ਅਕਬਰ ਔਰਤਾਂ ਦੇ ਭੇਸ ਵਿਚ ਮੀਨਾ ਬਾਜ਼ਾਰ ਜਾਂਦਾ ਸੀ ਤੇ ਗ਼ਲਤ ਕੰਮ ਕਰਦਾ ਸੀ : ਭਾਜਪਾ ਆਗੂ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਕਬਰ ਮਹਾਨ ਜਾਂ ਮਹਾਰਾਣਾ ਪ੍ਰਤਾਪ, ਦਾ ਸਵਾਲ ਪੁੱਛੇ ਜਾਣ 'ਤੇ ਕੀਤੀ ਭਾਜਪਾ ਆਗੂ ਨੇ ਕੀਤੀ ਵਿਵਾਦਤ ਟਿਪਣੀ

Mughal emperor Akbar was a characterless man : Madan Lal Saini

ਜੈਪੁਰ : ਭਾਜਪਾ ਦੇ ਸੂਬਾ ਪ੍ਰਧਾਨ ਮਦਨ ਲਾਲ ਸੈਣੀ ਨੇ ਮੁਗਲ ਸ਼ਾਸਕ ਅਕਬਰ ਬਾਰੇ ਵਿਵਾਦਤ ਟਿਪਣੀ ਕਰਦਿਆਂ ਕਿਹਾ ਕਿ ਉਹ ਔਰਤਾਂ ਦੇ ਭੇਸ ਵਿਚ ਮੀਨਾ ਬਾਜ਼ਾਰ ਜਾਂਦਾ ਸੀ ਅਤੇ ਉਥੇ ਗ਼ਲਤ ਕੰਮ ਕਰਦਾ ਸੀ। ਸੈਣੀ ਨੇ ਇਹ ਬਿਆਨ ਇਥੇ ਭਾਜਪਾ ਮੁੱਖ ਦਫ਼ਤਰ ਵਿਚ ਮਹਾਰਾਣਾ ਪ੍ਰਤਾਪ ਦੀ ਬਰਸੀ ਮੌਕੇ ਹੋਏ ਸਮਾਗਮ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿਤਾ। ਅਕਬਰ ਮਹਾਨ ਜਾਂ ਮਹਾਰਾਣਾ ਪ੍ਰਤਾਪ, ਇਹ ਪੁੱਛੇ ਜਾਣ 'ਤੇ ਸੈਣੀ ਨੇ ਕਿਹਾ ਕਿ ਕਿਸੇ ਵਿਅਕਤੀ ਦੀ ਮਹਾਨਤਾ ਉਸ ਦੇ ਕਿਰਦਾਰ ਤੋਂ ਵੇਖੀ ਜਾਣੀ ਚਾਹੀਦੀ ਹੈ। 

ਸੈਣੀ ਨੇ ਕਿਹਾ, 'ਅਕਬਰ ਨੇ ਮੀਨਾ ਬਾਜ਼ਾਰ ਲਾਇਆ ਅਤੇ ਮੀਨਾ ਬਾਜ਼ਾਰ ਵਿਚ ਸਾਰੇ ਕੰਮ ਔਰਤਾਂ ਕਰਦੀਆਂ ਸਨ। ਅਕਬਰ ਔਰਤ ਦੇ ਭੇਸ ਵਿਚ ਉਥੇ ਜਾਂਦਾ ਸੀ ਅਤੇ ਗ਼ਲਤ ਕੰਮ ਕਰਦਾ ਸੀ।' ਬਾਅਦ ਵਿਚ ਉਸ ਨੇ ਕਿਹਾ ਕਿ ਗ਼ਲਤ ਕੰਮ ਤੋਂ ਉਸ ਦਾ ਮਤਲਬ ਛੇੜਖ਼ਾਨੀ ਹੈ। ਉਸ ਨੇ ਕਿਹਾ, 'ਤਾਂ ਕਿਰਦਾਰ ਵੇਖਣਾ ਪਵੇਗਾ ਕਿ ਮਹਾਨ ਕੌਣ ਹੋ ਸਕਦਾ ਹੈ। ' ਉਧਰ ਕਾਂਗਰਸ ਨੇ ਉਸ ਦੀ ਟਿਪਣੀ ਦੀ ਨਿਖੇਧੀ ਕੀਤੀ ਹੈ। ਕਾਂਗਰਸ ਦੀ ਤਰਜਮਾਨ ਅਰਚਨਾ ਸ਼ਰਮਾ ਨੇ ਕਿਹਾ, 'ਉਨ੍ਹਾਂ ਅਜਿਹੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਹਨ ਜਿਹੜੀਆਂ ਬੇਹੱਦ ਨਿਖੇਧੀਯੋਗ ਹਨ।' 

ਉਨ੍ਹਾਂ ਅੱਗੇ ਕਿਹਾ, 'ਇਸ ਦਾ ਕਾਰਨ ਹੈ ਕਿਰਨ ਦੇਵੀ ਜਿਸ ਨੇ ਅਕਬਰ ਨੂੰ ਪਛਾਣ ਲਿਆ ਸੀ ਅਤੇ ਉਸ ਨੂੰ ਹੇਠਾਂ ਸੁੱਟ ਕੇ ਤੇ ਉਸ ਦੀ ਛਾਤੀ ਉਤੇ ਖੰਜਰ ਰੱਖ ਕੇ ਕਿਹਾ ਸੀ ਕਿ ਤੂੰ ਕੌਣ ਏਂ? ਤਦ ਅਕਬਰ ਨੇ ਕਿਹਾ ਸੀ ਕਿ ਹਿੰਦੁਸਤਾਨ ਦਾ ਬਾਦਸ਼ਾਹ ਤੇਰੇ ਕਦਮਾਂ ਹੇਠਾਂ ਹੈ ਜਿਸ ਮਗਰੋਂ ਅਕਬਰ ਨੇ ਮਾਫ਼ੀ ਮੰਗੀ ਸੀ ਅਤੇ ਉਸੇ ਦਿਨ ਮੀਨਾ ਬਾਜ਼ਾਰ ਬੰਦ ਹੋ ਗਿਆ ਸੀ।