ਨੀਟ ਵਿਚ ਅਸਫ਼ਲ ਰਹਿਣ ਕਾਰਨ ਖੇਤ ਮਜ਼ਦੂਰ ਦੀ ਧੀ ਨੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਾਮਿਲਨਾਡੂ ਦੇ ਵਿਲੂਪੁਰਮ ਜ਼ਿਲ੍ਹੇ ਵਿਚ ਖੇਤ ਮਜ਼ਦੂਰ ਦੀ ਧੀ ਨੇ 'ਨੀਟ' ਇਮਤਿਹਾਨ ਵਿਚ ਅਸਫ਼ਲ ਰਹਿਣ ਕਾਰਨ ਖ਼ੁਦਕੁਸ਼ੀ ਕਰ ਲਈ। ਇਸ ਮਾਮਲੇ ਵਿਚ ਸਿਆਸੀ ....

Suicide

ਵਿਲੂਪੁਰਮ,ਤਾਮਿਲਨਾਡੂ ਦੇ ਵਿਲੂਪੁਰਮ ਜ਼ਿਲ੍ਹੇ ਵਿਚ ਖੇਤ ਮਜ਼ਦੂਰ ਦੀ ਧੀ ਨੇ 'ਨੀਟ' ਇਮਤਿਹਾਨ ਵਿਚ ਅਸਫ਼ਲ ਰਹਿਣ ਕਾਰਨ ਖ਼ੁਦਕੁਸ਼ੀ ਕਰ ਲਈ। ਇਸ ਮਾਮਲੇ ਵਿਚ ਸਿਆਸੀ ਇਲਜ਼ਾਮਤਰਾਸ਼ੀ ਵੀ ਸ਼ੁਰੂ ਹੋ ਗਈ ਹੈ। ਡੀਐਮਕੇ ਦੇ ਕਾਰਜਕਾਰੀ ਪ੍ਰਧਾਨ ਐਮ ਕੇ ਸਟਾਲਿਨ ਨੇ ਤਾਮਿਲਨਾਡੂ ਨੂੰ ਛੱਡ ਕੇ ਪਰ ਪਛਮੀ ਬੰਗਾਲ ਨੂੰ ਮਿਲਾ ਕੇ ਦਖਣੀ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਨੀਟ ਦਾ ਵਿਰੋਧ ਕਰਨ ਦਾ ਸੱਦਾ ਦਿਤਾ ਹੈ ਕਿਉਂਕਿ ਇਹ 'ਗ਼ੈਰ ਹਿੰਦੀ ਭਾਸ਼ੀ ਵਿਦਿਆਰਥੀਆਂ ਪ੍ਰਤੀ ਭੇਦਭਾਵਪੂਰਨ ਹੈ'। 
ਸੀਬੀਐਸਈ ਨੇ ਕਲ ਨੀਟ ਦੇ ਨਤੀਜਿਆਂ ਦਾ ਐਲਾਨ ਕੀਤਾ ਸੀ।

ਨੀਟ ਦੇਸ਼ਭਰ ਵਿਚ ਮੈਡੀਕਲ ਅਤੇ ਡੈਂਟਲ ਕਾਲਜਾਂ ਵਿਚ ਨਾਮਜ਼ਦਗੀ ਲਈ ਦਾਖ਼ਲਾ ਪ੍ਰੀਖਿਆ ਹੈ। ਪੁਲਿਸ ਨੇ ਦਸਿਆ ਕਿ 19 ਸਾਲ ਪ੍ਰਤਿਭਾ ਨੇ ਕਲ ਜ਼ਹਿਰ ਖਾ ਲਿਆ ਸੀ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਬਾਅਦ ਵਿਚ ਉਸ ਨੇ ਦਮ ਤੋੜ ਦਿਤਾ। ਉਧਰ, ਹੈਦਰਾਬਾਦ ਵਿਚ ਵਾਪਰੀ ਅਜਿਹੀ ਹੀ ਘਟਨਾ ਵਿਚ ਵਿਦਿਆਰਥਣ ਨੇ ਆਤਮਹਤਿਆ ਕਰ ਲਈ। ਨੀਟ ਵਿਚ ਚੰਗਾ ਰੈਂਕ ਨਾ ਆਉਣ ਕਾਰਨ ਕਾਰੋਬਾਰੀ ਇਮਾਰਤ ਦੀ 10ਵੀਂ ਮੰਜ਼ਲ ਤੋਂ ਵਿਦਿਆਰਥਣ ਨੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਕੁੜੀ ਦੇ 12ਵੀਂ ਵੀ ਚੰਗੇ ਅੰਕ ਆਏ ਸਨ। ਪੁਲਿਸ ਨੇ ਖ਼ੁਦਕੁਸ਼ੀ ਦਾ ਮਾਮਲਾ ਦਰਜ ਕਰ ਲਿਆ ਹੈ। (ਏਜੰਸੀ)