PMC ਖਾਤਾਧਾਰਕਾਂ ਦੇ ਲਈ ਆਈ ਰਾਹਤ ਵਾਲੀ ਖਬਰ !

ਏਜੰਸੀ

ਖ਼ਬਰਾਂ, ਰਾਸ਼ਟਰੀ

ਹੁਣ ਖਾਤਾਧਾਰਕ ਕਢਵਾ ਸਕਣਗੇ 50 ਹਜ਼ਾਰ ਰੁਪਏ

PMC Bank Account holders

ਮੁੰਬਈ : ਭਾਰਤੀ ਰਿਜ਼ਰਵ ਬੈਂਕ ਨੇ ਮੰਗਲਵਾਰ ਨੂੰ ਆਪਣੇ ਫੈਸਲੇ ਵਿਚ ਬਦਲਾਅ ਕਰਦਿਆਂ ਬੈਨ ਕੀਤੇ ਪੰਜਾਬ ਅਤੇ ਮਹਾਰਾਸ਼ਟਰ ਬੈਂਕ ਦੇ ਹਰ ਖਾਤੇ ਵਿਚੋਂ ਪੈਸੇ ਕਢਾਉਣ ਦੀ ਰਾਸ਼ੀ  ਨੂੰ 10 ਹਜਾਰ ਤੋਂ ਵਧਾ ਕੇ 50 ਹਜਾਰ ਕਰ ਦਿੱਤਾ ਹੈ। ਪੈਸੇ ਕਢਾਉਣ ਉੱਤੇ ਨਿਯੰਤਰਣ ਲਗਾਏ ਜਾਣ ਦੇ ਕਾਰਨ ਆਰਬੀਆਈ ਨੂੰ ਪਿਛਲੇ ਦਿਨਾਂ ਵਿਚ ਖਾਤਾਧਾਰਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।

ਆਰਬੀਆਈ ਨੇ ਆਪਣੇ ਬਿਆਨ ਵਿਚ ਕਿਹਾ ਕਿ ਪੀਐਮਸੀ ਬੈਂਕ ਦੇ ਹਾਲੀਆ ਖਾਤਾਧਾਰਕ ਅਤੇ ਤਰਲਤਾ ਦੀ ਸਥਿਤੀ ਦੀ ਸ਼ੁਰੂਆਤੀ ਸਮੀਖਿਆ ਤੋਂ ਬਾਅਦ ਪੈਸੇ ਕਢਾਉਣ ਦੀ ਸੀਮਾ ਵਧਾਉਣ ਦਾ ਫੈਸਲਾ ਲਿਆ ਹੈ। ਦੱਸ ਦਈਏ ਕਿ ਆਰਬੀਆਈ ਨੇ ਪਹਿਲਾਂ ਪੈਸੇ ਕਢਾਉਣ ਦੀ ਰਾਸ਼ੀ ਨੂੰ ਇੱਕ ਹਜ਼ਾਰ ਤੋਂ ਵਧਾ ਕੇ 10 ਹਜ਼ਾਰ ਕਰ ਦਿੱਤਾ ਸੀ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪੰਜਾਬ ਅਤੇ ਮਹਾਰਾਸ਼ਟਰ ਬੈਂਕ ਦੇ ਨਾਲ ਜੁੜੀ ਅਰਜੀਆਂ ਉੱਤੇ ਸੁਣਵਾਈ ਕਰਦਿਆਂ ਮੁੰਬਈ ਹਾਈ ਕੋਰਟ ਨੇ ਰਿਜ਼ਰਵ ਬੈਂਕ ਨੂੰ ਹਲਫਨਾਮਾ ਦਾਇਰ ਕਰਨ ਲਈ ਕਿਹਾ ਸੀ। ਇਸ ਹਲਫਨਾਮੇ ਵਿਚ ਆਰਬੀਆਈ ਨੂੰ ਖਾਤਾਧਾਰਕਾਂ ਦੇ ਹਿੱਤਾਂ ਦੀ ਰੱਖਿਆਂ ਦੇ ਲਈ ਉਠਾਏ ਗਏ ਕਦਮਾਂ ਦੀ ਜਾਣਕਾਰੀ ਦੇਣ ਨੂੰ ਕਿਹਾ ਗਿਆ ਸੀ। ਹਾਈ ਕੋਰਟ ਨੇ ਆਰਬੀਆਈ ਨੂੰ 13 ਨਵੰਬਰ ਤੱਕ ਹਲਫਨਾਮਾ ਦਾਇਰ ਕਰਨ ਲਈ ਕਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ ਆਰਬੀਆਈ ਵੱਲੋਂ ਹਲਫਨਾਮਾ ਦਾਇਰ ਕਰਨ ਦੇ ਲਈ ਨਿਧਾਰਤ ਤਰੀਕ ਤੋਂ ਬਾਅਦ 19 ਨਵੰਬਰ ਨੂੰ ਹੋਵੇਗੀ।