ਕੋਲਕਾਤਾ ਕਿਤਾਬ ਮੇਲੇ ‘ਚ ਧੂਮ ਮਚਾ ਰਿਹਾ ਹੈ ‘ਆਨਲਾਇਨ ਲਾਇਬਰੇਰੀ ਸਟਾਲ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਲਕਾਤਾ ਵਿਚ ਚੱਲ ਰਹੇ 43ਵੇਂ ਅੰਤਰਰਾਸ਼ਟਰੀ ਕੋਲਕਾਤਾ ਮੇਲੇ ਵਿਚ ‘ਆਨਲਾਇਨ ਲਾਇਬਰੇਰੀ ਸਟਾਲ’ ਸਾਰੇ ਉਮਰ ਦੇ ਲੋਕਾਂ ਨੂੰ ਅਪਣੇ ਵੱਲ ਖਿੱਚ...

Kolkata Book Fair 2019

ਕੋਲਕਾਤਾ : ਕੋਲਕਾਤਾ ਵਿਚ ਚੱਲ ਰਹੇ 43ਵੇਂ ਅੰਤਰਰਾਸ਼ਟਰੀ ਕੋਲਕਾਤਾ ਮੇਲੇ ਵਿਚ ‘ਆਨਲਾਇਨ ਲਾਇਬਰੇਰੀ ਸਟਾਲ’ ਸਾਰੇ ਉਮਰ ਦੇ ਲੋਕਾਂ ਨੂੰ ਅਪਣੇ ਵੱਲ ਖਿੱਚ ਰਿਹਾ ਹੈ, ਜਿੱਥੇ ਲੋਕ ਅਪਣੀ ਪਸੰਦ ਦੀਆਂ ਕਿਤਾਬਾਂ ਮੁਫ਼ਤ ਵਿਚ ਡਾਊਨਲੋਡ ਕਰ ਸਕਦੇ ਹਨ। ਭਾਰਤੀ ਰਾਸ਼ਟਰੀ ਡਿਜੀਟਲ ਲਾਇਬ੍ਰੇਰੀ (ਐਨਡੀਐਲਆਈ) ਸਟਾਲ ਉਤੇ ਵਿਜ਼ੀਟਰ ਕੰਪਿਊਟਰ ਵਿਚ ਲਾਗ ਇਨ ਕਰਕੇ ਜਾਂ ਮੋਬਾਇਲ ਐਪ ਇੰਨਸਟਾਲ ਕਰਕੇ ਮੁਫ਼ਤ ਵਿਚ ਕਿਤਾਬਾਂ ਪੜ੍ਹ ਸਕਦੇ ਹਨ।        

ਐਨਡੀਐਲਆਈ ਟੀਮ ਦੇ ਮੈਂਬਰ ਬਿਭਾਸ ਸਾਮੰਤ ਨੇ ਕਿਹਾ, “ਜੇਕਰ ਤੁਸੀ ਕਿਸੇ ਹੋਰ ਸਟਾਲ ਉਤੇ ਜਾਓਗੇ ਤਾਂ ਅਪਣੇ ਬਜਟ ਦੇ ਮੁਤਾਬਕ ਇਕ ਜਾਂ ਦੋ ਕਿਤਾਬਾਂ ਖਰੀਦੋਗੇ। ਸਾਡੇ ਸਟਾਲ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਤੁਸੀ ਬਿਨਾਂ ਪੈਸੇ ਇੱਥੇ ਪਹੁੰਚ ਕੇ ਬਸ ਇਕ ਕਲਿਕ ਉਤੇ ਜਿੰਨੀਆਂ ਚਾਹੋ ਓਨੀਆਂ ਕਿਤਾਬਾਂ ਡਾਊਨਲੋਡ ਕਰਕੇ ਅਪਣੇ ਘਰ ਲਿਜਾ ਸਕਦੇ ਹੋ।”

ਇਸ ਸਟਾਲ ‘ਤੇ ਇਕ ਵਿਜ਼ੀਟਰ 300 ਤੋਂ ਜ਼ਿਆਦਾ ਭਾਸ਼ਾਵਾਂ ਵਿਚ 1.5 ਕਰੋੜ ਸੱਮਗਰੀ ਅਪਣੇ ਨਾਲ ਲਿਜਾ ਸਕਦਾ ਹੈ। ਇਹ ਸਮੱਗਰੀ ਪਾਠ, ਆਡੀਓ ਅਤੇ ਵੀਡੀਓ ਵਿਚ ਉਪਲੱਬਧ ਹੈ। ‘ਐਨਡੀਐਲਆਈ’ ਕੇਂਦਰੀ ਮਨੁੱਖੀ ਸੰਸਾਧਨ ਵਿਕਾਸ ਮੰਤਰਾਲੇ ਵਲੋਂ ਸਪੋਂਸਰ ਅਤੇ ਆਈਆਈਟੀ ਖੜਗਪੁਰ ਵਲੋਂ ਵਿਕਸਿਤ ਕੀਤਾ ਗਿਆ ਹੈ।