ਹੰਗਾਮੇ ਦੀ ਭੇਟ ਚੜ੍ਹਿਆ ਬਜਟ ਇਜਲਾਸ ਦਾ ਆਖਰੀ ਦਿਨ, ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਵਿਚ 45 ਘੰਟੇ ਅਤੇ ਰਾਜ ਸਭਾ ਵਿਚ 31 ਘੰਟੇ ਹੋਇਆ ਕੰਮ

Parliament Budget Session: Lok Sabha and Rajya Sabha adjourned sine die

 

ਨਵੀਂ ਦਿੱਲੀ: ਸੰਸਦ ਦੇ ਬਜਟ ਸੈਸ਼ਨ (Parliament Budget Session) ਦੇ ਆਖਰੀ ਦਿਨ ਦੀ ਕਾਰਵਾਈ ਵੀ ਹੰਗਾਮੇ ਦੀ ਭੇਟ ਚੜ੍ਹ ਗਈ। ਇਸ ਦੇ ਨਾਲ ਹੀ ਰਾਜ ਸਭਾ ਅਤੇ ਲੋਕ ਸਭਾ ਨੂੰ ਅਗਲੇ ਸੈਸ਼ਨ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਸੰਸਦ ਦੀ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਕਾਂਗਰਸ ਦੀ ਅਗਵਾਈ ਵਿਚ ਵਿਰੋਧੀ ਪਾਰਟੀਆਂ ਨੇ ਵਿਜੇ ਚੌਕ ਵਿਚ ਤਿਰੰਗਾ ਮਾਰਚ ਕੱਢਿਆ। ਕਾਂਗਰਸ ਅਤੇ 12 ਹੋਰ ਵਿਰੋਧੀ ਪਾਰਟੀਆਂ ਨੇ ਅਡਾਨੀ ਮੁੱਦੇ 'ਤੇ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਦੀ ਮੰਗ ਨੂੰ ਲੈ ਕੇ ਲੋਕ ਸਭਾ ਸਪੀਕਰ ਓਮ ਬਿਰਲਾ ਦੁਆਰਾ ਆਯੋਜਿਤ ਸ਼ਾਮ ਦੀ ਚਾਹ ਪਾਰਟੀ ਦਾ ਬਾਈਕਾਟ ਕੀਤਾ ਹੈ।

ਇਹ ਵੀ ਪੜ੍ਹੋ: ਖੇਤ ਗੇੜਾ ਮਾਰਨ ਗਏ ਕਿਸਾਨ ਦਾ ਕੀਤਾ ਕਤਲ

ਪਿਛਲੀਆਂ 14 ਬੈਠਕਾਂ ਦੌਰਾਨ ਅਡਾਨੀ-ਹਿੰਡਨਬਰਗ ਮਾਮਲੇ 'ਤੇ ਸਾਂਝੀ ਸੰਸਦੀ ਕਮੇਟੀ ਦੀ ਮੰਗ ਨੂੰ ਲੈ ਕੇ ਅਤੇ ਰਾਹੁਲ ਗਾਂਧੀ ਦੇ ਫੈਸਲੇ ਨੂੰ ਰੱਦ ਕਰਨ ਨੂੰ ਲੈ ਕੇ ਦੋਵਾਂ ਸਦਨਾਂ 'ਚ ਕਾਫੀ ਹੰਗਾਮਾ ਹੋਇਆ। ਭਾਜਪਾ ਦੇ ਮੈਂਬਰਾਂ ਨੇ ਵੀ ਲੰਡਨ 'ਚ ਰਾਹੁਲ ਗਾਂਧੀ ਦੇ ਬਿਆਨ 'ਤੇ ਹੰਗਾਮਾ ਕੀਤਾ। ਇਸ ਕਾਰਨ ਸਦਨ ਦੀ ਇਕ ਵੀ ਕਾਰਵਾਈ ਨਹੀਂ ਚੱਲ ਸਕੀ।

