ਵਕੀਲ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ, ਬਦਮਾਸ਼ ਫਰਾਰ
ਬਿਹਾਰ ਦੀ ਰਾਜਧਾਨੀ ਪਟਨਾ ਵਿਚ ਬੇਖੌਫ ਬਦਮਾਸ਼ਾਂ ਨੇ ਇਕ...
ਪਟਨਾ (ਭਾਸ਼ਾ): ਬਿਹਾਰ ਦੀ ਰਾਜਧਾਨੀ ਪਟਨਾ ਵਿਚ ਬੇਖੌਫ ਬਦਮਾਸ਼ਾਂ ਨੇ ਇਕ ਵਾਰ ਫਿਰ ਤੋਂ ਵੱਡੀ ਵਾਰਦਾਤ ਨੂੰ ਅੰਜਾਮ ਦਿਤਾ ਗਿਆ ਹੈ। ਬਦਮਾਸ਼ਾਂ ਨੇ ਪਟਨਾ ਹਾਈ ਕੋਰਟ ਦੇ ਇਕ ਵਕੀਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ। ਇਸ ਘਟਨਾ ਤੋਂ ਬਾਅਦ ਸ਼ਹਿਰ ਦੇ ਵਕੀਲਾਂ ਵਿਚ ਰੋਸ਼ ਬਣਿਆ ਹੋਇਆ ਹੈ। ਮ੍ਰਿਤਕ ਵਕੀਲ ਦਾ ਨਾਮ ਜਿਤੇਂਦਰ ਕੁਮਾਰ ਸੀ। ਘਟਨਾ ਸ਼ਾਸਤਰੀ ਨਗਰ ਥਾਣਾ ਅੰਤਰਗਤ ਰਾਜਵੰਸ਼ੀ ਨਗਰ ਇਲਾਕੇ ਵਿਚ ਹੋਈ। ਘਟਨਾ ਦੇ ਤੁਰੰਤ ਬਾਅਦ ਜਿਤੇਂਦਰ ਕੁਮਾਰ ਨੂੰ ਆਈ.ਜੀ.ਆਈ.ਐਮ.ਐਸ ਹਸਪਤਾਲ ਲੈ ਜਾਇਆ ਗਿਆ।
ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿਤਾ। ਘਟਨਾ ਤਕਰੀਬਨ ਬੁੱਧਵਾਰ ਦੇ ਸਵੇਰੇ ਕਰੀਬ 9:30 ਵਜੇ ਦੀ ਹੈ। ਜਦੋਂ ਜਿਤੇਂਦਰ ਕੁਮਾਰ ਅਪਣੇ ਵੱਡੇ ਭਰਾ ਦੀ ਕਲੀਨਿਕ ਵਿਚ ਬੈਠੇ ਸਨ। ਉਨ੍ਹਾਂ ਨੂੰ ਉਥੇ ਤੋਂ ਹਾਈ ਕੋਰਟ ਜਾਣਾ ਸੀ। ਉਸੀ ਦੌਰਾਨ ਕਲੀਨਿਕ ਦੇ ਬਾਹਰ ਮੋਟਰਸਾਈਕਲ ਸਵਾਰ ਬਦਮਾਸ਼ ਪੁੱਜੇ ਅਤੇ ਜਿਤੇਂਦਰ ਕੁਮਾਰ ਉਤੇ ਤਾਬੜ ਤੋੜ ਗੋਲੀਆਂ ਬਰਸਾ ਦਿਤੀਆਂ। ਹਾਈ ਕੋਰਟ ਦੇ ਵਕੀਲ ਉਤੇ ਹਮਲੇ ਦੀ ਖ਼ਬਰ ਜਿਵੇਂ ਹੀ ਪੁਲਿਸ ਨੂੰ ਮਿਲੀ। ਪੁਲਿਸ ਹਰਕਤ ਵਿਚ ਆ ਗਈ। ਤੁਰੰਤ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ।
ਮ੍ਰਿਤਕ ਦੇ ਭਰਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਵਾਰ ਦਾ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਅਤੇ ਇਸ ਮਾਮਲੇ ਵਿਚ ਜਿਤੇਂਦਰ ਕੁਮਾਰ ਦੀ ਹੱਤਿਆ ਕੀਤੀ ਗਈ ਹੈ। ਪੁਲਿਸ ਨੇ ਡੈਡਬੋਡੀ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤੀ ਹੈ। ਮ੍ਰਿਤਕ ਦੇ ਭਰਾ ਨੇ ਪੁਲਿਸ ਨੂੰ ਦੱਸਿਆ ਕਿ ਜਿਤੇਂਦਰ ਕੁਮਾਰ ਦਾ ਉਨ੍ਹਾਂ ਦੀ ਪਤਨੀ ਦੇ ਨਾਲ ਵੀ ਵਿਵਾਦ ਚੱਲ ਰਿਹਾ ਸੀ। ਉਹ ਉਨ੍ਹਾਂ ਦੇ ਨਾਲ ਨਹੀਂ ਰਹਿੰਦੀ ਸੀ। ਪੁਲਿਸ ਮਾਮਲਾ ਦਰਜ ਕਰਕੇ ਹਰ ਪਾਸੇ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।