ਧਮਾਕਿਆਂ ਨਾਲ ਫਿਰ ਕੰਬਿਆ ਪਾਕਿਸਤਾਨ, 30 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਕਿਸਤਾਨ ਨੂੰ ਇੱਕ ਵਾਰ ਫ਼ਿਰ ਬੰਬ ਧਮਾਕਿਆਂ ਨੇ ਹਿੱਲਾ ਦਿੱਤਾ ਹੈ।ਦੇਸ਼ ਦੀਆਂ ਦੋ ਵੱਖ-2 ਥਾਵਾਂ ‘ਤੇ ਹੋਏ ਬੰਬ ਧਮਾਕਿਆਂ ‘ਤੇ ਤਕਰੀਬਨ...

Bomb Blast

ਕਰਾਚੀ (ਭਾਸ਼ਾ) : ਪਾਕਿਸਤਾਨ ਨੂੰ ਇੱਕ ਵਾਰ ਫ਼ਿਰ ਬੰਬ ਧਮਾਕਿਆਂ ਨੇ ਹਿੱਲਾ ਦਿੱਤਾ ਹੈ।ਦੇਸ਼ ਦੀਆਂ ਦੋ ਵੱਖ-2 ਥਾਵਾਂ ‘ਤੇ ਹੋਏ ਬੰਬ ਧਮਾਕਿਆਂ ‘ਤੇ ਤਕਰੀਬਨ 30 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜਖ਼ਮੀ ਹੋ ਗਏ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਹਾਂਗੂ ‘ਚ ਬੰਬ ਧਮਾਕਾ ਹੋਇਆ। ਸਥਾਨਕ ਮੀਡੀਆ ਮੁਤਾਬਕ ਇਹ ਧਮਾਕਾ ਕਜੀ ਇਲਾਕੇ ਦੇ ਕਲਾਯਾਬਾਜ਼ਾਰ ‘ਚ ਹੋਇਆ ਜਿਸ ‘ਚ ਹੁਣ ਤੱਕ 25 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 35 ਤੋਂ ਵਧੇਰੇ ਲੋਕ ਜ਼ਖਮੀ ਹੋਏ ਹਨ। ਜਾਣਕਾਰੀ ਮੁਤਾਬਕ ਇਹ ਧਮਾਕਾ ਮਦਰਸੇ ਦੇ ਗੇਟ ਦੇ ਸਾਹਮਣੇ ਹੋਇਆ।

ਧਮਾਕੇ ਦੀ ਮਾਰ ਹੈਠ ਆਏ ਲੋਕਾਂ ਨੂੰ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਜ਼ਿਆਦਾਤਰ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਧਮਾਕੇ ਦੇ ਬਾਅਦ ਸੁਰੱਖਿਆ ਬਲਾਂ ਨੇ ਇਲਾਕਾ ਨੂੰ ਆਪਣੇ ਕਬਜ਼ੇ ‘ਚ ਲੈ ਕੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਦੂਜਾ ਧਮਾਕਾ ਕਰਾਚੀ 'ਚ ਕਿਲਫ਼ਟਨ ਇਲਾਕੇ 'ਚ ਸਥਿਤ ਚੀਨੀ ਦੂਤਾਵਾਸ ਕੋਲ ਹਮਲਾਵਰਾਂ ਨੇ ਧਮਾਕਾ ਕੀਤਾ ਤੇ ਉਸ ਤੋਂ ਬਾਅਦ ਫਾਇਰਿੰਗ ਸ਼ੁਰੂ ਕਰ ਦਿੱਤੀ ਹੈ।ਉੱਥੇ ਤਾਇਨਾਤ ਸੁਰੱਖਿਆ ਕਰਮੀਆਂ ਵੱਲੋਂ ਵੀ ਤੁਰੰਤ ਜਵਾਬੀ ਕਾਰਵਾਈ ਕੀਤੀ ਗਈ, ਜਿਸ ‘ਚ 3 ਹਮਲਾਵਰ ਮਾਰੇ ਗਏ ਹੈ।

ਇਸ ਗੋਲੀਬਾਰੀ 'ਚ 2 ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ ਜਦਕਿ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਘਟਨਾਂ ਤੋਂ ਬਾਅਦ ਦੂਤਾਵਾਸ ਵੱਲ ਜਾਂਦੇ ਸਾਰੇ ਰਾਹ ਬੰਦ ਕਰ ਦਿੱਤੇ ਗਏ।ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਬਲੋਚ ਲਿਬਰੇਸ਼ਨ ਆਰਮੀ ਨੇ ਲਈ ਹੈ। ਉਨ੍ਹਾਂ ਦਾ ਦਾਅਵਾ ਕਿ ਇਹ ਹਮਲਾ ਚੀਨ ਦੀ ਅਕਲ ਟਿਕਾਣੇ ਲਿਆਉਣ ਲਈ ਕੀਤਾ ਗਿਆ।