ਇਹ ਵੀ ਪੜ੍ਹੋ: ਮਹਿੰਗਾਈ ਤੋਂ ਰਾਹਤ! RBI ਨੇ ਰੈਪੋ ਦਰ ਵਿਚ ਨਹੀਂ ਕੀਤਾ ਬਦਲਾਅ, 6.50 ਫੀਸਦੀ 'ਤੇ ਰਹੇਗੀ ਬਰਕਰਾਰ 

ਲੋਕ ਸਭਾ ਵਿਚ 45 ਘੰਟੇ ਅਤੇ ਰਾਜ ਸਭਾ ਵਿਚ 31 ਘੰਟੇ ਹੋਇਆ ਕੰਮ

ਇਕ ਥਿੰਕ ਟੈਂਕ ਦੁਆਰਾ ਇਕੱਤਰ ਕੀਤੇ ਅੰਕੜਿਆਂ ਅਨੁਸਾਰ ਰੋਜ਼ਾਨਾ ਰੁਕਾਵਟਾਂ ਅਤੇ ਵਾਰ-ਵਾਰ ਮੁਲਤਵੀ ਹੋਣ ਕਾਰਨ ਸੰਸਦ ਦੇ ਬਜਟ ਸੈਸ਼ਨ ਵਿਚ ਨਿਰਧਾਰਤ ਸਮੇਂ ਨਾਲੋਂ ਬਹੁਤ ਘੱਟ ਕੰਮ ਹੋਇਆ। ਪੀਆਰਐਸ ਲੈਜਿਸਲੇਟਿਵ ਰਿਸਰਚ ਨਾਮ ਦੀ ਥਿੰਕ ਟੈਂਕ ਅਨੁਸਾਰ ਲੋਕ ਸਭਾ ਨੇ 133.6 ਘੰਟੇ ਦੀ ਨਿਰਧਾਰਤ ਮਿਆਦ ਦੇ ਮੁਕਾਬਲੇ 45 ਘੰਟਿਆਂ ਤੋਂ ਥੋੜ੍ਹਾ ਵੱਧ ਕੰਮ ਕੀਤਾ, ਜਦਕਿ ਰਾਜ ਸਭਾ ਨੇ 130 ਘੰਟਿਆਂ ਦੀ ਨਿਰਧਾਰਤ ਮਿਆਦ ਦੇ ਮੁਕਾਬਲੇ 31 ਘੰਟਿਆਂ ਤੋਂ ਥੋੜ੍ਹਾ ਵੱਧ ਕੰਮ ਕੀਤਾ।

ਇਹ ਵੀ ਪੜ੍ਹੋ: ਐਪਲ ਦਾ ਪਹਿਲਾ ਸਟੋਰ ਲਾਂਚ ਕਰਨ ਲਈ ਭਾਰਤ ਆਉਣਗੇ ਟਿਮ ਕੁੱਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਸਕਦੇ ਹਨ ਐਪਲ ਦੇ CEO

ਰਿਸਰਚ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਲੋਕ ਸਭਾ ਨੇ ਨਿਰਧਾਰਤ ਸਮੇਂ ਦਾ 34.28 ਫੀਸਦੀ ਕੰਮ ਕੀਤਾ, ਜਦਕਿ ਰਾਜ ਸਭਾ ਨੇ 24 ਫੀਸਦੀ ਕੰਮ ਕੀਤਾ। ਦੋਵਾਂ ਸਦਨਾਂ ਵਿਚ ਹੰਗਾਮੇ ਨੇ ਪ੍ਰਸ਼ਨ ਕਾਲ ਨੂੰ ਵੀ ਪ੍ਰਭਾਵਿਤ ਕੀਤਾ ਅਤੇ ਪੂਰੇ ਬਜਟ ਸੈਸ਼ਨ ਦੌਰਾਨ ਲੋਕ ਸਭਾ ਵਿਚ ਪ੍ਰਸ਼ਨ ਕਾਲ ਸਿਰਫ਼ 4.32 ਘੰਟੇ ਚੱਲਿਆ ਜਦਕਿ ਰਾਜ ਸਭਾ ਵਿਚ ਸਿਰਫ਼ 1.85 ਘੰਟੇ ਹੀ ਚੱਲਿਆ।