ਵਿਕਟੋਰੀਆ : ਝਾੜੀਆਂ 'ਚ ਲੱਗੀ ਅੱਗ ਕਾਰਨ ਅਲਰਟ ਜਾਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

300 ਫਾਇਰ ਫਾਈਟਰਜ਼ ਅਤੇ ਐਮਰਜੈਂਸੀ ਅਧਿਕਾਰੀ ਅੱਗ ਬੁਝਾਉਣ ਲਈ ਜੁਟੇ

Victoria Fire Alert

ਵਿਕਟੋਰੀਆ : ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ 'ਚ ਝਾੜੀਆਂ ਦੀ ਅੱਗ ਕਾਰਨ ਅਲਰਟ ਜਾਰੀ ਹੈ। ਮੈਲਬੌਰਨ ਤੋਂ 65 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਟੋਨੀਮਬਿਕ ਦੇ ਨੇੜਲੇ ਇਲਾਕੇ ਬੁਨਿਯਪ 'ਚ ਫੈਲੀ ਹੈ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਵਲੋਂ ਲੋਕਾਂ ਨੂੰ ਅਲਰਟ ਕਰ ਦਿਤਾ ਗਿਆ ਹੈ। ਅਧਿਕਾਰੀਆਂ ਨੇ ਦਸਿਆ ਕਿ ਬੁਨਿਯਪ, ਬੁਨਯਿਪ ਨਾਰਥ, ਕੋਰਨਕੋਪੀਆ, ਗਾਰਫੀਲਡ, ਗਾਰਫੀਲਡ ਨਾਰਥ, ਮੈਰੀਕਨੋਲ, ਨਾਰ ਨਾਰ ਗੂਨ, ਨਾਰ ਨਾਰ ਗੂਨ ਨਾਰਥ, ਟੋਨੀਮਬੁਕ, ਟਾਇਨੋਂਗ ਅਤੇ ਟਿਨੋਂਗ ਨਾਰਥ 'ਚ ਲੋਕਾਂ ਨੂੰ ਵਧੇਰੇ ਧਿਆਨ ਰੱਖਣਾ ਪਵੇਗਾ।

ਅਧਿਕਾਰੀਆਂ ਨੇ ਕਿਹਾ ਕਿ ਵਿਕਟੋਰੀਆ 'ਚ ਚਾਰ ਥਾਵਾਂ 'ਤੇ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਲਗਭਗ 300 ਫਾਇਰ ਫਾਈਟਰਜ਼ ਅਤੇ ਐਮਰਜੈਂਸੀ ਅਧਿਕਾਰੀ ਅੱਗ ਬੁਝਾਉਣ ਲਈ ਕੋਸ਼ਿਸ਼ਾਂ ਕਰ ਰਹੇ ਹਨ। ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਦੇਰੀ ਨਾਲ ਇਸ ਸਬੰਧੀ ਅਲਰਟ ਕੀਤਾ ਗਿਆ ਅਤੇ ਹੁਣ ਉਨ੍ਹਾਂ ਕੋਲ ਇਥੋਂ ਦੌੜਨ ਦਾ ਸਮਾਂ ਨਹੀਂ ਬਚਿਆ ਕਿਉਂਕਿ ਤੇਜ਼ੀ ਨਾਲ ਅੱਗ ਰਿਹਾਇਸ਼ੀ ਇਲਾਕਿਆਂ ਵਲ ਵਧ ਰਹੀ ਹੈ।

ਸਨਿਚਰਵਾਰ ਦੁਪਹਿਰ ਤਕ ਬਲੈਕ ਸਨੇਕ ਕਰੀਕ, ਕੋਵਾ, ਕਰੁੱਕਡ ਰਿਵਰ, ਡਾਰਗੋ, ਗਿਬਜ਼ ਅਤੇ ਹੋਕਹਰਸਟ, ਮੈਗੁਰੀਜ਼ ਅਤੇ ਮੀਊਵੇਰਾ 'ਚ ਵੀ ਅਲਰਟ ਕਰ ਦਿਤਾ ਗਿਆ ਹੈ। ਐਤਵਾਰ ਤਕ ਇਥੇ ਅਲਰਟ ਜਾਰੀ ਰਹੇਗਾ। ਸੀਨੀਅਰ ਮੌਸਮ ਅਧਿਕਾਰੀ ਟੋਮ ਡੈਲਾਮੋਟ ਨੇ ਦਸਿਆ ਕਿ 30 ਸਾਲਾ ਬਾਅਦ ਪੱਤਝੜ ਦਾ ਮੌਸਮ ਰਿਕਾਰਡ ਪੱਧਰ 'ਤੇ ਗਰਮ ਰਿਹਾ ਹੈ।