ਕੋਲਕਾਤਾ : ਪੁਲਿਸ ਤੇ ਸੀਬੀਆਈ ‘ਚ ਛਿੜੀ ਜੰਗ, ਸੀਬੀਆਈ ਅਧਿਕਾਰੀ ਪੁਲਿਸ ਹਿਰਾਸਤ ‘ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੱਛਮੀ ਬੰਗਾਲ ਵਿਚ ਐਤਵਾਰ ਨੂੰ ਉਸ ਸਮੇਂ ਬੇਮਿਸਾਲ ਸਥਿਤੀ ਬਣ ਗਈ, ਜਦੋਂ ਕੋਲਕਾਤਾ ਪੁਲਿਸ ਕਮਿਸ਼ਨਅਰ ਰਾਜੀਵ ਕੁਮਾਰ ਤੋਂ ਪੁੱਛਗਿੱਛ ਕਰਨ ਗਈ ਸੀਬੀਆਈ ਦੀ...

Police Vs CBI

ਕੋਲਕਾਤਾ :  ਪੱਛਮੀ ਬੰਗਾਲ ਵਿਚ ਐਤਵਾਰ ਨੂੰ ਉਸ ਸਮੇਂ ਬੇਮਿਸਾਲ ਸਥਿਤੀ ਬਣ ਗਈ, ਜਦੋਂ ਕੋਲਕਾਤਾ ਪੁਲਿਸ ਕਮਿਸ਼‍ਨਰ ਰਾਜੀਵ ਕੁਮਾਰ ਤੋਂ ਪੁੱਛਗਿੱਛ ਕਰਨ ਗਈ ਸੀਬੀਆਈ ਦੀ ਟੀਮ ਨੂੰ ਸੂਬਾ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਇਸ ਤੋਂ ਬਾਅਦ ਸੀਬੀਆਈ ਦੀ ਟੀਮ ਨੂੰ ਹਿਰਾਸਤ ਵਿਚ ਲੈ ਕੇ ਪੁਲਿਸ ਸ‍ਟੇਸ਼ਨ ਲਿਜਾਇਆ ਗਿਆ। ਇਹ ਮਾਮਲਾ ਸ਼ਾਰਦਾ ਚਿੱਟ ਫੰਡ ਨਾਲ ਜੁੜਿਆ ਹੋਇਆ ਹੈ। ਇਸ ਮਾਮਲੇ ਨਾਲ ਸਬੰਧਤ ਕੁੱਝ ਫ਼ਾਈਲਾਂ ਗਾਇਬ ਸਨ, ਇਸ ਲਈ ਸੀਬੀਆਈ ਰਾਜੀਵ ਕੁਮਾਰ ਤੋਂ ਪੁੱਛਗਿੱਛ ਕਰਨ ਗਈ ਸੀ। ਇਸ ਤੋਂ ਬਾਅਦ ਸੀਬੀਆਈ ਅਫ਼ਸਰਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ।

ਕਿਹਾ ਜਾ ਰਿਹਾ ਹੈ ਕਿ ਇਤਿ‍ਹਾਸ ਵਿਚ ਇਹ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਪੁਲਿਸ ਨੇ ਸੀਬੀਆਈ ਅਧਿਕਾਰੀਆਂ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਹੋਵੇ। ਕਿਹਾ ਤਾਂ ਇਥੇ ਤੱਕ ਜਾ ਰਿਹਾ ਹੈ ਕਿ ਮੌਕੇ ਉਤੇ ਪੁਲਿਸ ਸੀਬੀਆਈ ਅਧਿਕਾਰੀਆਂ ਦੇ ਵਿਚ ਹੱਥੋਪਾਈ ਵੀ ਹੋਈ। ਕਿਹਾ ਜਾ ਰਿਹਾ ਹੈ ਕਿ ਪੁਲਿਸ ਨੇ ਕੋਲਕਾਤਾ ਵਿਚ ਸੀਬੀਆਈ ਦਫ਼ਤਰ ਉਤੇ ਕਬ‍ਜ਼ਾ ਕਰ ਲਿਆ ਹੈ। ਉੱਧਰ ਜਦੋਂ ਇਹ ਹਾਈਪ੍ਰੋਫ਼ਾਈਲ ਡਰਾਮਾ ਚੱਲ ਰਿਹਾ ਸੀ, ਉਸੇ ਸਮੇਂ ਮੁੱਖ‍ ਮੰਤਰੀ ਮਮਤਾ ਬੈਨਰਜੀ ਪੁਲਿਸ ਕਮਿਸ਼‍ਨਰ ਨੂੰ ਮਿਲਣ ਲਈ ਪਹੁੰਚ ਗਈ।

