ਸ਼ੇਅਰ ਬਾਜ਼ਾਰ ਵਿਚ ਉਛਾਲ ਦਾ ਰੁਝਾਨ!

ਏਜੰਸੀ

ਖ਼ਬਰਾਂ, ਰਾਸ਼ਟਰੀ

163 ਅੰਕ ਦੇ ਵਾਧੇ ਨਾਲ 41306 'ਤੇ ਬੰਦ ਹੋਇਆ

file photo

ਮੁੰਬਈ : ਸ਼ੇਅਰ ਬਾਜ਼ਾਰ ਲਗਾਤਾਰ ਚੌਥੇ ਦਿਨ ਫ਼ਾਇਦੇ ਵਿਚ ਰਿਹਾ। ਸੈਂਸੈਕਸ 163.37 ਅੰਕ ਭਾਵ 0.40 ਫ਼ੀ ਸਦੀ ਦੀ ਤੇਜ਼ੀ ਨਾਲ 41,306.03 'ਤੇ ਬੰਦ ਹੋਇਆ ਹੈ। ਇਸੇ ਤਰ੍ਹਾਂ ਐਨ.ਐਸ.ਈ. ਦਾ ਨਿਫ਼ਟੀ ਵੀ 48.80 ਅੰਕ ਭਾਵ 0.40 ਫ਼ੀ ਸਦੀ ਦੇ ਵਾਧੇ ਨਾਲ 12137.95 ਅੰਕ 'ਤੇ ਬੰਦ ਹੋਇਆ।

ਇਸ ਤੋਂ ਪਹਿਲਾਂ ਬੁਧਵਾਰ ਨੂੰ ਸੈਂਸੈਕਸ 0.87 ਫ਼ੀ ਸਦੀ ਦਾ ਵਾਧਾ ਲੈ ਕੇ 41,142.66 ਅੰਕ 'ਤੇ ਅਤੇ ਨਿਫ਼ਟੀ 0.91 ਫ਼ੀ ਸਦੀ ਦੀ ਮਜ਼ਬੂਤੀ ਲੈ ਕੇ 12,089.15 ਅੰਕ 'ਤੇ ਬੰਦ ਹੋਇਆ ਸੀ। ਸ਼ੁਰੂਆਤੀ ਅੰਕੜਿਆਂ ਮੁਤਾਬਕ ਸ਼ੇਅਰਾਂ ਦੀ ਸ਼ੁਧ ਖ਼ਰੀਦਦਾਰੀ ਕੀਤੀ। ਘਰੇਲੂ ਸੰਸਥਾਗਤ ਨਿਵੇਸ਼ਕ ਵੀ 262.75 ਕਰੋੜ ਰੁਪਏ ਦੇ ਸ਼ੁਧ ਖ਼ਰੀਦਦਾਰ ਰਹੇ।

ਏਸ਼ੀਆਈ ਬਾਜ਼ਾਰਾਂ ਵਿਚ ਚੀਨ ਦਾ ਸ਼ੰਘਾਈ ਕੰਪੋਜ਼ਿਟ, ਹਾਂਗਕਾਂਗ ਦਾ ਹੈਂਗਸੇਂਗ, ਜਾਪਾਨ ਦਾ ਨਿਕੇਈ ਅਤੇ ਦਖਣੀ ਕੋਰੀਆ ਦਾ ਕੋਸਪੀ ਵਾਧੇ ਵਿਚ ਚਲ ਰਿਹਾ ਸੀ। ਬੁਧਵਾਰ ਨੂੰ ਵਾਲ ਸਟ੍ਰੀਟ ਵੀ ਤੇਜ਼ੀ ਵਿਚ ਬੰਦ ਹੋਇਆ ਸੀ।

ਇਸ ਦੌਰਾਨ ਬ੍ਰੈਂਟ ਕਰੂਡ ਦਾ ਵਾਇਦਾ 1.65 ਫ਼ੀ ਸਦੀ ਦੀ ਤੇਜ਼ੀ ਦੇ ਨਾਲ 56.19 ਡਾਲਰ ਪ੍ਰਤੀ ਬੈਰਲ 'ਤੇ ਚਲ ਰਿਹਾ ਸੀ।