ਅਧਿਆਪਕਾਂ ਨੇ ਬਦਲੀ ਸਕੂਲ ਦੀ ਨੁਹਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਧਿਆਪਕਾਂ ਨੇ ‘ਪੜੋ ਪੰਜਾਬ ਪੜਾਓ ਪੰਜਾਬ’ ਦੀ ਸੋਚ 'ਤੇ ਚਲਦੇ ਹੋਏ ਪ੍ਰਸ਼ਾਸਨ ਅਤੇ ਸਮੁਦਾਏ  ਦੇ ਸਹਿਯੋਗ ਨਾਲ ਸਰਕਾਰੀ ਐਲੀਮੈਂਟਰੀ ਸਕੂਲ

School

ਮੋਹਾਲੀ  :  ਅਧਿਆਪਕਾਂ ਨੇ ‘ਪੜੋ ਪੰਜਾਬ ਪੜਾਓ ਪੰਜਾਬ’ ਦੀ ਸੋਚ 'ਤੇ ਚਲਦੇ ਹੋਏ ਪ੍ਰਸ਼ਾਸਨ ਅਤੇ ਸਮੁਦਾਏ  ਦੇ ਸਹਿਯੋਗ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਸਹਜੜਾ ਜ਼ਿਲ੍ਹਾ ਬਰਨਾਲੇ ਦੇ ਸਕੂਲ ਦੀ ਨੁਹਾਰ ਹੀ ਬਦਲ ਦਿੱਤੀ ਹੈ, ਜਿਸ ਕਾਰਨ ਵਿਦਿਆਰਥੀਆਂ 'ਚ ਵੀ ਪੜ੍ਹਾਈ ਕਰਨ ਦੀ ਰੁਚੀ ਵਧ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਸਕੂਲ  ਦੇ ਬਰਾਂਡੇ ਅਤੇ ਕਮਰਿਆਂ ਦੀਆਂ ਕੰਧਾਂ ਨੂੰ ਗਿਆਨ ਐਕਸਪ੍ਰੈਸ ਬਣਾ ਦਿੱਤਾ ਹੈ। ਤੁਹਾਨੂੰ ਦਸ ਦਈਏ ਕਿ ਸਿੱਖਿਆ ਮੰਤਰੀ ਮੰਤਰੀ ਓ . ਪੀ . ਸੋਨੀ  ਦੀ ਅਗਵਾਈ ਵਿਚ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ  ਦੇ ਨਿਰਦੇਸ਼ਾਂ  ਦੇ ਸਕੂਲਾਂ ਦੀ ਸੂਰਤ ਬੱਚਿਆਂ ਲਈ ਸੋਹਣਾ ਬਣਾਉਣ  ਦੇ ਉਪਾਅ ਸ਼ੁਰੂ ਕਰ ਦਿੱਤੇ ਹਨ।