ਕਿਹਾ ਜਾ ਰਿਹਾ ਹੈ ਕਿ ਜਦੋਂ ਸੀਬੀਆਈ ਦੇ ਅਧਿਕਾਰੀ ਪੁਲਿਸ ਕਮਿਸ਼‍ਨਰ ਨਾਲ ਪੁੱਛਗਿਛ ਕਰਨ ਲਈ ਪੁੱਜੇ ਤਾਂ ਪੁਲਿਸ ਕਰਮਚਾਰੀਆਂ ਦੇ ਨਾਲ ਉਨ੍ਹਾਂ ਦੀ ਹੱਥੋਪਾਈ ਵੀ ਹੋਈ। ਧਿਆਨ ਯੋਗ ਹੈ ਕਿ ਪੱਛਮੀ ਬੰਗਾਲ ਸਰਕਾਰ ਨੇ ਸਭ ਤੋਂ ਪਹਿਲਾਂ ਇਹ ਰੋਕ ਲਗਾਈ ਸੀ ਕਿ ਉਸ ਦੇ ਸੂਬੇ ਵਿਚ ਸੀਬੀਆਈ ਬਿ‍ਨਾ ਉਸ ਦੀ ਆਗਿਆ ਦੇ ਕੋਈ ਐਕ‍ਸ਼ਨ ਨਹੀਂ ਲਵੇਗੀ। ਹੁਣ ਭਾਜਪਾ ਸਵਾਲ ਚੁੱਕ ਰਹੀ ਹੈ ਕਿ ਮਮਤਾ ਬੈਨਰਜੀ ਆਖ਼ਿਰਕਾਰ ਸੀਬੀਆਈ ਤੋਂ ਇੰਨਾ ਕਿਉਂ ਡਰ ਰਹੀ ਹੈ।

ਮੀਡੀਆ ਰਿਪੋਰਟਸ ਦੇ ਮੁਤਾਬਕ, ਪੁੱਛਗਿੱਛ ਕਰਨ ਆਏ ਅਧਿਕਾਰੀਆਂ ਦੇ ਡਰਾਇਵਰਾਂ ਨੂੰ ਸਭ ਤੋਂ ਪਹਿਲਾਂ ਉਥੋਂ ਹਟਾਇਆ ਗਿਆ। ਉਸ ਤੋਂ ਬਾਅਦ ਪੁਲਿਸ ਨੇ ਇਕ ਤੋਂ ਬਾਅਦ ਇਕ ਦੂਜੇ ਅਧਿਕਾਰੀ ਨੂੰ ਚੁੱਕ ਕੇ ਪੁਲਿਸ ਸ‍ਟੇਸ਼ਨ ਭੇਜ ਦਿਤਾ। ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਲਾਕੇਟ ਚੈਟਰਜੀ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਦੇ ਵਿਰੁਧ ਸਰਜੀਕਲ ਸਟਰਾਈਕ ਸ਼ੁਰੂ ਹੋ ਗਈ ਹੈ। ਹੁਣ ਉਨ੍ਹਾਂ ਦਾ ਕਾਉਂਟਡਾਊਨ ਸ਼ੁਰੂ ਹੋ ਗਿਆ ਹੈ। ਉੱਧਰ ਮੁੱਖ‍ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਰਾਜੀਵ ਕੁਮਾਰ ਇਕ ਚੰਗੇ ਅਧਿਕਾਰੀ ਹਨ, ਉਨ੍ਹਾਂ ਦੀ ਇਮਾਨਦਾਰੀ ਸਵਾਲਾਂ ਤੋਂ ਪਰ੍ਹੇ ਹੈ।

Related Stories