ਇਕ ਨਬਾਲਗ ਸਮੇਤ ਚਾਰ ਸਹੇਲੀਆਂ ਨੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ‘ਚ ਦੱਸੀ ਵਜ੍ਹਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਗੁਜਰਾਤ ਦੇ ਬਨਾਸਕਾਂਠਾ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਵਾਵ ਥਾਣਾ ਇਲਾਕੇ ਦੇ ਦੇਵਪੁਰਾ ਵਿਚ ਇਕ ਨਬਾਲਗ...

Suicide by four female friends

ਪਾਲਨਪੁਰ : ਗੁਜਰਾਤ ਦੇ ਬਨਾਸਕਾਂਠਾ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਵਾਵ ਥਾਣਾ ਇਲਾਕੇ ਦੇ ਦੇਵਪੁਰਾ ਵਿਚ ਇਕ ਨਬਾਲਗ ਸਮੇਤ ਚਾਰ ਸਹੇਲੀਆਂ ਨੇ ਨਰਮਦਾ ਨਦੀ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੂੰ ਘਟਨਾ ਸਥਾਨ ਤੋਂ ਇਕ ਸੁਸਾਇਡ ਨੋਟ ਵੀ ਬਰਾਮਦ ਹੋਇਆ ਹੈ। ਇਸ ਵਿਚ ਉਨ੍ਹਾਂ ਨੇ ਖ਼ੁਦਕੁਸ਼ੀ ਕਰਨ ਦੀ ਵਜ੍ਹਾ ਦਾ ਜ਼ਿਕਰ ਕੀਤਾ ਹੋਇਆ ਹੈ। ਪੁਲਿਸ ਅਜੇ ਮਾਮਲੇ ਦੀ ਛਾਣਬੀਣ ਕਰ ਰਹੀ ਹੈ।

ਪੁਲਿਸ ਦੇ ਮੁਤਾਬਕ, ਲਾਸ਼ਾਂ ਦੀ ਪਹਿਚਾਣ ਮੀਨਾਕਸ਼ੀ, ਸ਼ਿਲਪਾ, ਹਕੀ ਅਤੇ ਜਮਨਾ ਦੇ ਰੂਪ ਵਿਚ ਹੋਈ ਹੈ। ਇਹਨਾਂ ਵਿਚ ਜਮਨਾ ਅਤੇ ਸ਼ਿਲਪਾ ਸੱਕੀਆਂ ਭੈਣਾਂ ਸਨ। ਜਦੋਂ ਕਿ ਮੀਨਾਕਸ਼ੀ ਅਤੇ ਹਕੀ ਸਹੇਲੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਜਮਨਾ, ਸ਼ਿਲਪਾ ਅਤੇ ਮੀਨਾਕਸ਼ੀ ਵਿਆਹੀਆਂ ਹੋਈਆਂ ਸਨ। ਘਟਨਾ ਸਥਾਨ ਤੋਂ ਪੁਲਿਸ ਨੂੰ ਸੁਸਾਇਡ ਨੋਟ ਬਰਾਮਦ ਹੋਇਆ ਹੈ। ਇਸ ਵਿਚ ਮੀਨਾਕਸ਼ੀ ਨੇ ਲਿਖਿਆ ਹੈ ਕਿ ਉਹ ਦਿਲ ਦੇ ਰੋਗ ਨਾਲ ਜੂਝ ਰਹੀ ਹੈ।

ਉਹ ਇਸ ਮੁਸ਼ਕਿਲ ਦੇ ਨਾਲ ਹੋਰ ਜਿਉਣਾ ਨਹੀਂ ਚਾਹੁੰਦੀ ਹੈ। ਉਥੇ ਹੀ ਸੁਸਾਇਡ ਨੋਟ ਵਿਚ ਸ਼ਿਲਪਾ ਦਾ ਵੀ ਜ਼ਿਕਰ ਹੈ। ਉਸ ਦੇ ਬਾਰੇ ਵਿਚ ਲਿਖਿਆ ਹੈ ਕਿ ਉਹ ਪਤੀ ਨੂੰ ਪਸੰਦ ਨਹੀਂ ਕਰਦੀ। ਉਸ ਦੇ ਸਹੁਰਾ-ਘਰ ਵਾਲੇ ਵੀ ਉਸ ਵੱਲ ਧਿਆਨ ਨਹੀਂ ਦਿੰਦੇ। ਇਸ ਲਈ ਉਸ ਦੀ ਜਿਉਣ ਦੀ ਇੱਛਾ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਮੀਨਾਕਸ਼ੀ ਤੇ ਸ਼ਿਲਪਾ ਖ਼ੁਦਕੁਸ਼ੀ ਕਰਣ ਜਾ ਰਹੀ ਸੀ ਉਦੋਂ ਉਥੇ ਹਕੀ ਅਤੇ ਜਮਨਾ ਵੀ ਆ ਗਈਆਂ।

ਉਹ ਦੋਵੇਂ ਅਪਣੀ ਜ਼ਿੰਦਗੀ ਤੋਂ ਖੁਸ਼ ਨਹੀਂ ਸਨ। ਚਾਰਾਂ ਸਹੇਲੀਆਂ ਨੇ ਸੁਸਾਇਡ ਨੋਟ ਲਿਖਿਆ ਅਤੇ ਇਕ-ਦੂਜੇ ਦਾ ਹੱਥ ਫੜ ਕੇ ਨਹਿਰ ਵਿਚ ਛਾਲ ਮਾਰ ਦਿਤੀ। ਚਾਰਾਂ ਨੇ ਸੁਸਾਇਡ ਨੋਟ ਵਿਚ ਮਾਤਾ-ਪਿਤਾ ਤੋਂ ਮਾਫ਼ੀ ਮੰਗੀ ਅਤੇ ਕਿਹਾ ਕਿ ਜ਼ਿੰਦਗੀ ਤੋਂ ਚੰਗੀ ਸਾਨੂੰ ਮੌਤ ਲੱਗ ਰਹੀ ਹੈ ਇਸ ਲਈ ਅਸੀ ਮਰ ਰਹੇ ਹਾਂ। ਪੁਲਿਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਵਿਚ ਅਜਿਹਾ ਲੱਗ ਰਿਹਾ ਹੈ ਕਿ ਮੀਨਾਕਸ਼ੀ ਤੇ ਸ਼ਿਲਪਾ ਨੇ ਖ਼ੁਦਕੁਸ਼ੀ ਕਰਨ ਲਈ ਨਹਿਰ ਵਿਚ ਛਾਲ ਮਾਰੀ।

ਉਨ੍ਹਾਂ ਨੂੰ ਬਚਾਉਣ ਲਈ ਹਕੀ ਅਤੇ ਜਮਨਾ ਨੇ ਵੀ ਛਾਲ ਮਾਰ ਦਿਤੀ ਪਰ ਉਹ ਚਾਰੋਂ ਹੀ ਡੁੱਬ ਗਈਆਂ। ਇਸ ਸਮੂਹਿਕ ਖ਼ੁਦਕੁਸ਼ੀ ਦੇ ਪਿੱਛੇ ਕੋਈ ਹੋਰ ਵਜ੍ਹਾ ਤਾਂ ਨਹੀਂ, ਪੁਲਿਸ ਇਸ ਗੱਲ ਦੀ ਛਾਣਬੀਣ ਕਰ ਰਹੀ ਹੈ।