ਕੁਦਰਤੀ ਆਫਤਾਂ ਨਾਲ ਹੋਈਆਂ ਮੌਤਾਂ 'ਚ ਭਾਰਤ ਦੂਜੇ ਨੰਬਰ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖ਼ਰਾਬ ਮੌਸਮ ਦੀ ਵਜ੍ਹਾ ਨਾਲ  ਹੋਣ ਵਾਲੀ ਤ੍ਰਾਸਦੀਆਂ ਅਤੇ ਲੋਕਾਂ ਦੀ ਮੌਤ ਦੇ ਮਾਮਲੇ ਵਿਚ 2017 ਵਿਚ ਭਾਰਤ ਦੁਨੀਆਂ ਵਿਚ 14ਵੇਂ ਨੰਬਰ 'ਤੇ ਸੀ।

Weather

ਨਵੀਂ ਦਿੱਲੀ (ਭਾਸ਼ਾ) : ਖ਼ਰਾਬ ਮੌਸਮ ਦੀ ਵਜ੍ਹਾ ਨਾਲ  ਹੋਣ ਵਾਲੀ ਤ੍ਰਾਸਦੀਆਂ ਅਤੇ ਲੋਕਾਂ ਦੀ ਮੌਤ ਦੇ ਮਾਮਲੇ ਵਿਚ 2017 ਵਿਚ ਭਾਰਤ ਦੁਨੀਆਂ ਵਿਚ 14ਵੇਂ ਨੰਬਰ 'ਤੇ ਸੀ। 2015 ਵਿਚ ਭਾਰਤ ਚੌਥੇ ਅਤੇ 2016 ਵਿਚ ਛੇਵੇਂ ਨੰਬਰ ਉੱਤੇ ਸੀ। ਇਸ ਲਿਹਾਜ਼ ਨਾਲ 2017 ਵਿਚ ਭਾਰਤ ਨੇ ਅਪਣੀ ਹਾਲਤ ਵਿਚ ਸੁਧਾਰ ਕੀਤਾ ਸੀ ਪਰ 2018 'ਚ ਭਾਰਤ ਨੂੰ ਇਸ ਸੂਚੀ ਵਿਚ ਦੂੱਜੇ ਨੰਬਰ ਉਤੇ ਰਖਿਆ ਗਿਆ ਹੈ।

2013 ਵਿਚ ਭਾਰਤ ਇਸ ਮਾਮਲੇ ਵਿਚ ਤੀਸਰੇ ਨੰਬਰ ਉੱਤੇ ਸੀ, ਜਿਸ ਤੋਂ ਬਾਅਦ ਹੁਣ ਤੱਕ ਇਹ ਭਾਰਤ ਦੀ ਸਭ ਤੋਂ ਬੁਰੀ ਹਾਲਤ ਹੈ। ਮੰਗਲਵਾਰ ਨੂੰ ਪੋਲੈਂਡ ਵਿਚ ਹੋਈ ਸੰਯੁਕਤ ਰਾਸ਼ਟਰ ਜਲਵਾਯੂ ਕਾਨਫਰੰਸ ਵਿਚ ਦਸਿਆ ਗਿਆ ਕਿ ਭਾਰਤ ਗਲੋਬਲ ਜਲਵਾਯੂ ਰਿਸਕ ਇੰਡੈਕਸ (ਸੀਆਈਆਰ) ਵਿਚ ਦੂਜੇ ਨੰਬਰ 'ਤੇ ਹੈ।  
ਸੀਆਰਆਈ ਜਲਵਾਯੂ ਤਬਦੀਲੀ ਨਾਲ ਜੁੜੇ ਕਾਰਨ ਕਿਸੇ ਦੇਸ਼ ਵਿਚ ਪ੍ਰਤੀ ਲੱਖ ਅਬਾਦੀ ਵਿਚ ਲੋਕਾਂ ਦੀ ਮੌਤ ਦੇ ਅਕੰੜਿਆਂ ਨਾਲ ਉਸ ਦੇਸ਼ ਦੀ ਜੀਡੀਪੀ ਨੂੰ ਹੋਣ ਵਾਲੇ ਨੁਕਸਾਨ ਦੇ ਵਿਸ਼ਲੇਸ਼ਣ ਉੱਤੇ ਆਧਾਰਿਤ ਹੈ।

