ਜਲੰਧਰ ’ਚ ਘਰ ਦੇ ਬਾਹਰ ਖੜੀ ਕਾਰ ‘ਚ ਲੱਗੀ ਭਿਆਨਕ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਲੰਧਰ ਸ਼ਹਿਰ ਵਿਚ ਸਥਿਤ ਇਕ ਕੋਠੀ  ਦੇ ਬਾਹਰ ਖੜੀ ਹੌਂਡਾ ਸਿਟੀ ਕਾਰ ਨੂੰ ਸਵੇਰੇ ਪੰਜ ਵਜੇ ਅੱਗ ਲੱਗਣ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਕਾਰ ਨੂੰ ਅੱਗ...

Honda City Car

ਜਲੰਧਰ :  ਜਲੰਧਰ ਸ਼ਹਿਰ ਵਿਚ ਸਥਿਤ ਇਕ ਕੋਠੀ  ਦੇ ਬਾਹਰ ਖੜੀ ਹੌਂਡਾ ਸਿਟੀ ਕਾਰ ਨੂੰ ਸਵੇਰੇ ਪੰਜ ਵਜੇ ਅੱਗ ਲੱਗਣ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਕਾਰ ਨੂੰ ਅੱਗ ਲੱਗੀ ਵੇਖ ਕਿਸੇ ਨੇ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ।

ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਮੌਕੇ ‘ਤੇ ਪੁੱਜੇ ਤੇ ਅੱਗ ਉੱਤੇ ਕਾਬੂ ਪਾਇਆ ਪਰ ਤਦ ਤੱਕ ਕਾਰ ਪੂਰੀ ਤਰ੍ਹਾਂ ਜਲਕੇ ਰਾਖ ਹੋ ਚੁੱਕੀ ਸੀ। ਕਾਰ ਨੂੰ ਅੱਗ ਕਿਸ ਪ੍ਰਕਾਰ ਲੱਗੀ ਹੈ ਜਾਂ ਰੰਜਿਸ਼ ‘ਚ ਕਿਸੇ ਨੇ ਕਾਰ ਨੂੰ ਅੱਗ ਲਗਾਈ ਹੈ। ਇਸ ਬਾਰੇ ਵਿੱਚ ਹੁਣੇ ਪਤਾ ਨਹੀਂ ਚੱਲ ਸਕਿਆ ਹੈ।