ਪੰਜਾਬ-ਹਰਿਆਣਾ ਦੇ ਕਿਸਾਨਾਂ ਨੇ ਪਰਾਲੀ ਨਾਲ ਬਣਾਇਆ ਨਵਾਂ ਕਿਸਾਨ ਭਵਨ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰੀ ਕਿਸਾਨ ਭਵਨ ਤੋਂ ਕਿਧਰੇ ਵੱਧ ਸਕੂਨ...

Kissan

ਨਵੀਂ ਦਿੱਲੀ: ਦਿੱਲੀ ਦੇ ਵਿਚ ਕਿਸਾਨੀ ਮੋਰਚੇ ਨੂੰ ਲੱਗੇ ਹੋਏ 40 ਦਿਨਾਂ ਤੋਂ ਉਤੇ ਹੋ ਗਏ ਹਨ ਪਰ ਕਿਸਾਨ ਜਥੇਬੰਦੀਆਂ ਇਸ ਮੋਰਚੇ ‘ਤੇ ਪਹਿਲਾਂ ਵਾਂਗ ਪੂਰੇ ਜੋਸ਼, ਜ਼ਜ਼ਬੇ ਨਾਲ ਦਿੱਲੀ ਦੇ ਬਾਰਡਰਾਂ ‘ਤੇ ਲਗਾਤਾਰ ਡਟੇ ਹੋਏ ਹਨ। ਕਿਸਾਨ ਅੰਦੋਲਨ ‘ਚ ਵੱਖ-ਵੱਖ ਤਰ੍ਹਾਂ ਦੀਆਂ ਝਾਂਕੀਆਂ ਦੇਖਣ ਨੂੰ ਮਿਲ ਰਹੀਆਂ ਹਨ।

ਸਿੰਘੂ ਬਾਰਡਰ ‘ਤੇ ਕਿਸਾਨ ਅੰਦੋਲਨ ਦੇ ਵਿਚ ਇੱਕ ਹੋਰ ਅਜਿਹਾ ਦੇਖਣ ਨੂੰ ਮਿਲਿਆ ਜਿਸ ਨੂੰ ਦੇਖ ਸਭ ਵਾਹ-ਵਾਹ ਕਰਦੇ ਦਿਖਾਈ ਦੇ ਰਹੇ ਹਨ। ਹਰਿਆਣਾ ਦੇ ਕਿਸਾਨਾਂ ਵੱਲੋਂ ਇੱਥੇ ਪਰਾਲੀ ਨਾਲ ਤਿਆਰ ਕੀਤਾ ਹੋਇਆ ਕਿਸਾਨ ਭਵਨ ਦੇਖਣ ਨੂੰ ਮਿਲਿਆ ਜਿਸਨੂੰ ਹਰਿਆਣਾ ਦੇ ਨੌਜਵਾਨਾਂ ਬੜੇ ਸੁਚੱਜੇ ਢੰਗ ਨਾਲ ਇਸਨੂੰ ਤਿਆਰ ਕੀਤਾ ਹੈ। ਪੰਜਾਬ-ਹਰਿਆਣਾ ਦੇ ਕਿਸਾਨਾਂ ਨੇ ਸਪੋਕਸਮੈਨ ਟੀਵੀ ਦੀ ਸੀਨੀਅਰ ਪੱਤਰਕਾਰ ਅਰਪਨ ਕੌਰ ਨਾਲ ਗੱਲਬਾਤ ਕਰਦਿਆਂ ਦੱਸੀਆਂ ਇਸ ਕਿਸਾਨ ਭਵਨ ਦੀਆਂ ਖ਼ਾਸ ਸਹੂਲਤਾਂ।

ਕਿਸਾਨਾਂ ਨੇ ਇਸਨੂੰ ਕਿਸਾਨ ਭਵਨ ਦਾ ਨਾਂ ਦਿੱਤਾ ਤੇ ਇਸਦੇ ਬਾਹਰ ਵੀ ਕਿਸਾਨਾਂ ਵੱਲੋਂ ਕਿਸਾਨ ਭਵਨ ਲਿਖ ਕੇ ਬਕਾਇਦਾ ਬੋਰਡ ਲਗਾਇਆ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਕਿਸਾਨ ਭਵਨ ਵਿਚ ਸਾਰੀ ਸੁਵਿਧਾ ਉਪਲਭਧ ਹੈ, ਜਿਵੇਂ ਕਿ ਲਾਇਟ ਦਾ ਪ੍ਰਬੰਧ, ਕੰਪਿਊਟਰ, ਇੰਟਰਨੈਟ, ਬੈਠਣਾ, ਸੋਣਾ ਕਾਫ਼ੀ ਸੋਹਣਾ ਕਿਸਾਨਾਂ ਵੱਲੋਂ ਪਰਾਲੀ ਦਾ ਕਿਸਾਨ ਭਵਨ ਤਿਆਰ ਕੀਤਾ ਗਿਆ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਦੇ ਤਿਨੋਂ ਕਾਲੇ ਕਿਸਾਨੀ ਬਿਲਾਂ ਨਾਲ ਕਿਸਾਨਾਂ ਨੂੰ ਫ਼ਾਇਦਾ ਹੈ, ਤੁਸੀਂ ਇਨ੍ਹਾਂ ਵਾਪਸ ਕਰੋ ਅਤੇ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰੋ। ਹਰਿਆਣਾ ਦੇ ਕਿਸਾਨਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਨਾਲ ਪੰਜਾਬ ਤੇ ਹਰਿਆਣਾ ਇੱਕ ਹੋ ਗਿਆ ਪਰ ਸਰਕਾਰਾਂ ਨੇ ਐਸਵਾਈਐਲ ‘ਤੇ ਰਾਜਨੀਤੀ ਕਰਕੇ ਲੋਕਾਂ ਨੂੰ ਸਿਰਫ਼ ਲੜਾਉਣ ਦਾ ਹੀ ਕੰਮ ਕੀਤਾ ਹੈ।