ਸੀਜੀਓ ਕੰਪਲੈਕਸ ਇਮਾਰਤ ਵਿਚ ਲੱਗੀ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੀ ਸੀਜੀਓ ਕੰਪਲੈਕਸ ਇਮਾਰਤ ਵਿਚ ਅੱਜ ਸਵੇਰੇ (ਬੁਧਵਾਰ) ਭਿਆਨਕ ......

CGO Complex

ਨਵੀਂ ਦਿੱਲੀ: ਦਿੱਲੀ ਦੀ ਸੀਜੀਓ ਕੰਪਲੈਕਸ ਇਮਾਰਤ ਵਿਚ ਅੱਜ ਸਵੇਰੇ (ਬੁਧਵਾਰ) ਭਿਆਨਕ ਅੱਗ ਲਗ ਗਈ। ਇਹ ਅੱਗ ਇਮਾਰਤ ਦੀ ਪੰਜਵੀਂ ਮੰਜ਼ਿਲ ਉਤੇ ਲੱਗੀ ਹੈ। ਅੱਗ ਨੂੰ ਬੁਝਾਉਣ ਲਈ ਫਾਇਰ ਬਿ੍ਰ੍ਗੇਡ ਦੀਆਂ 24 ਗੱਡੀਆਂ ਮੌਕੇ ‘ਤੇ ਮੌਜੂਦ ਹਨ। ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਅਤੇ ਕੂਲਿੰਗ ਆਪਰੇਸ਼ਨ ਜਾਰੀ ਹੈ।

ਜਾਣਕਾਰੀ ਮੁਤਾਬਕ ਅੱਗ  ਸੀਜੀਓ ਕੰਪਲੈਕਸ਼ ਦੇ ਦੀਨਦਿਆਲ ਅੰਤੋਦਿਆ ਭਵਨ ਵਿਚ ਸਵੇਰੇ ਸਾਢੇ ਅੱਠ ਵਜੇ ਲੱਗੀ। ਧੂੰਏਂ ਕਾਰਨ ਸੀਆਈਐਸਐਪ ਦਾ ਇੱਕ ਸਬ ਇੰਸਪੈਕਟਰ ਵੀ ਬੇਹੋਸ਼ ਹੋ ਗਿਆ ਤੇ ਉਸ ਨੂੰ ਏਮਜ਼ ਲੈ ਜਾਂਦਾ ਗਿਆ। ਜਿੱਥੇ ਉਸ ਨੇ ਦਮ ਤੋੜ ਦਿੱਤਾ। ਮਿ੍ਰ੍ਤਕ ਦਾ ਨਾਂ ਐਨਪੀ ਗੋਧਰਾ ਸੀ।  ਇਸ ਇਮਾਰਿਤ ਵਿਚ ਕਈ ਸਰਕਾਰੀ ਦਫ਼ਤਰ ਹਨ।

ਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਦੱਸਣਯੋਗ ਹੈ ਕਿ ਭਵਨ ਵਿਚ ਵਾਤਾਵਰਣ ਮੰਤਰਾਲੇ, ਘੱਟ ਗਿਣਤੀ ਮੰਤਰਾਲੇ ਸਮੇਤ ਕਈ ਮਹੱਤਵਪੂਰਨ ਦਫਤਰ ਹਨ। 7 ਮਾਰਚ ਨੂੰ ਮੋਗਾ ਹੋਣ ਵਾਲੀ ਕਾਂਗਰਸ ਪ੍ਰ੍ਧਾਨ ਰਾਹੁਲ ਗਾਂਧੀ ਦੀ ਰੈਲੀ ਦੀਆਂ ਤਿਆਰੀਆਂ ਹੁਣ ਆਖਰੀ ਪੜਾਅ ‘ਤੇ ਪਹੁੰਚ ਚੁੱਕੀ ਹੈ ਅਤੇ ਸਾਰੇ ਅਧਿਕਾਰੀਆਂ ਦੀਆਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ।

ਉਥੇ ਹੀ ਪਹਿਲਾਂ ਇਸ ਰੈਲੀ ਦਾ ਨਾਮ ਜੈ ਜਵਾਨ ਜੈ ਹਿੰਦੁਸਤਾਨ ਰੱਖਿਆ ਗਿਆ ਸੀ ਅਤੇ ਪੰਡਾਲ ਦਾ ਨਾਮ ਸ਼ਹੀਦ ਜੈਮਲ ਦੇ ਨਾਮ ਉੱਤੇ ਰੱਖਿਆ ਗਿਆ ਸੀ। ਪਰ ਹੁਣ ਇਸ ਰੈਲੀ ਦਾ ਨਾਮ ਬਦਲ ਕੇ ਭੂਮੀਹੀਣ ਖੇਤ ਮਜ਼ਦੂਰ ਕਰਜਾ ਮੁਕਤੀ ਰੈਲੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਹੁਣ ਲੋਕ ਸਭਾ ਚੋਣਾਂ ਵਿੱਚ  ਭੂਮੀ ਹੀਣ ਕਿਸਾਨਾਂ ਦੀਆਂ ਵੋਟਾਂ ਲੈਣ ਲਈ ਉਹਨਾਂ ਦੇ ਕਰਜ਼ੇ ਦੀ ਮੁਆਫ਼ੀ ਦਾ ਐਲਾਨ ਵੀ ਰਾਹੁਲ ਗਾਂਧੀ ਵਲੋਂ ਕਰਵਾ ਰਹੀ ਹੈ।

7 ਮਾਰਚ ਨੂੰ 520.55 ਕਰੋੜ ਰੁਪਏ ਭੂਮੀਹੀਣ ਖੇਤ ਮਜ਼ਦੂਰ ਕਰਜਾ ਮੁਕਤੀ ਦਾ ਐਲਾਨ ਕਰੇਗੀ ਅਤੇ ਇਸ ਤੋਂ 2.85 ਲੱਖ ਲੋਕਾਂ ਨੂੰ ਕਰਜ ਤੋਂ ਰਾਹਤ ਮਿਲੇਗੀ। ਇਸ ਰੈਲੀ ਦੀਆਂ ਤਿਆਰੀਆਂ ਮੋਗਾ ਦੇ ਐੱਮ.ਐੱਲ.ਏ ਡਾਕਟਰ ਹਰਜੋਤ ਕਮਲ ਕਰ ਰਹੇ ਹਨ।