ਦਿੱਲੀ ਸਿੰਘੂ 'ਤੇ ਚੱਲ ਰਹੇ ਕਿਸਾਨੀ ਅੰਦੋਲਨ ਦੌਰਾਨ ਦਿਸਿਆ ਜੈ ਜਵਾਨ, ਜੈ ਕਿਸਾਨ ਦਾ ਖ਼ੂਬਸੂਰਤ ਸੰਗਮ
ਬਦਲੇ ਵਿਚ ਫੌਜੀ ਜਵਾਨਾਂ ਨੇ ਮਦਦ ਕਰਨ ਵਾਲੇ ਕਿਸਾਨਾਂ ਨੂੰ ਸਲੂਟ ਕੀਤਾ
Farmer protest
ਨਵੀਂ ਦਿਲੀ : ਦਿੱਲੀ ਸਿੰਘੂ ‘ਤੇ ਚੱਲ ਰਹੇ ਕਿਸਾਨੀ ਅੰਦੋਲਨ ਦੌਰਾਨ ਜੈ ਜਵਾਨ, ਜੈ ਕਿਸਾਨ ਦਾ ਖ਼ੂਬਸੂਰਤ ਸੰਗਮ ਦੇਖਿਆ ਗਿਆ, ਸਿੰਘੂ ਬਾਰਡਰ ;ਤੇ ਰਾਤ ਨੂੰ ਦੋ ਵਜੇ ਦੇ ਕਰੀਬ ਫ਼ੌਜੀਆਂ ਦੀ ਬੱਸ ਫਸ ਗਈ ਸੀ । ਜਿਸ ਨੂੰ ਕਿਸਾਨਾਂ ਨੇ ਟਰੈਕਟਰਾਂ ਨਾਲ ਫ਼ੌਜ ਦੀ ਫਸੀ ਹੋਈ ਬੱਸ ਬਾਹਰ ਕੱਢਿਆ । ਬਦਲੇ ਵਿਚ ਫੌਜੀ ਜਵਾਨਾਂ ਨੇ ਮਦਦ ਕਰਨ ਵਾਲੇ ਕਿਸਾਨਾਂ ਨੂੰ ਸਲੂਟ ਕੀਤਾ ਹੈ । ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਅੰਦੋਲਨ ਵਿਚ ਸ਼ਾਮਲ ਕਿਸਾਨਾਂ ਨੇ ਆਪਣੇ ਟਰੈਕਟਰਾਂ ਦੀ ਮੱਦਦ ਨਾਲ ਫ਼ੌਜੀਆਂ ਦੀ ਫਸੀ ਹੋਈ ਬੱਸ ਨੂੰ ਬਾਹਰ ਕੱਢਦੇ ਦਿਖਾਇਆ ਗਿਆ ਹੈ ।