ਰਸਮੀ ਸੱਦਾ ਮਿਲਣ 'ਤੇ ਹੀ ਇਮਰਾਨ ਦੇ ਸਹੁੰ ਚੁਕ ਸਮਾਗਮ 'ਚ ਜਾਣਗੇ ਕਪਿਲ ਦੇਵ
ਸਾਬਕਾ ਕ੍ਰਿਕਟ ਖਿਡਾਰੀ ਕਪਿਲ ਦੇਵ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਇਮਰਾਨ ਖ਼ਾਨ ਦੇ ਸਹੁੰ ਚੁਕ ਸਮਾਗਮ ਲਈ...........
Kapil Dev And Imran Khan
ਬੰਗਲੌਰ : ਸਾਬਕਾ ਕ੍ਰਿਕਟ ਖਿਡਾਰੀ ਕਪਿਲ ਦੇਵ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਇਮਰਾਨ ਖ਼ਾਨ ਦੇ ਸਹੁੰ ਚੁਕ ਸਮਾਗਮ ਲਈ ਉਨ੍ਹਾਂ ਨੂੰ ਅਜੇ ਤਕ ਰਸਮੀ ਸੱਦਾ ਨਹੀਂ ਮਿਲਿਆ ਹੈ। ਉਨ੍ਹਾਂ ਨੂੰ ਸਿਰਫ਼ ਫ਼ੋਨ 'ਤੇ ਸੂਚਨਾ ਦਿਤੀ ਗਈ ਹੈ। ਜੇਕਰ ਰਸਮੀ ਸੱਦਾ ਨਹੀਂ ਮਿਲਦਾ ਹੈ ਤਾਂ ਉਹ ਸਹੁੰ ਚੁਕਾ ਸਮਾਗਮ 'ਚ ਨਹੀਂ ਜਾਣਗੇ।
ਸਾਬਕਾ ਕਪਤਾਨ ਨੇ ਇੱਥੇ ਇਕ ਪ੍ਰੋਗਰਾਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰ ਦਿਆ ਕਿਹਾ ਕਿ ਮੈਨੂੰ ਸੱਦਾ ਦਿਤਾ ਗਿਆ ਹੈ ਪਰ ਲਿਖਤੀ ਰੂਪ 'ਚ ਨਹੀਂ। ਮੈਨੂੰ ਉਨ੍ਹਾਂ ਦੀ ਟੀਮ ਨੇ ਫ਼ੋਨ ਕੀਤਾ ਸੀ ਪਰ ਮੈਨੂੰ ਅਜੇ ਤਕ ਕੋਈ ਮੇਲ ਨਹੀਂ ਮਿਲੀ ਹੈ। ਜੇਕਰ ਮੈਨੂੰ ਰਸਮੀ ਸੱਦਾ ਮਿਲਦਾ ਹੈ ਤਾਂ ਮੈਂ ਜਾਵਾਂਗਾ ਅਤੇ ਸਮਾਗਮ 'ਚ ਸ਼ਿਰਕਤ ਕਰਾਂਗਾ। ਉਨ੍ਹਾਂ ਕਿਹਾ ਕਿ ਮੈਂ ਫ਼ੋਨ 'ਤੇ ਇਮਰਾਨ ਨੂੰ ਸੰਭਾਵੀ ਪ੍ਰਧਾਨ ਮੰਤਰੀ ਬਣਨ ਦੀ ਵਧਾਈ ਦੇ ਦਿਤੀ ਹੈ। (ਏਜੰਸੀ)