ਲੋਕ ਕਹਿੰਦੇ ਸੀ 40 ਕਿਲੋਮੀਟਰ ਨਹੀਂ ਚੱਲਣਾ,ਅੰਮਿ੍ਤਸਰੋਂ ਦਿੱਲੀ ਮੋਰਚੇ ‘ਚ ਲੈ ਪਹੁੰਚਿਆ ਮੋਟਰਸਾਈਕਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਕਿਹਾ ਕਿ ਇਨਸਾਨ ਕੋਈ ਵੱਡਾ ਛੋਟਾ ਨਹੀਂ ਹੁੰਦਾ ਬਸ ਉਸ ਦੇ ਮਜ਼ਬੂਤ ਹੋਣੇ ਚਾਹੀਦੇ ਹਨ ।

farmer protest

ਨਵੀਂ ਦਿੱਲੀ, ( ਹਰਦੀਪ ਸਿੰਘ ਭੋਗਲ) : ਮੋਟਰ ਸਾਈਕਲ ‘ਤੇ ਅੰਮ੍ਰਿਤਸਰ ਤੋਂ ਦਿੱਲੀ ਟਿਕਰੀ ਬਾਰਡਰ ਪਹੁੰਚਿਆ ਨੌਜਵਾਨ ਮੁੰਡਾ ਕਿਹਾ ਲੋਕ ਕਹਿੰਦੇ ਸੀ 40 ਕਿਲੋਮੀਟਰ ਨਹੀਂ ਚੱਲਣਾ ਤੇਰਾ ਮੋਟਰਸਾਈਕਲ ਵੇਖ ਲਓ ਮੈਂ ਅੰਮ੍ਰਿਤਸਰ ਤੋਂ ਦਿੱਲੀ ਟਿਕਰੀ ਬਾਰਡਰ ਪਹੁੰਚ ਗਿਆ ਹਾਂ । ਉਨ੍ਹਾਂ ਕਿਹਾ ਕਿ ਮੇਰੇ ਆਉਣ ਦਾ ਮਕਸਦ ਸਿਰਫ ਇਹ ਹੈ ਕਿ ਮੈਂ ਲੋਕਾਂ ਲਈ ਮਿਸਾਲ ਪੈਦਾ ਕਰ ਸਕਾਂ, ਉਨ੍ਹਾਂ ਕਿਹਾ ਕਿ ਮੇਰੀ ਮੋਟਰਸਾਈਕਲ ਬਾਰੇ ਮੇਰੇ ਘਰ ਵਾਲਿਆਂ ਅਤੇ ਮਕੈਨਿਕ ਦਾ ਇਹ ਕਹਿਣਾ ਸੀ ਕਿ ਮੋਟਰਸਾਈਕਲ 40 ਕਿਲੋਮੀਟਰ ਤੋਂ ਵੱਧ ਨਹੀਂ ਚੱਲ ਸਕਦਾ  ਪਰ ਮੈਂ ਉਨ੍ਹਾਂ ਦੇ ਇਸ ਚੈਲੇਂਜ ਨੂੰ ਕਬੂਲ ਕਰਦਿਆਂ ਦਿੱਲੀ ਪਹੁੰਚਿਆ ਹਾਂ । ਉਨ੍ਹਾਂ ਕਿਹਾ ਕਿ ਇਨਸਾਨ ਕੋਈ ਵੱਡਾ ਛੋਟਾ ਨਹੀਂ ਹੁੰਦਾ ਬਸ ਉਸ ਦੇ ਮਜ਼ਬੂਤ ਹੋਣੇ ਚਾਹੀਦੇ ਹਨ ।

Related Stories