ਚਾਰ ਸਾਲਾਂ ’ਚ 56 ਫੀਸਦ ਵਧੀ ਘਰੇਲੂ ਗੈਸ ਸਿਲੰਡਰ ਦੀ ਕੀਮਤ, ਸਬਸਿਡੀ ਵਿਚ ਆਈ ਕਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਿਛਲੇ ਕੁਝ ਸਾਲਾਂ 'ਚ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ ਕਾਫੀ ਵਾਧਾ ਹੋਇਆ ਹੈ

Cylinder

 

ਨਵੀਂ ਦਿੱਲੀ: ਹਾਲ ਹੀ ਵਿਚ 14.2 ਕਿਲੋਗ੍ਰਾਮ ਦੇ ਐਲਪੀਜੀ ਸਿਲੰਡਰ ਦੀ ਕੀਮਤ ਵਿਚ 50 ਰੁਪਏ ਦਾ ਵਾਧਾ ਹੋਇਆ ਹੈ, ਜਿਸ ਨਾਲ ਕੀਮਤ 1,103 ਰੁਪਏ ਹੋ ਗਈ ਹੈ। ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਿਛਲੇ ਚਾਰ ਸਾਲਾਂ ਵਿਚ ਸਿਲੰਡਰ ਦੀਆਂ ਕੀਮਤਾਂ ਵਿਚ ਲਗਭਗ 56 ਫੀਸਦੀ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ: ਚੌਟਾਲਾ ਸਰਕਾਰ ਸਮੇਂ ਖਰੀਦੇ ਗਏ ਡਬਲ ਡੈਸਕਾਂ ’ਚ ਬੇਨਿਯਮੀਆਂ ਦਾ ਖੁਲਾਸਾ! 18 ਸਾਲ ਬਾਅਦ ਜਾਂਚ ਸ਼ੁਰੂ  

1 ਅਪ੍ਰੈਲ 2019 ਨੂੰ ਘਰੇਲੂ ਐਲਪੀਜੀ ਸਿਲੰਡਰ (14.2 ਕਿਲੋਗ੍ਰਾਮ) ਦੀ ਪ੍ਰਚੂਨ ਵਿਕਰੀ ਕੀਮਤ 706.50 ਰੁਪਏ ਸੀ। 2020 ਵਿਚ ਇਹ ਵਧ ਕੇ 744 ਰੁਪਏ ਹੋ ਗਿਆ। ਇਸ ਤੋਂ ਬਾਅਦ ਇਹ 2021 ਵਿਚ 809 ਰੁਪਏ ਅਤੇ 2022 ਵਿਚ 949.50 ਰੁਪਏ ਹੋ ਗਿਆ। ਇਸ ਸਾਲ 1 ਮਾਰਚ ਨੂੰ ਕੀਮਤ 1,053 ਰੁਪਏ ਤੋਂ ਵਧ ਕੇ ਹੁਣ 1,103 ਰੁਪਏ ਹੋ ਗਈ ਹੈ। ਪਿਛਲੇ ਕੁਝ ਸਾਲਾਂ 'ਚ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ ਕਾਫੀ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ: ਜਨਮ ਦਿਨ ਮੌਕੇ ਪਰਿਵਾਰ ਨੇ ਦੋਸਤਾਂ ਨਾਲ ਪਾਰਟੀ ਕਰਨ ਤੋਂ ਰੋਕਿਆ, ਲੜਕੀ ਨੇ ਚੁੱਕਿਆ ਖ਼ੌਫਨਾਕ ਕਦਮ 

ਇਸ ਦੇ ਨਾਲ ਹੀ ਸਰਕਾਰੀ ਅੰਕੜੇ ਦੱਸਦੇ ਹਨ ਕਿ ਪਿਛਲੇ ਕੁਝ ਸਾਲਾਂ ਵਿਚ ਐਲਪੀਜੀ 'ਤੇ ਕੁੱਲ ਸਬਸਿਡੀ ਵਿਚ ਕਮੀ ਆਈ ਹੈ।  ਪਿਛਲੇ ਚਾਰ ਸਾਲਾਂ ਵਿਚ ਸਰਕਾਰ ਦੁਆਰਾ ਦਿੱਤੀ ਗਈ ਐਲਪੀਜੀ ਉੱਤੇ ਸਬਸਿਡੀ ਦੇ ਅੰਕੜੇ ਦਰਸਾਉਂਦੇ ਹਨ ਕਿ ਇਹ 2018-19 ਵਿਚ 37,209 ਕਰੋੜ ਰੁਪਏ ਸੀ। ਇਹ 2019-20 ਵਿਚ 24,172 ਕਰੋੜ ਰੁਪਏ, 2020-21 ਵਿਚ 11,896 ਕਰੋੜ ਰੁਪਏ ਅਤੇ 2021-22 ਵਿਚ 1,811 ਕਰੋੜ ਰੁਪਏ ਰਹਿ ਗਈ।

ਇਹ ਵੀ ਪੜ੍ਹੋ: ਬੇਕਾਬੂ ਕਾਰ ਨੇ ਚਾਰ ਲੋਕਾਂ ਨੂੰ ਕੁਚਲਿਆ: ਇਕੋ ਪਰਿਵਾਰ ਦੇ 4 ਜੀਆਂ ਦੀ ਹੋਈ ਮੌਤ 

ਪੈਟਰੋਲੀਅਮ ਮੰਤਰਾਲੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਵਿਚ ਐਲਪੀਜੀ ਸਮੇਤ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਸਬੰਧਤ ਉਤਪਾਦਾਂ ਦੀਆਂ ਕੀਮਤਾਂ ਨਾਲ ਜੁੜੀਆਂ ਹੋਈਆਂ ਹਨ।