ਕਿਸਾਨਾਂ ਨੂੰ 25,000 ਹੈਕਟੇਅਰ ਤੇ ਧੋਬੀਆਂ,ਨਾਈ, ਆਟੋ ਚਾਲਕਾਂ ਨੂੰ 5-5 ਹਜ਼ਾਰ ਦੇਵੇਗੀ ਕਰਨਾਟਕ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕਰੋਨਾ ਵਾਇਰਸ ਦੇ ਨਾਲ ਲੜਨ ਲਈ ਸਰਕਾਰ ਨੇ ਲੌਕਡਾਊਨ ਲਗਾਇਆ ਹੋਇਆ ਹੈ। ਜਿਸ ਤੋਂ ਬਾਅਦ ਕੰਮਕਾਰ ਬੰਦ ਹੋਣ ਨਾਲ ਵੱਡੀ ਗਿਣਤੀ ਵਿਚ ਲੋਕ ਬੇਰੁਜਗਾਰ ਹੋ ਗਏ।

Lockdown

ਦੇਸ਼ ਵਿਚ ਕਰੋਨਾ ਵਾਇਰਸ ਦੇ ਨਾਲ ਲੜਨ ਲਈ ਸਰਕਾਰ ਨੇ ਲੌਕਡਾਊਨ ਲਗਾਇਆ ਹੋਇਆ ਹੈ। ਜਿਸ ਤੋਂ ਬਾਅਦ ਕੰਮਕਾਰ ਬੰਦ ਹੋਣ ਨਾਲ ਵੱਡੀ ਗਿਣਤੀ ਵਿਚ ਲੋਕ ਬੇਰੁਜਗਾਰ ਹੋ ਗਏ। ਉੱਥੇ ਹੀ ਹੁਣ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ (CM BS Yediyurappa) ਦੀ ਅਗਵਾਈ ਵਾਲੀ ਕਰਨਾਟਕ ਸਰਕਾਰ ਨੇ ਬੁੱਧਵਾਰ ਨੂੰ ਲਗਭਗ 1610 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ।

ਇਸ ਵਿਚ ਸਰਕਾਰ ਦੇ ਵੱਲੋਂ ਉਨ੍ਹਾਂ ਲੋਕਾਂ ਦੀ ਸਹਾਇਤਾ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਲੌਕਡਾਊਨ ਦੇ ਕਾਰਨ ਨੌਕਰੀ ਚਲੀ ਗਈ। ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ਰਾਬ ਦੀ ਐਕਸਾਈਜ਼ ਡਿਊਟੀ ਤੇ 11 ਫ਼ੀਸਦੀ ਵਾਧੇ ਜਾ ਐਲਾਨ ਕੀਤਾ ਗਿਆ, ਜਿਹੜਾ ਕਿ ਰਾਜ ਵਿਚ ਐਨਾਲੇ ਬਜਟ ਨਾਲੋਂ 6 ਫੀਸਦੀ ਵੱਖਰਾ ਹੋਵੇਗਾ। ਦੱਸ ਦੱਈਏ ਕਿ ਸਰਕਾਰ ਦਾ ਇਸ ਲੌਕਡਾਊਨ ਵਿਚ ਅਨੁਮਾਨ ਹੈ ਕਿ ਕਿਸਾਨਾਂ ਨੇ ਲੱਗਭਗ 11,687 ਹੈਕਟੇਅਰ ਰਕਬੇ ਵਿਚ ਫੁੱਲਾਂ ਦੀ ਕਾਸ਼ਤ ਕੀਤੀ ਸੀ,

ਮੰਗ ਦੇ ਘਟਣ ਕਾਰਨ ਇਸ ਫਸਲ ਨੂੰ ਨਸ਼ਟ ਕਰਨਾ ਪਿਆ,  ਹੁਣ ਸਰਕਾਰ ਨੇ ਇਨ੍ਹਾਂ ਕਿਸਾਨਾਂ ਨੂੰ 25,000 ਰੁ ਪ੍ਰਤੀ ਹੈਕਟੇਅਰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਸਬਜ਼ੀਆਂ ਅਤੇ ਫਲਾਂ ਦੀ ਕਾਸ਼ਤ ਨਾਲ ਜੁੜੇ ਕਿਸਾਨਾਂ ਲਈ ਰਾਹਤ ਪੈਕੇਜ ਦੇਣ ਦਾ ਐਲਾਨ ਕੀਤਾ ਹੈ। ਇੰਨਾ ਹੀ ਨਹੀਂ, ਸਰਕਾਰ ਨੇ ਸ਼ਹਿਰੀ ਅਤੇ ਦਿਹਾਤੀ ਦੋਵਾਂ ਖੇਤਰਾਂ ਵਿਚ ਨਾਈਆਂ ਅਤੇ ਧੋਬੀ ਵਜੋਂ ਕੰਮ ਕਰਨ ਵਾਲੇ ਲੋਕਾਂ ਲਈ ਮੁਆਵਜ਼ੇ ਦਾ ਐਲਾਨ ਵੀ ਕੀਤਾ ਹੈ।

ਜ਼ਿਕਰਯੋਗ ਹੈ ਕਿ ਸਰਕਾਰ ਦੇ ਵੱਲੋਂ 60,000 ਧੋਬੀਆਂ ਨੂੰ ਅਤੇ ਲਗਭਗ 2 ਲੱਖ 30 ਹਜ਼ਾਰ ਨਾਈਆਂ ਨੂੰ 5-5 ਹਜ਼ਾਰ ਦੀ ਸਹਾਇਤਾ ਕਰਨ ਦਾ ਐਲਾਨ ਕੀਤਾ ਹੈ। ਇਸੇ ਤਹਿਤ ਲਗਭਗ 7 ਲੱਖ ਆਟੋ ਰਿਕਸ਼ਾ ਟੈਕਸੀ ਚਾਲਕਾ ਜਿਨ੍ਹਾਂ ਦਾ ਲੌਕਡਾਊਨ ਵਿਚ ਕੰਮ ਠੱਪ ਹੋ ਗਿਆ ਹੈ ਨੂੰ 5-5 ਹਜ਼ਾਰ ਰੁਪਏ ਦੇਣ ਦੀ ਮਦਦ ਮਦਦ ਦਾ ਐਲਾਨ ਕੀਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।