ਸ਼ਿਮਲੇ 'ਚ ਗ੍ਰਿਫਤਾਰ ਹੋਣ ਵਾਲੇ ਨੌਜਵਾਨ ਹੁਣ UNO ਤੱਕ ਪਹੁੰਚਾਉਣਗੇ ਕਿਸਾਨੀ ਮੁੱਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਅਸੀਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ,ਵਾਈਸ ਪ੍ਰੈਜੀਡੈਂਟ ਕਮਲਾ ਹੈਰਿਸ ਅਤੇ ਯੂਐਨਓ ਨੂੰ ਇਕ ਪੱਤਰ ਲਿਖਿਆ

Farmer protest

ਨਵੀਂ ਦਿੱਲੀ, ਹਰਦੀਪ ਸਿੰਘ ਭੋਗਲ : ਅਸੀਂ ਨਿਆਂ ਦੀ ਉਮੀਦ ਕਰਦੇ ਸੀ ਪਰ ਸਾਡੀਆਂ ਸਰਕਾਰਾਂ ਸਾਨੂੰ ਨਿਆਂ ਦੇਣ ਵਿੱਚ ਅਸਫਲ ਰਹੀਆਂ ਹਨ, ਇਸ ਲਈ ਅਸੀਂ ਯੂਐੱਸਏ ਅਤੇ ਯੂਐੱਨਓ ਕੋਲ ਪਹੁੰਚ ਕਰਨ ਲਈ ਮਜਬੂਰ ਹੋਏ ਹਾਂ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਹਰਪ੍ਰੀਤ ਸਿੰਘ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਰਾਸ਼ਟਰੀ ਮੀਡੀਏ ਵੱਲੋਂ ਕਿਸਾਨਾਂ ਨੂੰ ਅਨਪੜ੍ਹ ਗਵਾਰ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਹੈ,  ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਅਨਪੜ੍ਹ ਜਾਂ ਗਵਾਰ ਨਹੀਂ ਹਾਂ , ਅਸੀਂ ਕਿਸਾਨੀ ਅੰਦੋਲਨ ਦੀ ਆਵਾਜ਼ ਨੂੰ ਯੂ ਐੱਨ ਓ ਤੱਕ ਪਹੁੰਚਣ ਦੀ ਸਮਰੱਥਾ ਵੀ ਰੱਖਦੇ ਹਾਂ ।

Related Stories