦੀ ਹੈ ਤਾਂ ਹੱਸਦੀ ਹੋਈ ਕਹਿੰਦੀ ਹੈ, 'ਸਲਾਮ' ਬਦਲੇ ਵਿਚ ਬੱਚੇ ਕਹਿੰਦੇ ਹਨ 'ਜੈ ਸ਼੍ਰੀ ਰਾਮ'। ਅਨਮ ਕਹਿੰਦੀ ਹੈ ਕਿ,'' ਜਦੋਂ ਮੈਂ ਮੰਦਰ ਦੇ ਅੰਦਰ ਅਪਣੇ ਸਕੂਲ ਬਾਰੇ ਲੋਕਾਂ ਨੂੰ ਦਸਦੀ ਹਾਂ ਤਾਂ ਉਹ ਹੈਰਾਨ ਹੋ ਜਾਂਦੇ ਹਨ ਪਰ ਸਾਡੇ ਕੋਲ ਸਕੂਲ ਚਲਾਉਣ ਲਈ ਹੋਰ ਕਈ ਥਾਂ ਨਹੀਂ ਹੈ। ਅਨਮ ਇਸ ਗੱਲ ਨੂੰ ਸਵੀਕਾਰ ਕਰਦੀ ਹੈ ਕਿ ਇਸ ਬਸਤੀ ਦੇ ਆਲੇ-ਦੁਆਲੇ ਰਹਿਣ ਵਾਲੇ ਮੁਸਲਮਾਨ ਪਰਵਾਰਾਂ ਨੂੰ ਉਨ੍ਹਾਂ ਦਾ ਉਥੇ ਆਉਣਾ ਅਤੇ ਅਨੁਸੂਚਿਤ ਜਾਤੀ ਦੇ ਹਿੰਦੂ ਪਰਵਾਰਾਂ ਨਾਲ ਉਨ੍ਹਾਂ ਦਾ ਮੇਲ-ਜੋਲ ਪਸੰਦ ਨਹੀਂ ਹੈ।''

ਅਨਮ ਦਾ ਕਹਿਣਾ ਹੈ ਕਿ ਉਹ ਫਿਰ ਵੀ ਇਹ ਸੱਭ ਕਰਦੀ ਹੈ, ਕਿਉਂਕਿ ਇਨ੍ਹਾਂ ਲੋਕਾਂ ਨੂੰ ਅਪਣੇ ਮੁਢਲੇ ਅਧਿਕਾਰਾਂ ਬਾਰੇ ਵੀ ਪਤਾ ਨਹੀਂ ਹੈ। ਇਹ ਬੱਚੇ ਸਿਖਿਆ ਹਾਸਲ ਕਰਨਾ ਚਾਹੁੰਦੇ ਹਨ। ਇਨ੍ਹਾਂ ਵਿਚੋਂ ਕੁੱਝ ਬੱਚੇ ਨੇੜੇ ਦੇ ਸਕੂਲਾਂ ਵਿਚ ਵੀ ਪੜ੍ਹਨ ਗਏ ਪਰ ਉਥੇ ਉਨ੍ਹਾਂ ਨੂੰ ਸਮਾਜਕ ਅਤੇ ਧਾਰਮਕ ਸਮੱਸਿਆਵਾਂ ਪੇਸ਼ ਆਈਆਂ।  (ਪੀ.ਟੀ.ਆਈ)