ਜਾਣੋ ਕਿਵੇਂ ਫਰਸ਼ਾਂ ਤੋਂ ਅਰਸ਼ਾਂ ਤੱਕ ਪਹੁੰਚਿਆ ਇਹ ਸਬਜ਼ੀ ਵਾਲਾ, ਪੜ੍ਹੋ ਪੂਰੀ ਖ਼ਬਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਹੁਣ ਕੌਣ ਕਦੋਂ ਅਮੀਰ ਬਣ ਜਾਵੇ ਇਸ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ। ਅਜਿਹੀ ਹੀ ਘਟਨਾ ਕੋਲਕਾਤਾ ਤੋਂ ਸਾਹਮਣੇ ਆਈ ਹੈ।

Photo

ਨਵੀਂ ਦਿੱਲੀ: ਹੁਣ ਕੌਣ ਕਦੋਂ ਅਮੀਰ ਬਣ ਜਾਵੇ ਇਸ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ। ਅਜਿਹੀ ਹੀ ਘਟਨਾ ਕੋਲਕਾਤਾ ਤੋਂ ਸਾਹਮਣੇ ਆਈ ਹੈ। ਸਬਜ਼ੀ ਵੇਚਣ ਵਾਲੇ ਇਸ ਵਿਅਕਤੀ ਨੇ ਲਾਟਰੀ ਵਿਚ ਇਕ ਕਰੋੜ ਰੁਪਏ ਜਿੱਤੇ ਲਏ। ਕੋਲਕਾਤਾ ਦੇ ਦਮਦਮ ਇਲਾਕੇ ਵਿਚ ਸਬਜ਼ੀ ਦੀ ਦੁਕਾਨ ਚਲਾਉਣ ਵਾਲੇ ਇਸ ਵਿਅਕਤੀ ਨੇ ਨਵੇਂ ਸਾਲ ਦੇ ਮੌਕੇ ‘ਤੇ ਨਾਗਾਲੈਂਡ ਲਾਟਰੀ ਦੀ ਟਿਕਟ ਖਰੀਦੀ ਸੀ।

ਲਾਟਰੀ ਦੇ ਇਨਾਮਾਂ ਦਾ ਐਲਾਨ ਹੋਣ ਤੋਂ ਬਾਅਦ ਉਸ ਨੂੰ ਕੁਝ ਲੋਕਾਂ ਨੇ ਕਿਹਾ ਕਿ ਉਹ ਇਨਾਮ ਨਹੀਂ ਜਿੱਤ ਸਕਿਆ ਹੈ। ਇਸ ਤੋਂ ਨਰਾਜ਼ ਇਸ ਵਿਅਕਤੀ ਨੇ ਅਪਣੀ ਟਿਕਟ ਕੁੜੇਦਾਨ ਵਿਚ ਸੁੱਟ ਦਿੱਤੀ ਸੀ ਪਰ ਬਾਅਦ ਵਿਚ ਇਹਨਾਂ ਵਿਚੋਂ ਇਕ ਟਿਕਟ ‘ਤੇ ਉਸ ਨੂੰ 1 ਕਰੋੜ ਰੁਪਏ ਦਾ ਇਨਾਮ ਮਿਲਣ ਦੀ ਜਾਣਕਾਰੀ ਮਿਲੀ।

ਕੋਲਕਾਤਾ ਦੇ ਦਮਦਮ ਇਲਾਕੇ ਵਿਚ ਸਬਜ਼ੀ ਦੀ ਦੁਕਾਨ ਚਲਾਉਣ ਵਾਲੇ ਸਾਦਿਕ ਨੇ ਅਪਣੀ ਪਤਨੀ ਅਮੀਨਾ ਦੇ ਨਾਲ ਨਵੇਂ ਸਾਲ ਤੋਂ ਇਕ ਦਿਨ ਪਹਿਲਾਂ ਲਾਟਰੀ ਦੀਆਂ ਪੰਜ ਟਿਕਟਾਂ ਖਰੀਦੀਆਂ ਸਨ। 2 ਜਨਵਰੀ ਨੂੰ ਲਾਟਰੀ ਦੇ ਇਨਾਮਾਂ ਦਾ ਐਲਾਨ ਹੋਇਆ ਤਾਂ ਸਾਦਿਨ ਦੇ ਨਾਲ ਸਬਜ਼ੀ ਵੇਚਣ ਵਾਲੇ ਕੁਝ ਦੁਕਾਨਦਾਰਾਂ ਨੇ ਦੱਸਿਆ ਕਿ ਉਸ ਨੂੰ ਕੋਈ ਇਨਾਮ ਨਹੀਂ ਮਿਲਿਆ ਹੈ।

ਇਸ ਤੋਂ ਅਗਲੇ ਦਿਨ ਸਾਦਿਕ ਸਵੇਰੇ ਕੁਝ ਸਮਾਨ ਲਿਆਉਣ ਲਈ ਬਜ਼ਾਰ ਪਹੁੰਚਿਆ ਤਾਂ ਲਾਟਰੀ ਵੇਚਣ ਵਾਲੇ ਦੁਕਾਨਦਾਰ ਨੇ ਉਸ ਨੂੰ ਟਿਕਟ ਬਾਰੇ ਪੁੱਛਦੇ ਹੋਏ ਕਿਹਾ ਕਿ ਉਸ ਨੂੰ 1 ਕਰੋੜ ਦਾ ਇਨਾਮ ਮਿਲਿਆ ਹੈ। ਇਸ ਤੋਂ ਬਾਅਦ ਘਰ ਆ ਕੇ ਸਾਦਿਨ ਅਤੇ ਉਸ ਦੀ ਪਤਨੀ ਨੇ ਕੁੜੇਦਾਨ ਵਿਚ ਟਿਕਟਾਂ ਨੂੰ ਲੱਭਣਾ ਸ਼ੁਰੂ ਕੀਤਾ।

ਖ਼ਾਸ ਗੱਲ ਇਹ ਹੈ ਕਿ ਸਾਦਿਨ ਨੇ ਜੋ ਪੰਜ ਟਿਕਟ ਖਰੀਦੇ ਸੀ, ਉਹਨਾਂ ਵਿਚੋਂ ਇਕ ‘ਤੇ 1 ਕਰੋੜ ਅਤੇ ਬਾਕੀ ਚਾਰ ਟਿਕਟਾਂ ‘ਤੇ 1-1 ਲੱਖ ਰੁਪਏ ਦਾ ਇਨਾਮ ਮਿਲਿਆ। ਸਾਦਿਕ ਦੀ ਪਤਨੀ ਦਾ ਕਹਿਣਾ ਹੈ ਕਿ ਲਾਟਰੀ ਦੇ ਇਹਨਾਂ ਪੈਸਿਆਂ ਨਾਲ ਉਹਨਾਂ ਦਾ ਜੀਵਨ ਬਦਲ ਸਕਦਾ ਹੈ। ਉਹਨਾਂ ਨੇ ਅਪਣੇ ਬੱਚਿਆਂ ਲਈ ਐਸਯੂਵੀ ਬੁੱਕ ਕਰਵਾਈ ਹੈ। ਦੱਸਿਆ ਜਾ ਰਿਹਾ ਹੈ ਕਿ ਸਾਦਿਕ ਨੂੰ ਲਾਟਰੀ ਟਿਕਟ ਦੀ ਇਹ ਰਕਮ 2-3 ਮਹੀਨਿਆਂ ਵਿਚ ਮਿਲ ਸਕੇਗੀ।