ਇਸ ਗਿਣਤੀ ਵਿਚ ਹੜ੍ਹ, ਚੱਕਰਵਾਤ, ਟਰਨੇਡੋ, ਲੂ ਅਤੇ ਸ਼ੀਤ ਪੋਣਾਂ ਨਾਲ ਹੋਣ ਵਾਲੀਆਂ ਮੌਤਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਇਸ ਸਾਲ ਦਿਤੇ ਗਏ ਅੰਕੜਿਆਂ ਦੀ ਗੱਲ ਕਰੀਏ, ਤਾਂ ਭਾਰਤ ਵਿਚ 2017 'ਚ ਕੁਦਰਤੀ ਆਫ਼ਤਾਂ ਨਾਲ 2,736 ਮੌਤਾਂ ਦਰਜ ਕੀਤੀਆਂ ਗਈਆਂ ਜਦੋਂ ਕਿ ਪੋਰਟੋ ਰੀਕੋ 2,978 ਮੌਤਾਂ ਦੇ ਨਾਲ ਇਸ ਸੂਚੀ ਵਿਚ ਪਹਿਲੇ ਨੰਬਰ ਉੱਤੇ ਹੈ ।  ਇਹ ਅੰਕੜੇ ਬਰਲਿਨ ਦੇ ਆਜ਼ਾਦ ਸੰਗਠਨ ਜਰਮਨਵਾਚ ਦੁਆਰਾ ਜਾਰੀ ਕੀਤੇ ਗਏ ਹਨ।

ਇਨ੍ਹਾਂ ਨੂੰ ਜਾਰੀ ਕਰਦੇ ਹੋਏ ਜਰਮਨਵਾਚ  ਦੇ ਵਲੋਂ ਕਿਹਾ ਗਿਆ ਕਿ ਸੀਆਈਆਰ ਕਿਸੇ ਦੇਸ਼ ਵਿਚ ਮੌਸਮ ਸਬੰਧੀ ਤਰਾਂਸਦੀਆਂ ਨਾਲ ਹੋਣ ਵਾਲੀ ਮੌਤਾਂ ਦੇ ਸਬੰਧ ਵਿਚ ਦਸਦਾ ਹੈ। ਨਾਲ ਹੀ, ਇਹ ਦੇਸ਼ਾਂ ਨੂੰ ਅਗਾਹ ਕਰਦਾ ਹੈ ਕਿ ਭਵਿੱਖ ਵਿਚ ਅਜਿਹੇ ਮਾਮਲਿਆਂ 'ਚ ਇਨ੍ਹਾਂ ਦੇਸ਼ਾਂ ਨੂੰ ਹੋਰ ਜ਼ਿਆਦਾ ਤਿਆਰ ਰਹਿਣ ਦੀ ਜ਼ਰੂਰਤ ਹੈ ।

 ਜਰਮਨਵਾਚ ਦੁਆਰਾ ਜਾਰੀ ਕੀਤੇ ਗਏ ਦਸਤਾਵੇਜ ਦਸਦੇ ਹਨ ਕਿ ਇਕਲੇ 2017 ਵਿਚ ਪੂਰੀ ਦੁਨੀਆਂ ਵਿਚ 11,500 ਲੋਕਾਂ ਦੀ ਮੌਤ ਹੋਈ ਅਤੇ ਇਸ ਤੋਂ ਲਗਭਗ 375 ਬਿਲੀਅਨ ਡਾਲਰ ਮਤਲਬ ਕਿ 30 ਹਜ਼ਾਰ ਕਰੋਡ ਡਾਲਰ ਨਾਲੋਂ ਜ਼ਿਆਦਾ ਆਰਥਕ ਨੁਕਸਾਨ ਹੋਇਆ। ਇਹ ਅੰਕੜੇ 2017 ਤੋਂ ਪਹਿਲਾਂ ਦੇ ਵਰਿ੍ਹਆਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹਨ। 2013 ਵਿਚ ਉਤਰਾਖੰਡ ਤਰਾਸਦੀ ਦੀ ਵਜ੍ਹਾ ਨਾਲ ਭਾਰਤ ਦੀ ਰੈਕਿੰਗ ਬਹੁਤ ਖ਼ਰਾਬ ਹੋ ਗਈ ਸੀ। ਉਥੇ ਹੀ ਇਸ ਸਾਲ ਭਾਰਤ ਦੇ ਦੂਜੇ ਨੰਬਰ ਉੱਤੇ ਹੋਣ ਦੀ ਸਭ ਤੋਂ ਵਡੀ ਵਜ੍ਹਾ ਕੇਰਲਾ ਵਿਚ ਆਈ ਹੜ੍ਹ ਹੈ ।