ਜੇ ਵਿਰਧੀ ਧਿਰਾਂ ਨੂੰ ਕਿਸਾਨਾਂ ਦੀ ਚਿੰਤਾ ਹੈ ਤਾਂ ਚਰਚਾ ਕਿਉਂ ਨਹੀਂ ਕਰ ਰਹੀਆਂ- ਖੇਤੀਬਾੜੀ ਮੰਤਰੀ
ਖੇਤੀ ਕਾਨੂੰਨਾਂ ਵਿਰੁੱਧ ਜੰਤਰ-ਮੰਤਰ ਵਿਖੇ ਕਿਸਾਨਾਂ ਦੀ ਸੰਸਦ ਜਾਰੀ ਹੈ, ਜਿਸ ਨੂੰ ਅੱਜ 13 ਵਿਰੋਧੀ ਪਾਰਟੀਆਂ ਦਾ ਸਮਰਥਨ ਮਿਲਿਆ।
ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਜੰਤਰ-ਮੰਤਰ ਵਿਖੇ ਕਿਸਾਨਾਂ ਦੀ ਸੰਸਦ ਜਾਰੀ ਹੈ, ਜਿਸ ਨੂੰ ਅੱਜ 13 ਵਿਰੋਧੀ ਪਾਰਟੀਆਂ ਦਾ ਸਮਰਥਨ ਮਿਲਿਆ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 13 ਵਿਰੋਧੀ ਪਾਰਟੀਆਂ ਨਾਲ ਕਿਸਾਨ ਸੰਸਦ ਵਿਚ ਸ਼ਾਮਲ ਹੋਣ ਲਈ ਜੰਤਰ-ਮੰਤਰ ਪਹੁੰਚੇ।
ਹੋਰ ਪੜ੍ਹੋ: ਉਲੰਪਿਕ: ਚੌਥਾ ਸਥਾਨ ਹਾਸਲ ਕਰਨਾ ਛੋਟੀ ਗੱਲ ਨਹੀਂ ਹੈ, ਪਰ ਮੈਡਲ ਖੁੰਝਣ ਦਾ ਅਫਸੋਸ ਹੈ: ਰਾਣੀ ਰਾਮਪਾਲ
ਇਸ ਦੌਰਾਨ ਵਿਰੋਧੀ ਪਾਰਟੀਆਂ ਨੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਪ੍ਰਤੀ ਇਕਜੁੱਟਤਾ ਜ਼ਾਹਰ ਕੀਤੀ। ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਜੇਕਰ ਵਿਰੋਧੀ ਧਿਰਾਂ ਦੇ ਮਨ ਵਿਚ ਕਿਸਾਨਾਂ ਲਈ ਚਿੰਤਾ ਹੈ ਤਾਂ ਉਹ ਇਸ ਬਾਰੇ ਚਰਚਾ ਕਿਉਂ ਨਹੀਂ ਕਰ ਰਹੀਆਂ।
ਹੋਰ ਪੜ੍ਹੋ: ‘ਕਿਸਾਨ ਸੰਸਦ' ਨੂੰ ਮਿਲਿਆ ਵਿਰੋਧੀ ਪਾਰਟੀਆਂ ਦਾ ਸਮਰਥਨ, ਕਈ ਨੇਤਾ ਪਹੁੰਚੇ ਜੰਤਰ-ਮੰਤਰ
ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਉਹਨਾਂ ਕਿਹਾ, ‘ਕਿਸਾਨ ਯੂਨੀਅਨਾਂ ਕਿਸੇ ਸਿਆਸੀ ਧਿਰ ਨੂੰ ਨਹੀਂ ਬੁਲਾਉਣਾ ਚਾਹੁੰਦੀਆਂ। ਇਹ ਤਾਂ ਅਜਿਹੀ ਸਥਿਤੀ ਹੋ ਗਈ ਕਿ 'ਮਾਨ ਨਾ ਮਾਨ, ਮੈਂ ਤੇਰਾ ਮਹਿਮਾਨ'। ਸਰਕਾਰ ਦੋਵੇਂ ਸਦਨਾਂ ’ਚ ਖੇਤੀ ’ਤੇ ਚਰਚਾ ਲਈ ਤਿਆਰ ਹੈ। ਜੇ ਵਿਰਧੀ ਧਿਰਾਂ ਦੇ ਮਨ ਵਿਚ ਕਿਸਾਨਾਂ ਲਈ ਚਿੰਤਾ ਹੈ ਤਾਂ ਚਰਚਾ ਕਿਉਂ ਨਹੀਂ ਕਰ ਰਹੀਆਂ’।
ਹੋਰ ਪੜ੍ਹੋ: ਪੋਤਿਆਂ ਨੇ ਆਪਣੀ ਮਾਂ ਨਾਲ ਰਲ ਕੇ 85 ਸਾਲਾਂ ਦਾਦੇ ਤੇ ਢਾਹਿਆ ਤਸ਼ੱਦਦ, ਕੁੱਟ ਕੇ ਘਰੋਂ ਕੱਢਿਆ ਬਾਹਰ
ਦੱਸ ਦਈਏ ਕਿ ਖੇਤੀ ਕਾਨੂੰਨਾਂ ਵਿਰੁੱਧ ਦੇਸ਼ ਭਰ ਵਿਚ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਉਧਰ ਸੰਸਦ ਦੇ ਮਾਨਸੂਨ ਇਜਲਾਸ ਦੌਰਾਨ ਵਿਰੋਧੀ ਧਿਰਾਂ ਵੱਲੋਂ ਵੀ ਖੇਤੀ ਕਾਨੂੰਨਾਂ ਅਤੇ ਪੇਗਾਸਸ ਮਾਮਲੇ ਨੂੰ ਲੈ ਕੇ ਦੋਵੇਂ ਸਦਨਾਂ ਵਿਚ ਹੰਗਾਮਾ ਕੀਤਾ ਜਾ ਰਿਹਾ ਹੈ।